ਦੀਪਕ ਜੈਨ
ਜਗਰਾਉਂ, 23 ਅਕਤੂਬਰ 2020 - ਸਤਨਾਮ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਜਗਰਾਉਂ ਨੇ ਬਿਆਨ ਕੀਤਾ ਕਿ ਮਿਤੀ 21/10/2020 ਨੂੰ ਮੈ ਤੇ ਮੇਰੀ ਮਾਤਾ ਮੁਖਤਿਆਰ ਕੌਰ ਪਤਨੀ ਗੁਰਮੇਲ ਸਿੰਘ ਸਮਾਂ ਰਾਤ 8:15 ਦਾ ਹੋਵੇਗਾ ਚੂੰਗੀ ਨੰ. 5 ਤੋਂ ਸਬਜ਼ੀ ਲੈਣ ਗਏ ਸੀ, ਜਦੋਂ ਅਸੀ ਸਬਜ਼ੀ ਲੈ ਕੇ ਵਾਪਸ ਘਰ ਨੂੰ ਜਾਣ ਲੱਗੇ, ਤਾਂ ਇੱਕ ਟਰੱਕ ਜਿਸਦਾ ਨੰ. ਐੱਚ.ਪੀ 12 ਏ 9703 ਨੇ ਤੇਜ਼ ਰਫਤਾਰ ਨਾਲ ਰੌਂਗ ਸਾਈਡ ਤੋਂ ਆ ਰਿਹਾ ਸੀ ਤੇ ਚਾਲਕ ਨੇ ਲਿਆ ਕੇ ਮੇਰੀ ਮਾਤਾ ਦੇ ਉੱਪਰ ਚਾੜ੍ਹ ਦਿੱਤਾ ਤੇ ਜਿਸ ਨਾਲ ਮੇਰੀ ਮਾਤਾ ਟਰੱਕ ਦੇ ਸੱਜੇ ਟਾਇਰ ਥੱਲੇ ਆ ਗਈ ਅਤੇ ਟਰੱਕ ਚਾਲਕ ਮੇਰੀ ਮਾਤਾ ਨੂੰ ਬਹੁਤ ਦੂਰ ਤੱਕ ਘੜੀਸਦਾ ਲੈ ਗਿਆ। ਜੋ ਟਰੱਕ ਦਾ ਡਰਾਇਵਰ ਸੀ ਟਰੱਕ ਨੂੰ ਭਜਾ ਕੇ ਲੈ ਗਿਆ ਤੇਜ ਰਫਤਾਰ ਨਾਲ ਟਰੱਕ ਨੂੰ ਆਉਦਾ ਦੇਖ ਲੋਕਾਂ ਨੇ ਆਪਣੀ ਜਾਨ ਭੱਜ ਕੇ ਬਚਾਈ।
ਮੈਂ ਆਪਣੀ ਮਾਤਾ ਨੂੰ ਜਖਮੀ ਹਾਲਤ ਵਿੱਚ ਐਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਜਗਰਾਉ ਵਿਖੇ ਦਾਖਿਲ ਕਰਵਾਇਆ ਜਿੰਨਾ ਨੇ ਮੇਰੀ ਮਾਤਾ ਨੂੰ ਮੁੱਢਲੀ ਸਹਾਇਤਾ ਦੇ ਕੇ ਪੀ.ਜੀ.ਆਈ ਚੰਡੀਗੜ੍ਹ ਦਾ ਰੈਫਰ ਕਰ ਦਿੱਤਾ ਪਰ ਮੇਰੀ ਮਾਤਾ ਜੀ ਦੀ ਮੌਤ ਰਸਤੇ ਵਿੱਚ ਹੀ ਹੋ ਗਈ ਸੀ। ਮੈਨੂੰ ਪਤਾ ਲੱਗਾ ਕੇ ਟਰੱਕ ਐਡ ਸੰਨਜ ਚੁੰਗੀ ਨੰ.5 ਕਬਾੜੀਆ ਦੀ ਦੁਕਾਨ ਤੋਂ ਲੋਡ ਕੀਤਾ ਸੀ, ਜਿਸ ਦੇ ਡਰਾਇਵਰ ਦਾ ਨਾਮ ਰਘੁਵੀਰ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਫਤਹਿਗੜ੍ਹ ਗੁੱਜਰਾਂ ਹੈ। ਪੁਲਿਸ ਨੇ ਸਤਨਾਮ ਸਿੰਘ ਦੇ ਬਿਆਨਾ ਦੇ ਆਧਾਰ ਤੇ ਰਘੁਵੀਰ ਸਿੰਘ ਦੇ ਖਿਲਾਫ 279, 304-ਏ ਆਈ.ਪੀ.ਸੀ ਦੀ ਧਾਰਾ ਅਧੀਨ ਮੁੱਕਦਮਾ ਦਰਜ ਕਰ ਲਿਆ।