← Go Back
ਰਿਵਰਸ ਫਲਿੱਕ@ ਨਵਦੀਪ ਸਿੰਘ ਗਿੱਲ (97800-36216)
ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਪੂਲ ਬੀ ਦੇ ਆਖਰੀ ਦੌਰ ਦੇ ਲੀਗ ਮੈਚ ਵਿੱਚ ਚੀਨ ਵਿਰੁੱਧ 11-0 ਗੋਲਾਂ ਦੀ ਧਮਾਕੇਦਾਰ ਜਿੱਤ ਹਾਸਲ ਕਰਦਿਆਂ 9 ਅੰਕਾਂ ਨਾਲ ਸ਼ਾਨ ਨਾਲ ਕੁਆਰਟਰ ਫਾਈਨਲ ਵਿੱਚ ਸਿੱਧਾ ਦਾਖਲਾ ਪਾਇਆ। ਇੰਗਲੈਂਡ ਨੇ ਆਇਰਲੈਂਡ ਨੂੰ 4-2 ਨਾਲ ਹਰਾ ਕੇ ਪੂਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਪੂਲ ਵਿੱਚ ਦੋ ਡਰਾਅ ਮੈਚ ਖੇਡਣ ਵਾਲਾ ਚੀਨ ਤੀਜੇ ਸਥਾਨ ਉਤੇ ਰਿਹਾ ਅਤੇ ਇਹ ਦੋਵੇਂ ਟੀਮਾਂ ਹੁਣ ਕਰਾਸ ਓਵਰ ਮੈਚ ਖੇਡਣਗੀਆਂ। ਆਇਰਲੈਂਡ ਦੀ ਟੀਮ ਲੀਗ ਦੌਰ ਵਿੱਚੋਂ ਹੀ ਬਾਹਰ ਹੋ ਗਈ। ਪਿਛਲੇ ਲਗਾਤਾਰ ਦੋ ਵਿਸ਼ਵ ਕੱਪ ਜਿੱਤਣ ਵਾਲੇ ਆਸਟਰੇਲੀਆ ਨੇ ਵਿਸ਼ਵ ਕੱਪ ਵਿੱਚ ਹੁਣ ਤੱਕ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰ ਰਹੀ ਚੀਨ ਦੀ ਟੀਮ ਦੇ ਡਿਫੈਂਸ ਦੀ ਪੋਲ ਖੋਲ੍ਹ ਦਿੱਤੀ। ਚੀਨ ਦੀ ਦੀਵਾਰ ਨੂੰ ਢਹਿ ਢੇਰੀ ਕਰਦਿਆਂ ਕੰਗਾਰੂਆਂ ਨੇ ਅੱਧੇ ਸਮੇਂ ਤੱਕ 8-0 ਦੀ ਲੀਡ ਬਣਾਈ ਹੋਈ ਸੀ। ਦੂਜੇ ਅੱਧ ਵਿੱਚ ਤਿੰਨ ਗੋਲ ਹੋਰ ਕਰਦਿਆਂ 11-0 ਨਾਲ ਜਿੱਤ ਪੱਕੀ ਕੀਤੀ। ਬਲੇਕ ਗੋਵਰਜ਼ ਜਿਸ ਨੇ ਅੱਜ ਹੈਟ੍ਰਿਕ ਜੜੀ, ਪੰਜ ਗੋਲਾਂ ਨਾਲ ਟਾਪ ਸਕਰੋਰ ਬਣਿਆ ਹੋਇਆ। ਦਿਨ ਦੇ ਦੂਜੇ ਮੈਚ ਵਿੱਚ ਇੰਗਲੈਂਡ ਨੇ ਆਇਰਲੈਂਡ ਨੂੰ 4-2 ਨਾਲ ਹਰਾ ਕੇ ਬਾਹਰ ਦਾ ਰਾਸਤਾ ਦਿਖਾਇਆ। ਵਿਸ਼ਵ ਕੱਪ ਵਿੱਚ 8 ਦਸੰਬਰ ਨੂੰ ਮੇਜ਼ਬਾਨ ਭਾਰਤ ਤੇ ਕੈਨੇਡਾ ਅਤੇ ਬੈਲਜੀਅਮ ਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਖੇਡਿਆ ਜਾਵੇਗਾ।
Total Responses : 267