ਚੰਡੀਗੜ੍ਹ, 5 ਜਨਵਰੀ 2019 - 2018 ਯੂਥ ਓਲੰਪਿਕ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਝੱਜਰ, ਹਰਿਆਣਾ ਦੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੂੰ ਪੁੱਛਿਆ ਕਿ, ਕੀ ਉਸ ਦੀ ਪ੍ਰਾਪਤੀ ਲਈ 2 ਕਰੋੜ ਰੁਪਏ ਦੇ ਨਕਦ ਇਨਾਮ ਦਾ ਵਾਅਦਾ ਸਿਰਫ ਇੱਕ 'ਜੁਮਲਾ' ਸੀ ?
16 ਸਾਲਾ ਮਨੂ ਭਾਕਰ ਨੇ ਅਨਿਲ ਵਿਜ ਦੀ ਟਵੀਟਰ ਦਾ ਇੱਕ ਸਕ੍ਰੀਨਸ਼ੌਟ ਆਪਣੇ ਟਵਿੱਟਰ 'ਤੇ ਸਾਂਝਾ ਕੀਤਾ, ਜਿਸ ਵਿਚ ਵਿਜ ਨੇ ਲੰਘੇ ਸਾਲ 2018 ਦੇ ਦਸਵੇਂ ਮਹੀਨੇ ਦੀ 10 ਤਰੀਕ ਨੂੰ ਟੜਿਟ ਕਰ ਕੇ ਮਨੂ ਭਾਕਰ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਜ਼ਿਕਰ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਪਿਛਲੀਆਂ ਸਰਕਾਰਾਂ ਅਥਲੀਟਾਂ ਨੂੰ ਸਿਰਫ਼ 10 ਲੱਖ ਦੇ ਇਨਾਮ ਹੀ ਦਿੱਤੇ ਸੀ। ਮਨੂ ਭਾਕਰ ਦੇ ਇਸ ਟਵੀਟ ਹੇਠ ਲੋਕਾਂ ਦੇ ਖੂਬ ਕੁਮੈਂਟ ਆ ਰਹੇ ਹਨ ਤੇ ਅਨਿਲ ਵਿਜ ਦਾ ਖੂਬ ਮਜ਼ਾਕ ਬਣਾ ਰਹੇ ਹਨ।
Manu Bhaker@realmanubhaker
Sir Please confirm if it is correct... Or just Jumla... @anilvijminister