ਬੀਬੀ ਮਨਦੀਪ ਕੌਰ ਨਾਗਰਾ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 25 ਫਰਵਰੀ : ਸਰਹਿੰਦ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾ ਕੇ ਇਸ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਨੇ ਸਰਹਿੰਦ ਸ਼ਹਿਰ ਦੇ ਵਾਰਡ ਨੰ: 11 ਵਿਖੇ ਵਾਰਡ ਨੰਬਰ 11,ਨਰੂਲਾ ਮਾਰਕਿਟ ਤੋਂ ਮੁੱਖ ਬਾਜ਼ਾਰ ਵਿਚੋਂ ਹੁੰਦੇ ਹੋਏ ਭਗਵਾਨ ਪਰਸ਼ੂ ਰਾਮ ਚੌਕ ਤੱਕ 22 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਆਵਾਜਾਈ ਸਬੰਧੀ ਲੋਕਾਂ ਦੀਆਂ ਦਿੱਕਤਾਂ ਦੂਰ ਹੋ ਜਾਣਗੀਆਂ। ਸ਼੍ਰੀਮਤੀ ਨਾਗਰਾ ਨੇ ਕਿਹਾ ਕਿ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੇ ਯਤਨਾ ਸਦਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਕਾਸ ਲਈ ਵੱਡੇ ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਹੈ ਜਿਸ ਤਹਿਤ ਸਰਹਿੰਦ ਵਿਖੇ ਸਥਿਤ ਪੁਰਾਤਨ ਆਮ ਖਾਸ ਬਾਗ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ 20 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਕਰੋੜਾਂ ਰੁਪਏ ਖਰਚ ਕੇ ਸੀਵਰੇਜ ਪਾਇਆ ਜਾ ਰਿਹਾ ਹੈ ਅਤੇ ਸ਼ਹਿਰ ਦੀਆਂ ਸੜਕਾਂ ਨੂੰ ਵੀ ਚੌੜਾ ਤੇ ਮਜਬੂਤ ਕਰਕੇ ਐਲ.ਈ.ਡੀ. ਲਾਈਟਾਂ ਵੀ ਲਗਾਈਆਂ ਗਈਆਂ ਹਨ ਜਿਸ ਨਾਲ ਸ਼ਹਿਰ ਦੀ ਦਿੱਖ ਹੋਰ ਵਧੇਰੇ ਸੁੰਦਰ ਹੋਈ ਹੈ।ਇਸ ਮੌਕੇ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ,ਜਿਲਾ ਪ੍ਰਧਾਨ ਸ਼ੁਭਾਸ਼ ਸੂਦ,ਅਸ਼ੋਕ ਸੂਦ,ਪਵਨ ਕਾਲੜਾ,ਨਰਿੰਦਰ ਕੁਮਾਰ ਪ੍ਰਿੰਸ,ਆਨੰਦ ਮੋਹਨ,ਸਚਿਨ ਮਕੜਨ,ਬਿੱਲਾ,ਵਿਸ਼ਾਲ,ਰਕੇਸ਼ ਬਾਲੀ,ਰਾਜੂ,ਗੋਰਵ ਸੂਦ,ਪਵਨ ਆਦਿ ਹਾਜ਼ਰ ਸਨ।