ਅਸ਼ੋਕ ਵਰਮਾ
ਬਠਿੰਡਾ, 20 ਅਕਤੂਬਰ 2020 - ਸਿਹਤ ਵਿਭਾਗ ਬਠਿੰਡਾ ਵੱਲੋਂ ਵੈਕਟਰ ਬੌਰਨ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਦੇ ਸਬੰਧ ਵਿੱਚ ਕਮਿਸ਼ਨਰ ਨਗਰ ਨਿਗਮ ਬਠਿੰਡਾ ਨਾਲ ਦਫਤਰ ਨਗਰ ਨਿਗਮ ਵਿਖੇ ਸਾਂਝੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਨਗਰ ਨਿਗਮ ਦਫਤਰ ਦੇ ਚੀਫ ਇੰਸਪੈਕਟਰ ਸ੍ਰੀ ਸਤੀਸ਼ ਕੁਮਾਰ, ਸਮੂਹ ਐਸ.ਆਈ ਤੋਂ ਇਲਾਵਾ ਸਿਹਤ ਵਿਭਾਗ ਦੇ ਏ.ਐਮ.ਓ. ਰਸ਼ਪਾਲ ਜਿੰਦਲ, ਐਸ.ਆਈ ਹਰਜੀਤ ਸਿੰਘ ਅਤੇ ਜ਼ਸਵਿੰਦਰ ਸ਼ਰਮਾ ਨੇ ਹਿੱਸਾ ਲਿਆ।ਇਸ ਮੌਕੇ ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਬੁਖਾਰ ਨੂੰ ਕੰਟਰੋਲ ਕਰਨ ਲਈ ਜਨਤਾ ਨੂੰ ਵੱਧ ਤੋਂ ਵੱਧ ਆਈ.ਈ.ਸੀ. ਗਤੀਵਿਧੀਆਂ ਰਾਂਹੀ ਜਾਗਰੂਕ ਕੀਤਾ ਜਾਵੇ। ਪਿਛਲੇ ਸਾਲ ਦੀ ਤਰਾਂ ਸਿਹਤ ਵਿਭਾਗ ਅਤੇ ਨਗਰ ਨਿਗਮ ਸਾਂਝੀਆਂ ਟੀਮਾਂ ਬਣਾਕੇ ਸਰਵੇਂਲੈਂਸ ਨੂੰ ਤੇਜ਼ ਅਤੇ ਅਰਬਨ ਸਕੀਮ ਨੂੰ ਹਦਾਇਤਾਂ ਵੀ ਸਰਵੇ ਕਰਨ ਦੀਆਂ ਜਾਰੀ ਕੀਤੀਆਂ ਜਾਣ। ਜਾਗਰੂਕਤਾ ਪੈਂਫਲੈਟ ਵੀ ਵੰਡੇ ਜਾਣ, ਜਿਨਾਂ ਘਰਾਂ ਵਿੱਚ ਡੇਂਗੂ ਚਿਕਨ ਗੁਨੀਆਂ ਕੇੇਸ ਪਾਏ ਜਾਦੇ ਹਨ, ਉਥੇ ਸਪਰੇ ਕਰਵਾਈ ਜਾਵੇ। ਕਮਿਸ਼ਨਰ ਵੱਲੋਂ ਸਾਂਝੀਆਂ ਟੀਮਾਂ ਨੂੰ ਵੱਧ ਤੋਂ ਵੱਧ ਚਲਾਨ ਕੱਟਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਅਤੇ ਡੇਂਗੂ ਤੋਂ ਬਚਾਅ ਸਬੰਧੀ ਮੁਨਿਆਦੀ ਕਰਵਾਉਣ ਅਤੇ ਸ਼ਹਿਰ ਅੰਦਰ ਸਮੇਂ ਸਮੇਂ ਤੇ ਫੋਗਿੰਗ ਵੀ ਕਰਵਾਉਣ ਲਈ ਕਿਹਾ।