ਫ਼ਿਰੋਜ਼ਪੁਰ 4 ਨਵੰਬਰ (ਗੁਰਿੰਦਰ ਸਿੰਘ) ਮੋਹਾਲੀ ਦੇ ਗਮਾਡਾ ਸਪੋਰਟਸ ਕੰਪਲੈਕਸ ਵਿਖੇ 28 ਅਕਤੂਬਰ ਤੋ 2 ਨਵੰਬਰ ਤੱਕ ਚੱਲੀ ਜੂਨੀਅਰ ਸਟੇਟ ਚੈਂਪੀਅਨਸ਼ਿਪ ਵਿਚ ਸਵਰੀਤ ਕੋਰ ਨੈਸ਼ਨਲ ਖਿਡਾਰਨ ਨੇ ਪੰਜਾਬ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਲਗ-ਪਗ 400 ਖਿਡਾਰੀਆ ਨੇ ਹਿੱਸਾ ਲਿਆ। ਇੱਥੇ ਇਹ ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਦੀ ਖਿਡਾਰਨ ਸਵਰੀਤ ਕੋਰ ਪਹਿਲਾ ਵੀ ਇਹ ਕਾਰਨਾਮਾ ਨੋਰਥ ਜੌਨ ਵਿਚ ਕਰ ਚੁੱਕੀ ਹੈ। 15 ਸਾਲ ਦੀ ਸਵਰੀਤ ਨੇ ਆਪਣੀ ਉਮਰ ਹੱਦ ਤੋ ਵੱਡੀ ਉਮਰ ਵਿਚ ਖੇਡਦਿਆਂ ਇਹ ਕਾਰਨਾਮਾ ਕੀਤਾ। ਖਿਡਾਰਨ ਸਵਰੀਤ ਕੋਰ ਨੇ ਸੈਮੀ ਫਾਈਨਲ ਵਿਚ ਲੁਧਿਆਣਾ ਅਤੇ ਫਾਈਨਲ ਵਿਚ ਜਲੰਧਰ ਨੂੰ ਹਰਾਇਆ ਇਸੇ ਤਰ੍ਹਾਂ ਸਵਰੀਤ ਨੇ ਅੰਡਰ-19 ਵਿਚ ਬਰਾਂਊਜ ਮੈਡਲ ਤੇ ਅੰਡਰ-17 ਡਬਲ ਅਤੇ ਅੰਡਰ-17 ਮਿਕਸ ਡਬਲ ਵਿਚ ਵੀ ਬ੍ਰਾਊਜ਼ ਮੈਡਲ ਹਾਸਲ ਕੀਤਾ। ਇਸ ਤੋ ਪਹਿਲਾ ਸਵਰੀਤ ਸੱਤ ਨੈਸ਼ਨਲ ਖੇਡ ਚੁੱਕੀ ਹੈ ਅਤੇ ਹੁਣ 27 ਨਵੰਬਰ ਤੋ 2 ਦਸੰਬਰ 2018 ਤੱਕ ਬੈਗਲੋਰ ਵਿਚ ਹੋਣ ਵਾਲੀ ਨੈਸ਼ਨਲ ਵਿਚ ਪੰਜਾਬ ਦੀ ਪਹਿਲੀ ਖਿਡਾਰਨ ਵਜੋਂ ਸ਼ਿਰਕਤ ਕਰੇਗੀ।
ਇਸ ਮੌਕੇ ਸਵਰੀਤ ਨੇ ਇਸ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਅਤੇ ਕੋਚ ਜਸਵਿੰਦਰ ਸਿੰਘ ਨੂੰ ਦਿੱਤਾ। ਸਵਰੀਤ ਨੇ ਇਹ ਵੀ ਸਾਂਝਾ ਕੀਤਾ ਕਿ ਫ਼ਿਰੋਜ਼ਪੁਰ ਖੇਡ ਹਾਲ ਵਿਚ ਉਸ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਦੇ ਖੇਡਣ ਦਾ ਸਮਾ ਲਗਾਤਾਰ ਘਟਾਇਆ ਜਾ ਰਿਹਾ ਹੈ। ਨੇ ਕਿਹਾ ਕਿ ਉਹ ਆਪਣੇ ਉਲੰਪਿਕ ਮੈਡਲ ਦਾ ਸੁਪਨਾ ਜ਼ਰੂਰ ਪੂਰਾ ਕਰੇਗੀ ਤੇ ਉਸਦਾ ਅਗਲਾ ਟੀਚਾ ਨੈਸ਼ਨਲ ਹੈ। ਉਸ ਨੇ ਆਪਣੀ ਕਾਮਯਾਬੀ ਲਈ ਸ੍ਰ.ਅਮਰਜੀਤ ਸਿੰਘ ਭੋਗਲ, ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ ਤੇ ਡੀ.ਬੀ.ਏ ਦੇ ਸਹਿਯੋਗ ਦਾ ਧੰਨਵਾਦ ਕੀਤਾ।
ਇਸ ਮੌਕੇ ਇਨਾਮ ਵੰਡ ਸਮਾਰੋਹ ਵਿਚ ਵਿਸ਼ੇਸ਼ ਤੌਰ ਤੇ ਸਕੱਤਰ ਖੇਡ ਵਿਭਾਗ ਸੰਜੇ ਕੁਮਾਰ, ਕਰਤਾਰ ਸਿੰਘ ਅਸਿਸਟੈਂਟ ਡਾਇਰੈਕਟਰ ਸਪੋਰਟਸ ਪੰਜਾਬ, ਹਰਜਿੰਦਰ ਸਿੰਘ ਚੀਫ਼ ਰੈਫ਼ਰੀ ਤੋ ਇਲਾਵਾ ਹਰਕੀਰਤ ਸਿੰਘ ਸੀਨੀਅਰ ਮੀਤ ਪ੍ਰਧਾਨ ਮੋਹਾਲੀ ਜਿਲ੍ਹਾ ਬੈਡਮਿੰਟਨ ਐਸੋਸੀਏਸ਼ਨ, ਐਨ.ਐਸ ਗਿੱਲ ਮੀਤ ਪ੍ਰਧਾਨ ਸ਼ਾਮਲ ਹੋਏ। ਇਸ ਮੌਕੇ ਸਵਰੀਤ ਨੂੰ ਵਧਾਈਆਂ ਦੇਣ ਵਾਲੀਆ ਵਿਚ ਅਮਰਜੀਤ ਸਿੰਘ ਭੋਗਲ, ਵਿਧਾਇਕ ਪਰਮਿੰਦਰ ਸਿੰਘ ਪਿੰਕੀ,.ਮਨੋਜ ਗੁਪਤਾ ਪ੍ਰਧਾਨ ਡੀ.ਬੀ.ਏ, ਸੰਜੇ ਕਟਾਰੀਆ, ਮੁਨੀਸ਼ ਪੁੰਜ, ਵਿਨੇ ਵੋਹਰਾ ਅਤੇ ਡੀ.ਐਸ.ਓ. ਸੁਨੀਲ ਸ਼ਰਮਾ ਸ਼ਾਮਲ ਸਨ।