ਦੀਪਕ ਜੈਨ
ਜਗਰਾਓਂ, 23 ਅਕਤੂਬਰ 2020 - ਐਸਐਸਪੀ ਚਰਨਜੀਤ ਸਿੰਘ ਦੀ ਰਹਿਨੁਮਾਈ ਹੇਠ ਲੁੱਟਾਂ ਖੋਹਾ ਵਾਲਿਆ ਨੂੰ ਫੜਨ ਲਈ ਵਿਸੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੂੰ ਮੱਖਬਰ ਨੇ ਇਤਲਾਹ ਦਿੱਤੀ ਕਿ ਬਿਕਰਮਜੀਤ ਸਿੰਘ ਉਰਫ ਬਿੱਟੂ ਪੁੱਤਰ ਬਲਵਿੰਦਰ ਸਿੰਘ ਵਾਸੀ ਟੂਸਾ ਥਾਣਾ ਸੁਧਾਰ ਜਿਸਨੇ ਕਿ ਪਿੰਡ ਗੁੱਜਰਵਾਲ ਮਿਤੀ 17.9.2020 ਨੂੰ ਸੁਨਿਆਰੇ ਦੀ ਦੁਕਾਨ ਵਿੱਚ ਹਥਿਆਰਾ ਸਮੇਤ ਲੁੱਟ ਕਰਨ ਦੀ ਕੋਸਿਸ ਕੀਤੀ ਹੈ ਉਹ ਇਸ ਸਮੇਂ ਸਰਾਭਾ ਗਰਾਊਡ ਦੇ ਨਜਦੀਕ ਖੜਾ ਕਿਸੇ ਦੀ ਉਡੀਕ ਕਰ ਰਿਹਾ ਹੈ। ਜਿਸ ਤੇ ਗੁਰਮੀਤ ਸਿੰਘ ਵੱਲੋ ਸਮੇਤ ਪੁਲ਼ਿਸ ਪਾਰਟੀ ਦੇ ਸਰਾਭਾ ਗਰਾਊਡ ਨਜਦੀਕ ਪੁੱਜ ਕੇ ਬਿਕਰਮਜੀਤ ਸਿੰਘ ਉਰਫ ਬਿੱਟੂ ਪੁੱਤਰ ਬਲਵਿੰਦਰ ਸਿੰਘ ਵਾਸੀ ਟੂਸਾ ਨੂੰ ਕਾਬੂ ਕੀਤਾ ਗਿਆ ਜਿਸਦੇ ਫਰਦ ਇੰਕਸਾਫ 27 ਸਹਾਦਤ ਐਕਟ ਤਹਿਤ ਵਕੂਆ ਸਮੇ ਵਰਤੀ ਰਾਈਫਲ ਨੂੰ ਵੀ ਬ੍ਰਾਮਦ ਕੀਤਾ ਗਿਆ ਹੈ।
ਦੂਜੇ ਮਾਮਲੇ ਵਿਚ ਪੁਲਿਸ ਵਲੋਂ ਇਕ ਭਗੌੜਾ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ ਪੁਲਿਸ ਨੂੰ 60 ਕਿਲੋ ਭੁੱਕੀ ਅਤੇ 72 ਹਜਾਰਾਂ ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੋਹਲ ਨੇ ਦੱਸਿਆ ਕਿ ਮਲਕੀਤ ਸਿੰਘ ਉਰਫ ਬੌਬੀ ਪੁੱਤਰ ਕਪੂਰ ਸਿੰਘ ਨਿਵਾਸੀ ਮਹਿਤਪੁਰ ਹਾਲ ਵਾਸੀ ਦੁਗਰੀ ਲੁਧਿਆਣਾ ਜੋਕਿ 2014 ਦੇ ਇਕ ਮਾਮਲੇ ਵਿਚ ਭਗੌੜਾ ਸੀ ਨੂੰ ਪੁਲਿਸ ਵਲੋਂ 60 ਕਿਲੋ ਭੁੱਕੀ ਅਤੇ 72 ਹਜਾਰ ਦੀ ਡਰੱਗ ਮਨੀ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ ਅਤੇ ਇਹ ਭੁੱਕੀ ਉਸਨੇ ਪਿੰਡ ਕੁਲਗਹਿਨਾ ਦੇ ਨੇੜੇ ਸਤਲੁਜ ਦਰਿਆ ਦੇ ਕੰਡੇ ਲੁਕੋਯੀ ਹੋਈ ਸੀ। ਐਸਐਸਪੀ ਸੋਹਲ ਨੇ ਦੱਸਿਆ ਕਿ ਪੁਲਿਸ ਵਲੋਂ ਮਲਕੀਤ ਸਿੰਘ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਹੋ ਸਕਦਾ ਹੈ ਕਿ ਉਸਦੀ ਜਾਇਦਾਦ ਵੀ ਕਾਨੂੰਨ ਮੁਤਾਬਿਕ ਅਟੈਚ ਕੀਤੀ ਜਾਵੇ। ਫਿਲਹਾਲ ਪੁਲਿਸ ਵਲੋਂ ਉਸਦੀ ਇਕ ਸਕਾਰਪੀਓ ਅਤੇ ਆਈ 20 ਕਾਰ ਆਪਣੇ ਕਬਜੇ ਵਿਚ ਲੈ ਲਈ ਹੈ।
ਤੀਸਰੇ ਮਾਮਲੇ ਵਿਚ ਪੁਲਿਸ ਵਲੋਂ ਹਥਿਆਰ ਬ੍ਰਾਮਦ ਕੀਤੇ ਗਏ ਹਨ। ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਜਾਣਕਾਰੀ ਦਿਤੀ ਕਿ ਪਿੰਡ ਗੁਰੂਸਰ ਵਿਖੇ ਨਾਕੇ ਦੌਰਾਨ ਪੁਲਿਸ ਵਲੋਂ ਇਕ ਵਿਅਕਤੀ ਜਸਵਿੰਦਰ ਸਿੰਘ ਬਿੱਟੂ ਤੋਂ ਹਥਿਆਰ ਬਰਾਮਦ ਕੀਤਾ ਹਨ। ਜਿੰਨਾ ਵਿਚ ਇਕ ਰਿਵਾਲਵਰ 32 ਬੋਰ ਅਤੇ 5 ਰੋਂਦ ਸ਼ਾਮਲ ਹਨ। ਪੁਲਿਸ ਕੋਲ ਪੁੱਛਗਿੱਛ ਤੋਂ ਬਾਦ ਜਸਵਿੰਦਰ ਸਿੰਘ ਨੇ ਇਕ ਹੋਰ ਰਿਵਾਲਵਰ 315 ਬੋਰ ਅਤੇ ਜਿੰਦਾ ਕਾਰਤੂਸ ਬਰਾਮਦ ਕਰਵਾਇਆ। ਪੁਲਿਸ ਅਨੁਸਾਰ ਬਿੱਟੂ ਪਹਿਲਾ ਹੀ ਥਾਣਾ ਸਦਰ ਜਗਰਾਓਂ ਵਿਖੇ ਇਕ ਮੁਕਦਮੇ ਵਿਚ ਭਗੌੜਾ ਹੈ। ਚੌਥੇ ਮਾਮਲੇ ਵਿਚ ਥਾਣਾ ਦਾਖਾ ਦੇ ਇੰਸਪੈਕਟਰ ਪ੍ਰੇਮ ਸਿੰਘ ਵਲੋਂ 299 ਸੀਆਰਪੀਸੀ ਤਹਿਤ ਮਾਨਯੋਗ ਅਦਾਲਤ ਵਿਚੋਂ ਭਗੌੜੇ ਚਲ ਰਹੇ ਸਰੂਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮੁਲਾਂਪੁਰ ਨੂੰ ਗਿਰਫ਼ਤਾਰ ਕੀਤਾ ਹੈ।