ਦੁਸਹਿਰਾ ਕਮੇਟੀ ਮੈਂਬਰ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦਾ ਸਨਮਾਨ ਕਰਦੇ ਹੋਏ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 25 ਅਕਤੂਬਰ : ਦੁਸਹਿਰਾ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਤੇ ਇਸ ਦਿਨ ਭਗਵਾਨ ਰਾਮ ਨੇ ਰਾਵਣ ਦਾ ਅੰਤ ਕੀਤਾ ਸੀ, ਜਿਸ ਨਾਲ ਸੱਚ ਦੀ ਜਿੱਤ ਹੋਈ ਸੀ ਤੇ ਝੂਠ ਦੀ ਹਾਰ। ਇਸ ਤਿਉਹਾਰ ਤੋਂ ਪ੍ਰੇਰਨਾ ਲੈ ਕੇ ਸਾਨੂੰ ਕਦੇ ਵੀ ਸੱਚ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਸੱਚ ਦਾ ਰਾਹ ਭਾਵੇਂ ਜਿੰਨਾ ਮਰਜ਼ੀ ਮੁਸ਼ਕਲ ਹੋਵੇ ਪਰ ਅੰਤ ਵਿੱਚ ਜਿੱਤ ਸਦਾ ਸੱਚ ਦੀ ਹੀ ਹੁੰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਯੰਗ ਬਲੱਡ ਡਰਾਮੈਟਿਕ ਕਲੱਬ ਅਤੇ ਯੰਗ ਇੰਡੀਆ ਸਪੋਰਟਸ ਕਲੱਬ ਵੱਲੋਂ ਦਸਹਿਰਾ ਗਰਾਊਂਡ ਸਰਹਿੰਦ ਸ਼ਹਿਰ, ਜੈ ਦੁਰਗਾ ਡਰਾਮੈਟਿਕ ਕਲੱਬ ਡਿਫੈਂਸ ਬੰਨ,ਵੱਲੋਂ ਰੋਪੜ ਅੱਡਾ ਸਰਹਿੰਦ ਅਤੇ ਸ੍ਰੀ ਰਾਮਾ ਕ੍ਰਿਸ਼ਨਾ ਡਰਾਮੈਟਿਕ ਕਲੱਬ,ਕਮੇਟੀ ਸਟੇਜ ਸਰਹਿੰਦ ਮੰਡੀ ਵੱਲੋਂ ਕਰਵਾਏ ਦਸਹਿਰਾ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕੀਤਾ।
ਸ. ਨਾਗਰਾ ਨੇ ਇਸ ਮੌਕੇ ਇਨ੍ਹਾਂ ਕਲੱਬਾਂ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਸਾਡੀਆਂ ਪੁਰਾਤਨ ਰਿਵਾਇਤਾਂ ਨਾਲ ਜੋੜਨ ਵਿੱਚ ਸਹਾਈ ਹੁੰਦੇ ਹਨ। ਨੌਜਵਾਨ ਆਪਣੀ ਵਿਰਾਸਤ ਨਾਲ ਜੁੜ ਕੇ ਚੰਗੀਆਂ ਕਦਰਾਂ ਕੀਮਤਾਂ ਦੇ ਧਾਰਨੀ ਹੋ ਸਕਦੇ ਹਨ ਤੇ ਸਮਾਜ ਦੀ ਬਿਹਤਰੀ ਵਿੱਚ ਯੋਗਦਾਨ ਪਾ ਸਕਦੇ ਹਨ।ਸ. ਨਾਗਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਖਾਸ ਤੌਰ ਉਤੇ ਪੁਰਾਤਨ ਰਿਵਾਇਤਾਂ ਤੋਂ ਪ੍ਰੇਰਨਾ ਲੈ ਕੇ ਸਮਾਜ ਦੀ ਬਿਹਤਰੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਅੱਜ ਸਭ ਤੋਂ ਵੱਧ ਲੋੜ ਹੈ ਕਿ ਸਾਰੇ ਲੋਕ ਤੇ ਖਾਸ ਕਰ ਕੇ ਨੌਜਵਾਨ ਦਸਹਿਰਾ ਤੋਂ ਪ੍ਰੇਰਨਾ ਲੈ ਕੇ ਸਦਾ ਸੱਚ ਉਤੇ ਪਹਿਰਾ ਦੇਣ। ਉਨ੍ਹਾਂ ਕਿਹਾ ਕਿ ਸੱਚ ਦੇ ਰਾਹ ਉਤੇ ਚੱਲਦਿਆਂ ਭਾਵੇਂ ਕਈ ਮੁਸ਼ਕਲਾਂ ਆਉਣ ਪਰ ਅੰਤ ਵਿੱਚ ਜਿੱਤ ਸੱਚ ਉਤੇ ਚੱਲਣ ਵਾਲਿਆਂ ਦੀ ਹੀ ਹੁੰਦੀ ਹੈ ਤੇ ਦੁਨੀਆਂ ਸੱਚੇ ਆਦਰਸ਼ਾਂ ਉਤੇ ਪਹਿਰਾ ਦੇਣ ਵਾਲਿਆਂ ਨੂੰ ਸਦਾ ਯਾਦ ਕਰਦੀ ਹੈ। ਇਸ ਮੌਕੇ ਉਨ੍ਹਾਂ ਨੇ ਵੱਖ ਵੱਖ ਥਾਵਾਂ ਉਤੇ ਰਾਵਣ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਵਿੱਚ ਵੀ ਸ਼ਮੂਲੀਅਤ ਵੀ ਕੀਤੀ।
ਇਸ ਮੌਕੇ ਜਿਲਾ ਪ੍ਰਧਾਨ ਸ਼ੁਭਾਸ਼ ਸੂਦ,ਮਾਰਕਿਟ ਕਮੇਟੀ ਦੇ ਚੇਅਰਮੈਨ ਗੁਲਸ਼ਨ ਰਾਏ ਬੋਬੀ,ਅਸ਼ੋਕ ਸੂਦ, ਨਰਿੰਦਰ ਕੁਮਾਰ ਪ੍ਰਿੰਸ,ਸ਼੍ਰੀ ਆਨੰਦ ਮੋਹਨ, ਅਨਿਲ ਗੁਪਤਾ,ਹਰਮਿੰਦਰ ਸੂਦ,ਜਤਿਨ ਭੱਲਾ,ਗੁਰਜੀਤ ਲੋਗੀ,ਮੋਹਿਤ ਸ਼ਰਮਾ,ਯਸ਼ਪਾਲ ਲਹੌਰੀਆ, ਪਵਨ ਵਰਮਾ,ਕਿੰਟੂ, ਮੋਹਨਜੀਤ ਪਟਵਾਰੀ , ਸਤਪਾਲ ਪੁਰੀ ,ਸ਼ਸੀ ਭੂਸ਼ਨ ਗੁਪਤਾ , ਸੰਜੀਵ ਕੁਮਾਰ, ਕਪਿਲ ਕਾਸਲ ਸੁਰਿੰਦਰ ਕੁਮਾਰ ਛੀਨ , ਰਾਜੀਵ ਸੂਦ , ਬਲਵਿੰਦਰ ਨੱਥੂ , ਅਮਿਤ ਬਾਂਸਲ , ਸਾਗਰ , ਬਾਵਾ , ਸਾਹਿਲ , ਆਸ਼ੂ , ਅਮਨਜੋਤ ਮਾਵੀ , ਤਨੀ , ਵਿਕਰਮ , ਮਨਦੀਪ , ਬਾਵੀ , ਦੀਪੀ , ਦੀਪਕ , ਨਵਦੀਪ ਮਨਪ੍ਰੀਤ ਭੋਲੂ , ਲੁਕੇਸ ਸੂਦ , ਜਸਵਿੰਦਰ ਸਿੰਘ,ਦਵਿੰਦਰ ਸਿੰਘ,ਨਿਖਿਲ,ਹਨੀ,ਮਨੀਸ਼,ਗੋਲੂ,ਰੋਹਿਤ,ਮੋਹਿਤ,ਦਿਨੇਸ਼,ਰਾਹੁਲ,ਵਿਸ਼ਾਲ,ਸਿੰਕਦਰ , ਸਨੀ ਬਾਡੀ , ਸਾਹਿਲ ਸਾਊ , ਮਨੀ ਚੋਪੜਾ , ਨਮਨ , ਰਾਹੁਲ ਬਾਸਲ , ਮੋਲੀ , ਅਜੇ ਗੋਇਲ , ਰੀਧਮ ਸੂਦ , ਲਵਲੀ ਸੂਦ , ਗੈਵੀ , ਰਾਹੁਲ ਬਾਸਲ , ਮਧੂ ਸੁਧਨ , ਨਵਨੀਤ ਛਿਬੜ , ਮ੍ਰਧੂਲ ਸੂਦ , ਸਨੀ ਤਨੇਜਾ , ਨੀਤੇਸ ਸੂਦ ਮਨਦੀਪ ਕੁਮਾਰ , ਨੰਨੂ , ਦੀਪਕ ਗਰਗ , ਛੇਮੀ , ਮਨਜੀਤ ਸਿੰਘ , ਤਰਲੋਜਣ , ਅਜੀਤ , ਪ੍ਰਫਜੋਤ , ਜੋਨਸਨ, ਪੀਕਾਸ਼ੂ , ਮਧੂਸੁਦਨ , ਮੋਹੀਤ ਆਦਿ ਹਾਜ਼ਰ ਸਨ।