← Go Back
ਲੰਡਨ, 5 ਦਸੰਬਰ 2018 - ਲੰਡਨ ਦੇ ਇੰਪੀਰੀਅਲ ਕਾਲਜ ਦੇ ਵਿਗਿਆਨੀਆਂ ਨੇ ਇਕ ਅਜਿਹੀ ਤਕਨੀਕ ਬਣਾਈ ਹੈ ਜਿਸਦੀ ਮਦਦ ਨਾਲ ਬਿਮਾਰੀਆਂ ਦਾ ਪਤਾ ਬਹੁਤ ਹੀ ਅਸਾਨੀ ਨਾਲ ਲਗਾ ਲਿਆ ਜਾਵੇਗਾ। ਇਹ ਚਿਮਟਾ ਇਨਸਾਨ ਦੇ ਵਾਲ ਦੀ ਮੋਟਾਈ ਤੋਂ ਵੀ 2 ਹਜ਼ਾਰ ਗੁਣਾ ਜ਼ਿਆਦਾ ਪਤਲਾ ਹੈ। ਇਸਦੀ ਮਦਦ ਨਾਲ ਸਰਜਰੀ ਦੌਰਾਨ ਸ਼ਰੀਰ ਦੇ ਕਿਸੇ ਵੀ ਹਿੱਸੇ ਨੂੰ ਜ਼ਿਆਦਾ ਕੱਟਣ ਵੱਢਣ ਦੀ ਜ਼ਰੂਰਤ ਨਹੀਂ ਪਵੇਗੀ। ਵਿਗਿਆਨੀਆਂ ਮੁਤਾਬਕ ਇਸ ਚਿਮਟੇ ਦੀ ਮਦਦ ਨਾਲ ਬਿਮਾਰੀ ਵਾਲੇ ਸੈੱਲਾਂ ਦੀ ਹੋਰ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇਗੀ। ਇਸਦੇ ਨਾਲ ਹੀ ਗੰਭੀਰ ਬਿਮਾਰੀਆਂ ਦਾ ਇਲਾਜ ਹੋਰ ਵੀ ਬਿਹਤਰ ਤਰੀਕੇ ਨਾਲ ਕੀਤਾ ਜਾ ਸਕੇਗਾ। ਚਿਮਟੇ ਦੀ ਮੋਟਾਈ ਸਿਰਫ 50 ਨੈਨੋਮੀਟਰ ਹੈ। ਇਨਸਾਨ ਦੇ ਵਾਲ ਦੀ ਮੋਟਾਈ 1 ਲੱਖ ਨੈਨੋਮੀਟਰ ਤੱਕ ਹੀ ਹੋ ਸਕਦੀ ਹੈ । ਜ਼ਿਕਰਯੋਗ ਹੈ ਕਿ ਇਹ ਚਿਮਟਾ ਗਲਾਸ ਰੌਡ ਨਾਲ ਬਣਿਆ ਹੈ ਜਿਸ 'ਚ ਗ੍ਰੈਫਾਈਟ ਦੀ ਤਰ੍ਹਾਂ ਹੀ ਕਾਰਬਨ-ਬੇਸਡ ਦੋ ਇਲੈਕਟ੍ਰੋਡ ਹਨ। ਸੈੱਲਾਂ ਦੇ ਅੰਦਰ ਮੌਜੂਦ ਹਿੱਸਿਆਂ ਨੂੰ ਕੱਢਣ ਲਈ ਇਸਨੂੰ ਜ਼ਿੰਦਾ ਸੈੱਲਾਂ 'ਚ ਪਾਇਆ ਜਾ ਸਕਦਾ ਹੈ।
Total Responses : 942