← Go Back
ਪੰਕਜ ਧਮੀਜਾ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਹਰਜੀਤ ਸਿੰਘ ਗਰੇਵਾਲ ਅਤੇ ਹੋਰ ਅਹੁਦੇਦਾਰ
ਜਗਦੀਸ਼ ਥਿੰਦ ਫਾਜ਼ਿਲਕਾ 14 ਨਵੰਬਰ ਮਾਤਾ ਸਾਹਿਬ ਕੌਰ ਸੀਨੀ. ਸੈਕੰ. ਪਬਲਿਕ ਸਕੂਲ ਗੁਰੂ ਹਰਸਹਾਏ ਦੇ ਪ੍ਰਿੰਸੀਪਲ ਅਤੇ ਆਈ ਪੀ ਸੀ ਐੱਲ ਇੰਡੀਆਂ ਦੇ ਕਮਿਸ਼ਨਰ ਫਾਜ਼ਿਲਕਾ ਨਿਵਾਸੀ ਪੰਕਜ ਧਮੀਜਾ ਨੂੰ ਜੱਥੇਬੰਦੀ ਦਾ ਕੌਮੀ ਪੱਧਰ ਦਾ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਹੈ ।ਸ਼੍ਰੀ ਧਮੀਜਾ ਫਾਜ਼ਿਲਕਾ ਵਿੱਚ ਨੈਸ਼ਨਲ ਅਤੇ ਇੰਟਰਨੈਸ਼ਨਲ ਟੀ-20 ਕ੍ਰਿਕਟ ਟੂਰਨਾਮੈਂਟ ਅਤੇ ਗੁਰੂ ਹਰਸਹਾਏ ਵਿੱਚ ਨੈਸ਼ਨਲ ਲੈਵਲ ਦਾ ਗੱਤਕਾ ਟੂਰਨਾਮੈਂਟ ਕਰਵਾ ਚੁੱਕੇ ਹਨ । ਪੰਜਾਬ ਅਤੇ ਇੰਡੀਆਂ ਦੀ ਬਹੁਤ ਸਾਰੀ ਸਪੋਰਟਸ ਐਸੋਸੀਏਸ਼ਨ ਦੇ ਮੈਂਬਰ ਹਨ। ਉਹਨਾਂ ਦੇ ਖੇਡਾਂ ਅਤੇ ਸਪੋਟਸ ਦੇ ਪ੍ਰਤੀ ਉਤਸ਼ਾਹ ਅਤੇ ਰੁਚੀ ਨੂੰ ਦੇਖਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਇੰਡੀਆਂ ਦੇ ਪ੍ਰਧਾਨ ਸ੍ਰ. ਹਰਜੀਤ ਸਿੰਘ ਗਰੇਵਾਲ ਅਤੇ ਅਵਤਾਰ ਸਿੰਘ ਸੈਕਟਰੀ ਨੇ ਸਾਦੇ ਸਮਾਰੋਹ ਦੇ ਦੌਰਾਨ ਉਹਨਾਂ ਦੇ ਖੇਡਾਂ ਦੇ ਪ੍ਰਤੀ ਇਸ ਉਤਸ਼ਾਹ ਨੂੰ ਵਧਾਓਦੇ ਹੋਏ ਉਹਨਾਂ ਨੂੰ ਇੰਡੀਆਂ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨਾਲ ਸਮੂਹ ਇਲਾਕੇ ਦੇ ਗੱਤਕਾ ਪ੍ਰੇਮੀਆਂ ਵਿੱਚ ਬਹੁਤ ਖੁਸ਼ੀ ਅਤੇ ਉਤਸ਼ਾਹ ਦਿਖ ਰਿਹਾ ਹੈ। ਇਸ ਨਿਯੁਕਤੀ ਨਾਲ ਪੰਕਜ ਧਮੀਜਾ ਨੇ ਕਿਹਾ ਕਿ ਉਹ ਗੱਤਕਾ ਐਸੋਸੀਏਸ਼ਨ ਇੰਡੀਆ ਦੇ ਸਾਰੇ ਮੈਬਰਾਂ ਦਾ ਧੰਨਵਾਦ ਕਰਦੇ ਹਨ । ਨੈਸ਼ਨਲ ਐਸੋਸੀਏਸ਼ਨ ਨੇ ਉਨ੍ਹਾਂ ਪ੍ਰਤੀ ਵਿਸ਼ਵਾਸ ਕਰਦੇ ਹੋਏ ਉਹਨਾਂ ਨੂੰ ਇੰਨੀ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਉਹ ਆਪਣੀ ਇਸ ਜਿੰਮੇਵਾਰੀ ਨੂੰ ਬੜੀ ਬਖੂਬੀ ਨਾਲ ਨਿਭਾਉਣਗੇ । ਪੰਜਾਬ ਅਤੇ ਸਾਡੇ ਗੁਰੂਆਂ ਦੀ ਇਸ ਵਿਰਾਸਤੀ ਖੇਡ ਨੂੰ ਪੰਜਾਬ ਦੇ ਨਾਲ ਨਾਲ ਭਾਰਤ ਵਿੱਚ ਇਸ ਖੇਡ ਦਾ ਵਿਸਥਾਰ ਦੇ ਨਾਲ ਇਸ ਨੂੰ ਪੂਰੇ ਭਾਰਤ ਦੇ ਵਿਕਸਿਤ ਕਰਨ ਦੀ ਯੋਜਨਾ ਤਿਆਰ ਕਰ ਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਇੰਡੀਆਂ ਨੂੰ ਸੋਂਪਣਗੇ ਜਿਸ ਨਾਲ ਜਿਆਦਾ ਤੋ ਜਿਆਦਾ ਖਿਡਾਰੀ ਇਸ ਖੇਡ ਨਾਲ ਜੁੜ ਸਕਣ।
Total Responses : 260