ਚੰਡੀਗੜ੍ਹ, 25 ਦਸੰਬਰ 2018 - ਠੰਢ ਦੇ ਮੌਸਮ 'ਚ ਬਾਜਰਾ ਇੱਕ ਅਜਿਹਾ ਭੋਜਨ ਹੈ ਕਿ ਜੋ ਸਿਰਫ ਨਾ ਹੀ ਸਵਾਦ, ਸਗੋਂ ਸਰੀਰ ਨੂੰ ਕਈ ਫਾਇਦੇ ਵੀ ਦਿੰਦਾ ਹੈ। ਪੁਰਾਣੇ ਜ਼ਮਾਨਿਆਂ 'ਚ ਪੰਜਾਬ 'ਚ ਲੋਕ ਆਮ ਤੌਰ 'ਤੇ ਬਾਜਰੇ ਦੀ ਰੋਟੀ ਹੀ ਖਾਂਦੇ ਸਨ। ਪਰ ਜਿਉਂ ਜਿਉਂ ਲੋਕ ਆਧੁਨਿਕਤਾ ਵੱਲ੍ਹ ਵਧਣ ਲੱਗ ਗਏ, ਉਵੇਂ ਹੀ ਚੰਗੇ ਖਾਣੇ ਵੀ ਪਿੱਛੇ ਹੀ ਛੱਡ ਆਏ। ਸਰਦੀਆਂ 'ਚ ਬਾਜਰੇ ਦੀ ਰੋਟੀ ਤੋਂ ਇਲਾਵਾ ਬਾਜਰੇ ਦੀ ਖਿਚੜੀ, ਟਿੱਕੀ, ਹਲਵਾ ਵੀ ਖੂਬ ਖਾਣਾ ਚਾਹੀਦਾ ਹੈ।
ਬਾਜਰੇ 'ਚ ਕੀ ਹੈ ਖਾਸ, ਆਉ ਹੇਠਾਂ ਜਾਣੀਏ :-
1. ਬਾਜਰੇ 'ਚ ਨਿਰਾ ਆਇਰਨ ਅਤੇ ਤਾਕਤ ਦੇ ਸ੍ਰੋਤ ਮੌਜੂਦ ਹੁੰਦੇ ਹਨ। ਇਸ ਨਾਲ ਖੂਨ ਵੀ ਖੂਬ ਬਣਦਾ ਹੈ। ਇਸ ਨਾਲ ਐਨੀਮੀਆ ਵਰਗੀ ਬਿਮਾਰੀ ਤੋਂ ਬਚਾਅ ਵੀ ਹੋ ਸਕਦਾ ਹੈ। ਬਾਜਰੇ 'ਚ ਅਮੀਨੋ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਨਾਲ ਮਾਸਪੇਸ਼ੀਆਂ ਨੂੰ ਤਾਕਤ ਮਿਲਦੀ ਹੈ।
2 ਕੈਂਸਰ ਤੋਂ ਬਚਾਅ ਅਤੇ ਦਿਲ ਨੂੰ ਵੀ ਬਾਜਰਾ ਤ ਤੰਦਰੁਸਤ ਰੱਖਦਾ ਹੈ। ਇਹ ਸਰੀਰ 'ਚ ਕੋਲੈਸਟ੍ਰੋਲ ਸਹੀ ਰੱਖਣ 'ਚ ਮਦਦ ਕਰਦਾ ਹੈ।
3. ਬਾਜਰਾ ਵਜ਼ਨ ਘਟਾਉਣ 'ਚ ਬਹੁਤ ਸਹਾਈ ਹੁੰਦਾ ਹੈ। ਇਸਦੇ ਨਾਲ ਹੀ ਸਰੀਰ ਨੂੰ ਇੰਸੁਲਿਨ ਦੀ ਸਹੀ ਵਰਤੋਂ 'ਚ ਮਦਦ ਮਿਲਦੀ ਹੈ। ਇਸ ਨਾਲ ਸ਼ੂਗਰ ਦਾ ਲੈਵਲ ਵੀ ਸਹੀ ਰਹਿੰਦਾ ਹੈ। ਹੋਰ ਤੇ ਹੋਰ ਬਾਜਰੇ 'ਚ ਮੌਜੂਦ ਪ੍ਰੋਟੀਨ ਅਤੇ ਵਿਟਾਮਿਨ ਵਾਲਾਂ ਤੇ ਚਮੜੀ ਨੂੰ ਹਮੇਸ਼ਾ ਤੰਦਰੁਸਤ ਰੱਖਦਾ ਹੈ।