ਵਿਦਿਆਰਥਣ ਦਾ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਅਤੇ ਸਟਾਫ਼ ਵੱਲੋਂ ਕੀਤਾ ਗਿਆ ਸਨਮਾਨ
ਪਟਿਆਲਾ 21 ਅਕਤੂਬਰ : ਭਾਰਤੀ ਪੁਲਾੜ ਖੋਜ ਸੰਸਥਾ ਬੰਗਲੌਰ (ਇਸਰੋ) ਵਲੋਂ ਸਮੁੱਚੇ ਭਾਰਤ ਵਿਚ ਰਾਸ਼ਟਰੀ ਪੱਧਰੀ ਲੇਖ ਮੁਕਾਬਲਿਆਂ ਵਿੱਚ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਓਲ੍ਡ ਪੁਲਿਸ ਲਾਈਨਜ਼ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ ਹਨ।ਇਸਰੋ ਵਲੋਂ ਕਰਵਾਏ ਗਏ ਇਸ ਲੇਖ ਮੁਕਾਬਲੇ ਦਾ ਥੀਮ ਇਸਰੋ ਸਾਈਬਰਸਪੇਸ ਕੰਪੀਟੀਸ਼ਨਜ਼-2020 ਰੱਖਿਆ ਗਿਆ ਸੀ। ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਗਏ । ਇਸ ਮੌਕੇ ਵਾਇਸ ਪ੍ਰਿੰਸੀਪਲ ਰੇਨੂੰ, ਸਾਇੰਸ ਮਿਸਟਰੈੱਸ ਮੋਹਿੰਦਰਵੀਰ ਕੌਰ, ਲਖਵਿੰਦਰ ਕੌਰ, ਉੱਜਵਲ ਜਯੋਤੀ ਅਤੇ ਵਿਨੇ ਅਗਰਵਾਲ ਹਾਜ਼ਰ ਸਨ।
ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਦੀ ਯੋਗ ਅਗਵਾਈ ਵਿੱਚ 9ਵੀਂ ਕਲਾਸ ਦੀਆਂ ਵਿਦਿਆਰਥਣਾਂ ਸਿਮਰਨ ਅਤੇ ਸੰਜਨਾ ਨੇ ਸਕੂਲ ਦੀ ਤਰਫ਼ੋਂ ਆਨ ਲਾਈਨ ਲੇਖ ਮੁਕਾਬਲੇ ਵਿਚ ਭਾਗ ਲੈਂਦਿਆਂ ਜਿੱਥੇ ਸਲਾਹੁਣਯੋਗ ਪ੍ਰਦਰਸ਼ਨ ਕੀਤਾ ਉੱਥੇ ਪੂਰੇ ਭਾਰਤ ਵਿਚੋਂ 11 ਚੋਂ 500 ਪ੍ਰਤੀ ਯੋਗੀਆਂ ਵਿਚ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਵਿਦਿਆਰਥਣ ਦਾ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਅਤੇ ਸਟਾਫ਼ ਵਲੋਂ ਸਨਮਾਨ ਕੀਤਾ ਗਿਆ | ਪਿ੍ੰਸੀਪਲ ਨੇ ਵਿਦਿਆਰਥਣ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਅਜਿਹੇ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਤੇ ਆਉਣ ਵਾਲੇ ਸਮੇਂ ਦੇ ਵਿਗਿਆਨੀ ਬਣਨਗੇ |