← Go Back
ਜ਼ਿਲ੍ਹਾ ਪ੍ਰਧਾਨ ਕਮਲ ਪਾਲ ਸਿੰਘ ਅਤੇ ਮੀਡੀਆ ਸਲਾਹਕਾਰ ਕਪਿਲ ਕੰਧਾਰੀ ।
ਜਗਦੀਸ਼ ਥਿੰਦ
ਗੁਰੂ ਹਰਸਹਾੲੇ / ਫਿਰੋਜ਼ਪੁਰ 31 ਅਕਤੂਬਰ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਸ਼ੁਰੂ ਗਤਕੇ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸਰਗਰਮੀਆ ਜਾਰੀ ਹਨ । ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਦੇ ਡਾਇਰੈਕਟਰ ਸਰਦਾਰ ਕਮਲਪਾਲ ਸਿੰਘ ਦੀ ਗੱਤਕਾ ਦੇ ਪ੍ਰਤੀ ਰੁਚੀ ਅਤੇ ਦਿਲਚੱਸਪੀ ਅਤੇ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਅੱਠਵੀਂ ਨੈਸ਼ਨਲ ਗੱਤਕਾ ਚੈਪਿਅਨਸ਼ਿਪ ਵਿੱਚ ਉਹਨਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਗੱਤਕਾ ਐਸੋਸੀਏਸ਼ਨ, ਪੰਜਾਬ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਗਰੇਵਾਲ ਅਤੇ ਸੈਕਟਰੀ ਸਰਦਾਰ ਅਵਤਾਰ ਸਿੰਘ ਨੇ ਉਹਨਾਂ ਨੂੰ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਫਿਰੋਜ਼ਪੁਰ ਦਾ ਪ੍ਰਧਾਨ ਨਿਯੁਕਤ ਕੀਤਾ । ਇਸ ਦੇ ਨਾਲ ਹੀ ਗੁਰੂਹਰਸਹਾਏ ਦੇ ਹੋਣਹਾਰ ਪੱਤਰਕਾਰ ਕਪਿਲ ਕੰਧਾਰੀ ਦੀ ਖੇਡਾਂ ਦੇ ਪ੍ਰਤੀ ਦਿਲਚਸਪੀ ਅਤੇ ਸਰਗਰਮੀ ਨੂੰ ਦੇਖਦੇ ਹੋਏ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਫਿਰੋਜ਼ਪੁਰ ਦਾ ਮੀਡੀਆ ਸਹਾਲਕਾਰ ਨਿਯੁਕਤ ਕੀਤਾ। ਇਸ ਨਿਯੁਕਤੀ ਨਾਲ ਗੁਰੂਹਰਸਹਾਏ ਅਤੇ ਫਿਰੋਜ਼ਪੁਰ ਦੇ ਖਿਡਾਰੀਆਂ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਹੈ । ਇਸ ਸਬੰਧੀ ਵੱਖ ਵੱਖ ਵਰਗਾਂ ਨਾਲ ਜੁੜੇ ਆਗੂਆਂ ਨੇ ਇਸਦਾ ਭਰਵਾਂ ਸਵਾਗਤ ਕੀਤੇ ਹੈ । ਇਸ ਨਿਯੁਕਤੀ ਪੱਤਰ ਨਾਲ ਸ੍ਰ ਕਮਲਪਾਲ ਸਿੰਘ ਅਤੇ ਕਪਿਲ ਕੰਧਾਰੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਗੱਤਕਾ ਐਸੋਸੀਏਸ਼ਨ ਦੇ ਪ੍ਰਤੀ ਆਪਣੀ ਜ਼ਿਮੇਵਾਰੀ ਪੂਰੀ ਤਰ੍ਹਾਂ ਨਿਭਾਉਣਗੇ।
Total Responses : 928