ਚੇਨਈ, 3 ਅਕਤੂਬਰ 2019 - ਦੂਰਦਰਸ਼ਨ ਚੇਨਈ ਕੇਂਦਰ ਦੀ ਇਕ ਸੀਨੀਅਰ ਲੇਡੀ ਅਧਿਕਾਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੇਨਈ 'ਚ ਦਿੱਤੇ ਭਾਸ਼ਣ ਦਾ ਸਿੱਧਾ ਪ੍ਰਸਾਰਣ ਆਨ ਏਅਰ ਨਾ ਕਰਨ 'ਤੇ ਮੁਅੱਤਲ ਕਰਨ ਦੇ ਨਾਲ ਅਤੇ "ਅਨੁਸ਼ਾਸਨੀ ਕਾਰਵਾਈ" ਦੇ ਹੁਕਮ ਕਰ ਦਿੱਤੇ ਗਏ।
1 ਅਕਤੂਬਰ ਨੂੰ ਜਾਰੀ ਕੀਤੇ ਗਏ ਇਕ ਆਦੇਸ਼ ਵਿੱਚ, ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਸ਼ੀ ਸ਼ੇਖਰ ਵੇਮਪੱਤੀ ਨੇ ਕਿਹਾ ਕਿ ਆਰ ਵਾਸੂਮਾਥੀ, ਸਹਾਇਕ ਡਾਇਰੈਕਟਰ (ਪ੍ਰੋਗਰਾਮ), ਡੀਡੀ ਚੇਨਈ ਕੇਂਦਰ ਨੂੰ ਅਨੁਸ਼ਾਸਨੀ ਕਾਰਵਾਈ ਅਧੀਨ "ਤੁਰੰਤ ਪ੍ਰਭਾਵ" ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਨੂੰ ਵੇਮਪਤੀ ਤੋਂ ਆਗਿਆ ਲਏ ਬਿਨਾਂ ਚੇਨਈ ਨਾ ਛੱਡਣ ਲਈ ਕਿਹਾ ਗਿਆ ਹੈ।'
ਹਾਲਾਂਕਿ ਆਦੇਸ਼ ਵਿਚ ਉਸ ਖਿਲਾਫ ਸਖਤ ਕਾਰਵਾਈ ਦੇ ਕੋਈ ਵਿਸ਼ੇਸ਼ ਕਾਰਨ ਦਾ ਜ਼ਿਕਰ ਨਹੀਂ ਕੀਤਾ ਗਿਆ, ਪਰ ਸੂਤਰਾਂ ਦੇ ਅਨੁਸਾਰ ਪ੍ਰਧਾਨ ਮੰਤਰੀ ਦੇ ਚੇਨਈ ਦੌਰੇ ਦੌਰਾ ਆਈ.ਆਈ.ਟੀ ਮਦਰਾਸ ਦੇ ਲਾਈਵ ਨਾ ਕਰਨ ਸਬੰਧੀ ਇਹ ਹੁਕਮ ਕੀਤੇ ਗਏ ਹਨ।