ਪੇਟ ਦਰਦ ਅਤੇ ਉਲਟੀਆਂ ਕਾਰਨ 10 ਤੋਂ ਵੱਧ ਬੱਚੇ ਬਿਮਾਰ, ਸਿਹਤ ਵਿਭਾਗ ਨੂੰ ਪਿਆ ਵਖਤ
ਗੁਰਦਾਸਪੁਰ ,13 ਨਵੰਬਰ 2018 : ਮੰਗਲਵਾਰ ਦੀ ਸ਼ਾਮ ਬਟਾਲਾ ਸਿਵਲ ਹਸਪਤਾਲ ਵਿਖੇ ਉਸ ਸਮੇਂ ਮਾਹੌਲ ਅਫ਼ਰਾ ਤਫ਼ਰੀ ਭਰਿਆ ਬਣ ਗਿਆ, ਜਦੋਂ ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਨਾਲ ਇੱਕ ਤੋਂ ਬਾਦ ਇੱਕ ਬਿਮਾਰ ਬੱਚੇ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭਰਤੀ ਹੋਣੇ ਸ਼ੁਰੂ ਹੋਏ।
ਹੁਣ ਤੱਕ ਨੌਂ ਦੇ ਕਰੀਬ ਬੱਚੇ ਸਥਾਨਕ ਹਸਪਤਾਲ ਵਿਖੇ ਆਪਣੇ ਇਲਾਜ ਲਈ ਪਹੁੰਚ ਚੁੱਕੇ ਸਨ ।
ਮਰੀਜ਼਼ਾਂ ਦੀ ਗਿਣਤੀ ਵਧੇਰੇ ਵੀ ਹੋ ਸਕਦੀ ਹੈ। ਬੱਚਿਆਂ ਨੇ ਕੀ ਖਾਧਾ ਜਾ ਕੀ ਅਜਿਹਾ ਪੀਤਾ ਜਿਸ ਨਾਲ ਉਨ੍ਹਾਂ ਦੀ ਤਬੀਅਤ ਵਿਗੜੀ , ਇਹ ਅਜੇ ਤੱਕ ਪਤਾ ਨਹੀਂ .
ਸਮੇਂ ਦੀ ਨਜ਼ਾਕਤ ਨੂੰ ਧਿਆਨ ਚ ਰੱਖਦਿਆਂ ਸਿਹਤ ਵਿਭਾਗ ਬਟਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਸੰਜੀਵ ਭਲਾ ਨੇ ਦੱਸਿਆ ਕਿ ਫ਼ਿਲਹਾਲ ਹਸਪਤਾਲ ਵਿਖੇ 9 ਦੇ ਕਰੀਬ ਬੱਚੇ ਇਲਾਜ ਲਈ ਆ ਚੁੱਕੇ ਹਨ। ਓਹਨਾ ਦੱਸਿਆ ਕਿ ਉਕਤ ਮਰੀਜ਼ਾਂ ਦੀ ਹਾਲਤ ਨੂੰ ਦੇਖਦੇ ਹੋਏ ਜ਼ਰੂਰੀ ਪ੍ਰਬੰਧ ਕਰ ਦਿੱਤੇ ਗਏ ਹਨ। ਹਾਲਾਂ ਕਿ ਜ਼ਰੂਰੀ ਨਹੀਂ ਕਿ ਸਾਰੇ ਮਰੀਜ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਪਹੁੰਚੇ ਹੋਣ।