ਡਾ . ਗੁਰਪ੍ਰੀਤ ਸਿੰਘ
ਜਗਦੀਸ਼ ਥਿੰਦ
ਗੁਰੂਹਰਸਹਾਏ ਫ਼ਿਰੋਜ਼ਪੁਰ 10 ਨਵੰਬਰ ਸੀਨੀਅਰ ਕਾਰਡੀਓਲੋਜਿਸਟ ਡਾਕਟਰ ਗੁਰਪ੍ਰੀਤ ਸਿੰਘ ਦਿਲ ਦੇ ਰੋਗੀ ਲੋਕਾਂ ਦਾ ਗੁਰੂ ਹਰਸਹਾਏ ਵਿਖੇ ਮੁਫ਼ਤ ਜਾਂਚ ਕੈਂਪ ਵਿੱਚ ਚੈੱਕਅਪ ਕਰਨਗੇ । 11 ਨਵੰਬਰ 2018 ਦਿਨ ਐਤਵਾਰ ਨੂੰ ਸੰਜੀਵਨੀ ਹਸਪਤਾਲ ਗੁਰੂ ਹਰਸਹਾਏ ਵਿਖੇ ਸਾਬਕਾ ਸੀਨੀਅਰ ਕਾਰਡੀਆਲੋਜਿਸਟ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਅਤੇ ਮੌਜੂਦਾ ਸੀਨੀਅਰ ਕਾਰਡੀਓਲੋਜਿਸਟ ਗਲੋਬਲ ਹੈਲਥ ਕੇਅਰ ਹਸਪਤਾਲ ਬਠਿੰਡਾ ਮਰੀਜ਼ਾਂ ਦੀ ਜਾਂਚ ਕਰਨਗੇ ।ਸੰਜੀਵਨੀ ਹਸਪਤਾਲ ਗੁਰੂਹਰਸਹਾੲੇ ਦੇ ਐੱਮ ਡੀ ਵਰਿੰਦਰ ਕੁਮਾਰ ਅਨੁਸਾਰ ਛਾਤੀ ਦੇ ਦਰਦ , ਸਾਹ ਫੁਲੱਣਾ , ਦਿਲ ਦਾ ਦੌਰਾ , ਵਾਲਵ ਦਾ ਬੰਦ ਹੋਣਾ , ਦਿਲ ਦੀ ਧਡ਼ਕਣ ਵਧਣਾ ਅਾਦਿ ਰੋਗਾਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ । ਚੰਡੀਗੜ੍ਹ ਲਬਾਰਟਰੀ ਵੱਲੋਂ ਟੈਸਟ ਅਤੇ ਈ ਸੀ ਜੀ ਅੱਧੇ ਰੇਟ ਤੇ ਕੀਤੇ ਜਾਣਗੇ । ਚੰਡੀਗੜ੍ਹ ਲਬਾਰਟਰੀ ਦੇ ਨੇੜੇ ਸਥਿੱਤ ਇਸ ਹਸਪਤਾਲ ਵਿੱਚ ਸਵੇਰੇ 10 ਤੋਂ ਬਾਅਦ ਦੁਪਹਿਰ 3 ਵਜੇ ਤੱਕ ਡਾਕਟਰ ਗੁਰਪ੍ਰੀਤ ਸਿੰਘ ਆਪਣੀ ਟੀਮ ਸਮੇਤ ਰੁਕਣਗੇ ।