• ਪਿੰਡ ਭੁੱਲਰਾਂ ਵਿਖੇ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਜਾਗਰੂਕ
• ਦਾਣਾ ਮੰਡੀ, ਤੋੋਲਾਵਾਲ ਵਿਖੇ ਖਰੀਦ ਪ੍ਰਬੰਧਾਂ ਦਾ ਵੀ ਲਿਆ ਜਾਇਜ਼ਾ
ਮਾਲੇਰਕੋਟਲਾ : ਕਿਸਾਨਾਂ ਵੱਲੋੋਂ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ—ਨਾਲ ਜ਼ਮੀਨ ਦੀ ਸਿਹਤ ਵਿਚ ਸੁਧਾਰ ਲਿਆਉਣ ਲਈ ਵੀ ਹੁਣ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਇਹ ਪ੍ਰਗਟਾਵਾ ਸ੍ਰੀ ਵਿਕਰਮਜੀਤ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਇਥੋੋਂ ਨੇੜਲੇ ਪਿੰਡ ਭੁੱਲਰਾਂ ਵਿਖੇ ਖੇਤੀਬਾੜੀ ਵਿਭਾਗ ਵੱਲੋੋਂ ਲਗਾਏ ਗਏ ਕਿਸਾਨ ਜਾਗਰੂਕਤਾ ਕੈਂਪ ਦੌੌਰਾਨ ਕੀਤਾ।ਇਸ ਦੌੌਰਾਨ ਕਿਸਾਨ ਮਨਜੀਤ ਸਿੰਘ ਦੇ ਖੇਤ ਵਿਚ ਨਵੀਂ ਤਕਨੀਕ ਨਾਲ ਖੇਤ ਦੀ ਬੀਜਾਈ ਦਾ ਟ੍ਰਾਇਲ ਵੀ ਕੀਤਾ ਗਿਆ।ਇਸ ਮੌੌਕੇ ਸ੍ਰੀ ਪਾਂਥੇ ਨੇ ਕਿਹਾ ਕਿ ਬਹੁਤ ਸਾਰੇ ਕਿਸਾਨ ਵੀਰਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋੋਗ ਨਾਲ ਮਾਹਰਾਂ ਤੋੋਂ ਲਈ ਰਾਏ ਅਨੁਸਾਰ ਖੇਤੀਬਾੜੀ ਨੂੰ ਮੁਨਾਫੇ ਦਾ ਧੰਦਾ ਬਣਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਹਨ।ਉਨ੍ਹਾਂ ਕਿਹਾ ਕਿ ਕਿਸਾਨ ਵੀਰ ਜਿਥੇ ਹੁਣ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹੋੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਹੋੋਏ ਹਨ ਉਥੇ ਹੀ ਵੱਧ ਕੀਟਨਾਸ਼ਕ ਅਤੇ ਖਾਦਾਂ ਦੀ ਵੱਧ ਵਰਤੋੋਂ ਨਾਲ ਹੋਣ ਵਾਲੇ ਵਾਤਾਵਰਣ ਦੇ ਨੁਕਸਾਨ ਅਤੇ ਆਰਥਿਕ ਤੌੌਰ ਤੇ ਹੋੋਣ ਵਾਲੇ ਨੁਕਸਾਨ ਪ੍ਰਤੀ ਵੀ ਸੁਚੇਤ ਹੋੋਏ ਹਨ।ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸਿ਼ਤ ਹੁੰਦਾ ਹੈ ਉਥੇ ਹੀ ਅਜਿਹਾ ਕਰਨ ਨਾਲ ਜਿਹੜੇ ਸੂਖਮ ਜੀਵ ਨਾਈਟ੍ਰੋੋਜ਼ਨ ਨੂੰ ਫਸਲ ਦੇ ਵਰਤਣਯੌੋਗ ਬਣਾਉਂਦੇ ਹਨ, ੳਹ ਵੀ ਮਰ ਜਾਂਦੇ ਹਨ।ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਨਾਲ ਜ਼ਮੀਨ ਹੇਠਲੀਆਂ ਕੁਦਰਤੀ ਖਾਦਾਂ ਫਸਲ ਲਈ ਲਾਹੇਵੰਦ ਸਾਬਤ ਹੁੰਦੀਆਂ ਹਨ।ਇਸ ਮੌੌਕੇ ਸ੍ਰੀਮਤੀ ਕੁਲਦੀਪ ਕੌੌਰ, ਖੇਤੀਬਾੜੀ ਵਿਕਾਸ ਅਫਸਰ ਤੋੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਕਿਸਾਨ ਅਤੇ ਪਤਵੰਤੇ ਸੱਜਣ ਮੌੌਜੂਦ ਸਨ।
ਇਸ ਉਪਰੰਤ ਸ੍ਰੀ ਪਾਂਥੇ ਵੱਲੋੋਂ ਪਿੰਡ ਤੋੋਲਾਵਾਲ ਦੀ ਅਨਾਜ ਮੰਡੀ ਵਿਚ ਝੋੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ।ਇਸ ਮੌੌਕੇੇ ਮੰਡੀ ਵਿਚ ਆਪਣੀ ਫਸਲ ਲੈ ਕੇ ਆਏ ਕਿਸਾਨਾਂ ਨੇ ਖਰੀਦ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ।ਸ੍ਰੀ ਪਾਂਥੇ ਨੇ ਮੌੌਕੇ ਤੇ ਹਾਜ਼ਰ ਖਰੀਦ ਏਜੰਸੀ ਪਨਗਰੇਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਵਿਚ ਰੋੋਜ਼ਾਨਾ ਆਉਣ ਵਾਲੀ ਫਸਲ ਦੀ ਲਿਫਟਿੰਗ ਅਗਲੇ ਦਿਨ ਯਕੀਨੀ ਬਣਾਈ ਜਾਵੇ।