ਪਟਿਆਲਾ 24 ਦਸੰਬਰ 2018: ਟੇਬਲ ਟੈਨਿਸ ਅਤੇ ਹੋਰ ਰੈਕੇਟ ਖੇਡਾਂ ਨੂੰ ਸਮਰਪਿਤ ਅਤੇ ਉਨ੍ਹਾਂ ਦਾ ਖੇਤਰੀ ਮਿਆਰ ਉੱਚਾ ਚੁੱਕਣ ਲਈ ਵਚਨਬੱਧ ਰੈਕੇਟ ਸਪੋਰਟਸ ਵੱਲੋਂ 'ਦੂਜਾ ਚਾਰਟਰਡ ਅਕਾਊਂਟੇਂਟ ਟੇਬਲ ਟੈਨਿਸ ਟੂਰਨਾਮੈਂਟ' ਬਹੁਤ ਹੀ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਡੀ.ਐਮ.ਡਬਲਿਯੂ. ਦੇ ਰੀਕ੍ਰਇਏਸ਼ਨਲ ਕਲੱਬ ਟੇਬਲ ਟੈਨਿਸ ਹਾਲ ਵਿਖੇ ਇੱਕ ਰੋਜ਼ਾ ਇਹਨਾਂ ਖੇਡ ਮੁਕਾਬਲਿਆਂ ਵਿੱਚ ਚਾਰਟਰਡ ਅਕਾਊਂਟੈਂਟ ਤੋਂ ਇਲਾਵਾ ਪ੍ਰੋਫੈਸ਼ਨਲ ਖਿਡਾਰੀਆਂ ਨੇ ਵੀ ਜੇਤੂ ਸਥਾਨ ਪ੍ਰਾਪਤ ਕਰਨ ਲਈ ਜ਼ੋਰ ਅਜ਼ਮਾਇਸ਼ ਕੀਤੀ। ਸ਼੍ਰੀ ਮਲਿਕ ਰਾਜ ਸਿੰਗਲਾ ਅਤੇ ਸ. ਪ੍ਰਿੰਸਇੰਦਰ ਸਿੰਘ ਘੁੰਮਣ, ਪ੍ਰਧਾਨ ਅਤੇ ਸਕੱਤਰ ਰੈਕੇਟ ਸਪੋਰਟਸ ਦੀ ਅਗਵਾਈ ਵਿੱਚ ਆਯੋਜਿਤ ਇਹਨਾਂ ਮੁਕਾਬਲਿਆਂ ਵਿੱਚ ਪੂਰੇ ਉੱਤਰੀ ਖੇਤਰ ਵਿੱਚੋਂ ਲਗਭਗ 120 ਖਿਡਾਰੀਆਂ ਨੇ ਭਾਗ ਲਿਆ। ਸੀ.ਏ. ਵਿਕਾਸ ਕਾਂਸਲ ਅਤੇ ਸੀ.ਏ. ਸ਼ਸ਼ੀ ਕੁਮਾਰ ਦੀ ਦੇਖਰੇਖ ਹੇਠ ਹੋਏ ਇਹਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਡਾ. ਨਵੀਨ ਸਾਰੋਂਵਾਲਾ ਅਤੇ ਮੈਡਮ ਕਵੀਤਾ ਸਾਰੋਂਵਾਲਾ ਵੱਲੋਂ ਬਤੌਰ ਮੁੱਖ ਮਹਿਮਾਨ ਨਿਭਾਈ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਸ਼ਸ਼ੀ ਕੁਮਾਰ ਚੇਅਰਮੈਨ ਅਤੇ ਸ. ਅਮਰਿੰਦਰ ਪਾਬਲਾ ਜੀ ਵਾਈਸ ਚੇਅਰਮੈਨ ਐਨ.ਆਈ.ਆਰ.ਸੀ., ਸ. ਹਰਮਨਪ੍ਰੀਤ ਸਿੰਘ ਕੋਚ ਖੇਡ ਵਿਭਾਗ ਪੰਜਾਬ, ਸ. ਨੀਰਜ ਸਿੰਘ ਕੌੜਾ, ਸ. ਗੁਰਿੰਦਰ ਸਿੰਘ ਸਨੌਰ, ਸ਼੍ਰੀ ਵਿਸ਼ਾਲ ਸ਼ਰਮਾ, ਸ਼੍ਰੀ ਵਿਵੇਕ ਜਿੰਦਲ, ਸ਼੍ਰੀ ਗੌਰਵ ਉੱਪਲ ਆਦਿ ਹਾਜ਼ਰ ਸਨ। ਇਸ ਮੌਕੇ ਤੇ ਸੀ.ਏ. ਵਿਕਾਸ ਕਾਂਸਲ ਅਤੇ ਸ਼ਸ਼ੀ ਕੁਮਾਰ ਨੇ ਇਹਨਾਂ ਖੇਡ ਮੁਕਾਬਲਿਆਂ ਦੇ ਆਯੋਜਨ ਲਈ ਖਾਸ ਤੌਰ ਤੇ ਰੈਕੇਟ ਸਪੋਰਟਸ ਦਾ ਧੰਨਵਾਦ ਕੀਤਾ ਅਤੇ ਉਚੇਚੇ ਤੌਰ ਤੇ ਪ੍ਰਸ਼ੰਸ਼ਾ ਕਰਦਿਆਂ ਅਗਲੇ ਸਾਲਾਂ ਤੋਂ ਵੀ ਰੈਕੇਟ ਸਪੋਰਟਸ ਨੂੰ ਇਹੋ ਜਿਹੇ ਖੇਡ ਮੁਕਾਬਲੇ ਆਯੋਜਿਤ ਕਰਨ ਲਈ ਬੇਨਤੀ ਕੀਤੀ।
ਜਦੋਂਕਿ ਐਨ.ਆਈ.ਆਰ.ਸੀ. ਆਫ਼ ਆਈ.ਸੀ.ਏ.ਆਈ. ਅਤੇ ਰੈਕੇਟ ਸਪੋਰਟਸ ਦੇ ਸਾਂਝੇ ਯਤਨਾਂ ਨਾਲ ਉਲੀਕੇ ਗਏ ਇਨ੍ਹਾਂ ਖੇਡ ਮੁਕਾਬਲਿਆਂ ਮੌਕੇ ਸਵੇਰ ਦੀ ਸਭਾ ਵਿੱਚ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਸੀਨੀਅਰ ਚਾਰਟਰਡ ਅਕਾਊਂਟੈਂਟ ਸ਼੍ਰੀ ਵਿਨੋਦ ਅਗਰਵਾਲ, ਸ਼੍ਰੀ ਆਰ.ਪੀ.ਭਾਂਬਰੀ ਅਤੇ ਸ਼੍ਰੀ ਵਿਕਾਸ ਕਾਂਸਲ ਜੀ ਉਚੇਚੇ ਤੌਰ ਤੇ ਪੁੱਜੇ, ਜਦੋਂਕਿ ਸ. ਰਮਨਜੀਤ ਸਿੰਘ ਢਿੱਲੋਂ ਪ੍ਰਧਾਨ ਰੋਟਰੀ ਕਲੱਬ ਮਿਡ ਟਾਊਨ ਅਤੇ ਸ਼੍ਰੀ ਐਨ.ਕੇ.ਜੈਨ ਸਕੱਤਰ ਰੋਟਰੀ ਕਲੱਬ ਵੀ ਇਸ ਦੌਰਾਨ ਖਾਸ ਤੌਰ ਤੇ ਮੌਜੂਦ ਸਨ।
ਨਤੀਜੇ: ਸੀ.ਏ. ਡਬਲਜ਼ ਮੁਕਾਬਲਿਆਂ ਵਿਚ ਸੌਰਭ ਗੋਇਲ ਤੇ ਹਨੀ ਅਨੰਦ ਨੇ ਪਹਿਲਾ, ਅਮਨਦੀਪ ਸਿੰਘ ਤੇ ਰਾਜੀਵ ਗੋਇਲ ਨੇ ਦੂਜਾ, ਸ਼ਾਨ ਆਰਿਆ ਤੇ ਪ੍ਰਭਸਿਮਰਨ ਨੇ ਤੀਜਾ ਅਤੇ ਕਿਰਤੀਮਾਨ ਗੁਪਤਾ ਤੇ ਗੁਲਸ਼ੀਨ ਨੇ ਚੌਥਾ ਸਥਾਨ ਹਾਸਲ ਕੀਤਾ। ਜਦੋਂਕਿ ਸੀ.ਏ. ਏਕਲ ਮੁਕਾਬਲਿਆਂ ਵਿਚ ਅੰਕਿਤ ਗੋਇਲ ਨੇ ਪਹਿਲਾ ਅਤੇ ਸੌਰਭ ਗੋਇਲ ਤੇ ਰਾਜੀਵ ਗੋਇਲ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜਦੋਂਕਿ ਇਹਨਾਂ ਮੁਕਾਬਲਿਆਂ ਵਿਚ ਹੀ ਸ਼ਸ਼ੀ ਕੁਮਾਰ ਨੇ ਸਫਲਤਾ ਪੂਰਵਕ ਚੌਥਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।
ਪੁਰਸ਼ ਏਕਲ ਮੁਕਾਬਲਿਆਂ ਵਿਚ ਸੰਦੀਪ (ਲੁਧਿਆਣਾ) ਨੇ ਪਹਿਲਾ, ਅਨਮੋਲ (ਪੰਚਕੁਲਾ) ਨੇ ਦੂਜਾ, ਅਮਨਦੀਪ ਸਿੰਘ (ਪੰਜਾਬੀ ਯੂਨੀਵਰਸਿਟੀ) ਨੇ ਤੀਜਾ ਅਤੇ ਧੈਰਿਆ (ਚਿਤਕਾਰਾ ਯੂਨੀਵਰਸਿਟੀ) ਨੇ ਚੌਥਾ ਸਥਾਨ ਹਾਸਲ ਕੀਤਾ। ਜਦੋਂਕਿ ਮਹਿਲਾ ਏਕਲ ਮੁਕਾਬਲਿਆਂ ਵਿਚ ਪ੍ਰਭਸਿਮਰਨ ਕੌਰ (ਪੋਲੋ ਗਰਾਊਂਡ) ਨੇ ਪਹਿਲਾ, ਹਨੀ (ਡੀ.ਐਮ.ਡਬਲਿਯੂ.) ਨੇ ਦੂਜਾ, ਗੁਲਸ਼ੀਨ ਕੌਰ (ਪੋਲੋ ਗਰਾੳਂੂਡ) ਨੇ ਤੀਜਾ ਅਤੇ ਇਸ਼ਵ ਭੰਡਾਰੀ (ਧਰਮਸ਼ਾਲਾ) ਨੇ ਚੌਥਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।