ਦੀਪਕ ਜੈਨ
ਜਗਰਾਓਂ, 30 ਜੁਲਾਈ 2020 - ਜਗਰਾਓਂ ਵਿਚ ਗੁੰਡਾਗਰਦੀ ਦੀ ਮਿਸਾਲ ਬਣਾਉਂਦਿਆਂ ਕੁਝ ਨੌਜਵਾਨਾਂ ਵਲੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਦੋ ਨੌਜਵਾਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਅਤੇ ਇਹ ਮਾਮਲਾ ਪਿਛਲੇ ਦਿਨੀ ਰਾਏਕੋਟ ਰੋਡ 'ਤੇ ਇਕ ਵੈਗਨਰ ਗੱਡੀ ਦੀ ਭੰਨਤੋੜ ਕਰਨ ਸੰਬੰਧੀ ਦੱਸਿਆ ਜਾ ਰਿਹਾ ਹੈ। ਕਿਓਂਕਿ ਦੋ ਦਿਨ ਪਹਿਲਾ ਪੁਲਿਸ ਕੋਲ ਇਕ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ ਵਿਚ ਕੁਝ ਨੌਜਵਾਨਾਂ ਵਲੋਂ ਗੱਡੀ ਦੀ ਭੰਨਤੋੜ ਅਤੇ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ।
ਪੁਲਿਸ ਅਧਿਕਾਰੀ ਏਐਸਆਈ ਕੁਲਦੀਪ ਸਿੰਘ ਨੇ ਜਾਣਕਾਰੀ ਦਿਤੀ ਕਿ ਸੁਖਦੀਪ ਸਿੰਘ ਨਿਵਾਸੀ ਪਿੰਡ ਅਖਾੜਾ ਨੇ ਸ਼ਿਕਾਇਤ ਦਰਜ ਕਾਰਵਾਈ ਸੀ ਕਿ ਪਰਸੋ ਜਦੋਂ ਉਹ ਅਤੇ ਗੁਰਪ੍ਰੀਤ ਸਿੰਘ ਆਪਣੀ ਗੱਡੀ ਵਿਚ ਜਾ ਰਹੇ ਸੀ ਤਾਂ ਰਾਏਕੋਟ ਅੱਡੇ ਕੋਲ ਜਦੋ ਪਹੰਚੇ ਤਾਂ ਪਿੱਛੋਂ ਮੋਟਰਸਾਇਕਲ 'ਤੇ ਗੁਰਕੰਵਲ ਸਿੰਘ, ਵਰਿੰਦਰ ਸਿੰਘ ਅਤੇ ਜਸਵੀਰ ਸਿੰਘ ਆਏ ਅਤੇ ਸਾਡੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਉਸਦੀ ਕੁੱਟਮਾਰ ਕੀਤੀ। ਸੁਖਦੀਪ ਨੇ ਦੱਸਿਆ ਕਿ ਇਸੇ ਦੌਰਾਨ ਮਨਜਿੰਦਰ ਸਿੰਘ ਨਾਲ ਹੋਰ ਪੰਜ ਲੜਕੇ ਆਏ ਅਤੇ ਉਸਦੀ ਗੱਡੀ ਤੋੜਨੀ ਸ਼ੁਰੂ ਕਰ ਦਿੱਤੀ। ਉਸਨੇ ਦੱਸਿਆ ਕਿ ਰੰਜਿਸ਼ ਇਹ ਸੀ ਕਿ ਕੁਝ ਮਹੀਨੇ ਪਹਿਲਾਂ ਮੇਰੇ ਮੋਟਰਸਾਇਕਲ ਤੋਂ ਵਰਿੰਦਰ ਸਿੰਘ 'ਤੇ ਮੀਹ ਦੇ ਛਿੱਟੇ ਪੈ ਗਏ ਸੀ ਜਿਸ ਕਾਰਨ ਝਗੜਾ ਹੋ ਗਿਆ ਸੀ। ਪੁਲਿਸ ਵਲੋਂ ਇਸ ਸੰਬੰਧੀ ਗੁਰਕੰਵਲ ਸਿੰਘ, ਵਰਿੰਦਰ ਸਿੰਘ ,ਜਸਵੀਰ ਸਿੰਘ ਅਤੇ ਮਨਜਿੰਦਰ ਸਿੰਘ ਅਤੇ ਅਣਪਛਾਤੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।