ਕੌਮੀ ਸਕੂਲ ਖੇਡਾਂ 'ਚੋਂ ਪੰਜਾਬ ਦੇ ਤਲਵਾਰਬਾਜਾਂ ਨੇ ਜਿੱਤੇ ਦੋ ਸੋਨ ਤੇ ਇੱਕ ਚਾਂਦੀ ਦਾ ਤਗਮਾ
ਮੋਹਾਲੀ 14 ਨਵੰਬਰ - ਮਨੀਪੁਰ ਵਿਖੇ ਚੱਲ ਰਹੇ 64ਵੀਆਂ ਕੌਮੀ ਸਕੂਲ ਖੇਡਾਂ ਦੇ ਤਲਵਾਰਬਾਜੀ ਮੁਕਾਬਲਿਆਂ 'ਚੋਂ ਪੰਜਾਬ ਦੀਆਂ ਟੀਮਾਂ ਨੇ ਦੋ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇੱਪੀ ਵਰਗ 'ਚ ਪੰਜਾਬ ਦੀਆਂ ਲੜਕੀਆਂ ਦੀ ਟੀਮ ਨੇ ਸੋਨ ਤਗਮਾ ਜਿੱਤਿਆ। ਇਸ ਟੀਮ 'ਚ ਅਨੁਸ਼ਕਾ ਧਾਲੀਵਾਲ, ਪ੍ਰਤਿਸ਼ਠਾ ਬਜਾਜ, ਹਰਨੂਰ ਕੌਰ ਤੇ ਅਵਨੀਤ ਕੌਰ ਸ਼ਾਮਲ ਸਨ।ਅੰਡਰ-17 ਵਰਗ ਦੇ ਫੋਇਲ ਮੁਕਾਬਲੇ 'ਚੋਂ ਪੰਜਾਬ ਦੇ ਲੜਕਿਆਂ ਦੀ ਟੀਮ ਨੇ ਸੋਨ ਤਗਮਾ ਜਿੱਤਿਆ। ਇਸ ਟੀਮ 'ਚ ਗੁਣਤਾਸ ਸਿੱਧੂ, ਗੁਰਮਿਲਾਪ ਸਿੰਘ, ਅਰਵਿੰਦ ਚੱਠਾ ਤੇ ਜਰਮਨਪ੍ਰੀਤ ਸਿੰਘ ਸ਼ਾਮਲ ਸਨ। ਜਦੋਂ ਕਿ ਲੜਕਿਆਂ ਦੇ ਅੰਡਰ-14 ਵਰਗ ਦੇ ਇੱਪੀ ਮੁਕਾਬਲੇ 'ਚ ਪੰਜਾਬ ਦੀ ਸ਼ੌਰਿਆ ਅਸ਼ਵਨੀ, ਅਗੰਮਬੀਰ ਸਿੰਘ, ਸੁਖਵਿੰਦਰ ਸਿੰਘ ਤੇ ਸੁਖਪ੍ਰੀਤ ਸਿੰਘ 'ਤੇ ਅਧਾਰਤ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ। ਪੰਜਾਬ ਦੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਡੀ.ਜੀ.ਐਸ.ਈ. ਪ੍ਰਸ਼ਾਤ ਗੋਇਲ, ਡੀ.ਪੀ.ਆਈ. (ਸ) ਸੁਖਜੀਤਪਾਲ ਸਿੰਘ ਅਤੇ ਸਟੇਟ ਆਰਗੇਨਾਈਜ਼ਰ (ਖੇਡਾਂ) ਰੁਪਿੰਦਰਪਾਲ ਸਿੰਘ ਰਵੀ ਨੇ ਜੇਤੂ ਤਲਵਾਰਬਾਜ਼ਾਂ ਨੂੰ ਮੁਬਾਰਕਬਾਦ ਦਿੱਤੀ ਹੈ।
ਤਸਵੀਰ: ਕੌਮੀ ਸਕੂਲ ਖੇਡਾਂ 'ਚੋਂ ਸੋਨ ਤਗਮਾ ਜੇਤੂ ਪੰਜਾਬ ਦੀ ਟੀਮ।