ਸੈਮੀਨਾਰ ਵਿੱਚ ਡਾ. ਵਰਿੰਦਰ ਸਿੰਘ ਭੁੱਲਰ ਨੂੰ ਸਨਮਾਨਿਤ ਕਰਦੇ ਪ੍ਰਿੰਸੀਪਲ
ਫਿਰੋਜ਼ਪੁਰ 12 ਜਨਵਰੀ (ਗੁਰਿੰਦਰ ਸਿੰਘ) ਸਥਾਨਕ ਦਸਮੇਸ਼ ਪਬਲਿਕ ਸਕੂਲ ਵਿਖੇ ਸਰੀਰਿਕ ਸਿੱਖਿਆ ਵਿਭਾਗ ਵੱਲੋਂ 'ਸਪੋਰਟਸ ਮੈਡੀਸਨ' ਦੇ ਸਰੀਰਕ ਸਿੱਖਿਆ ਵਿੱਚ ਯੋਗਦਾਨ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ.ਵਰਿੰਦਰਪਾਲ ਸਿੰਘ ਭੁੱਲਰ , ਡਾਇਰੈਕਟਰ ਸਪੋਟਰਸ , ਸ਼ਹੀਦ ਭਗਤ ਸਿੰਘ ਟੈਕਨੀਕਲ ਕੈਪਸ ਕਮ ਇੰਜੀਨੀਅਰਿੰਗ ਕਾਲਜ ਨੇ ਕੀਤੀ। ਇਸ ਸੈਮੀਨਾਰ ਵਿੱਚ ਮਨਜੀਤ ਸਿੰਘ ਲੈਕਚਰਾਰ ਸਰੀਰਿਕ ਸਿੱਖਿਆ ਅਤੇ ਏਸ਼ੀਅਨ ਐਥਲੀਟ ਸੁਖਚਰਨ ਸਿੰਘ ਬਰਾੜ ਰਿਸੋਰਸ ਪਰਸਨ ਦੇ ਤੌਰ 'ਤੇ ਸ਼ਾਮਿਲ ਹੋਏ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਡਾ.ਭੁੱਲਰ ਨੇ ਕਿਹਾ ਕੀ ਜਿੱਥੇ ਸਰੀਰਿਕ ਸਿੱਖਿਆ ਦਾ ਸਕੂਲੀ ਵਿੱਦਿਆ ਵਿੱਚ ਮਹੱਤਵ ਹੈ, ਉੱਥੇ ਸਪੋਰਟਸ ਮੈਡੀਸਨ ਦੇ ਵਿਸ਼ੇ ਨੂੰ ਛੋਹੇ ਤੋ ਬਿਨ੍ਹਾਂ ਸਰੀਰਿਕ ਸਿੱਖਿਆ ਦੀ ਕਾਰਜਸ਼ੈਲੀ ਅਧੂਰੀ ਰਹਿ ਜਾਂਦੀ ਹੈ । ਉਹਨਾਂ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਖੇਡਾਂ ਦੁਆਰਾ ਬੱÎਚਿਆਂ ਨੂੰ ਸਰੀਰਿਕ ਤੌਰ 'ਤੇ ਤੰਦਰੁਸਤ ਕਰਕੇ ਸਮੇਂ ਦਾ ਹਾਣੀ ਬਣਾਇਆ ਜਾਵੇ ਅਤੇ ਖੇਡਾਂ ਖੇਡਦੇ ਸਮੇਂ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਚੋਟਾਂ ਤੋ ਬਚਾਇਆ ਜਾ ਸਕੇ। ਲੈਕਚਰਾਰ ਮਨਜੀਤ ਸਿੰਘ ਨੇ ਇੰਡੋਰੈਂਸ ਦੀ ਖੇਡਾਂ ਵਿੱਚ ਭੂਮਿਕਾ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਐਥਲੀਟ ਸੁਖਚਰਨ ਸਿੰਘ ਬਰਾੜ ਨੇ ਖੇਡ ਦੇ ਮੈਦਾਨ ਵਿੱਚ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਦਿੱਤੀ ।
ਸਕੂਲ ਦੇ ਪ੍ਰਿੰਸੀਪਲ ਡਾ. ਜਸਮਿੰਦਰ ਸਿੰਘ ਸੰਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਤਕਨੀਕੀ ਯੁੱਗ ਵਿੱਚ ਸਰੀਰਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਜਿੱਥੇ ਖੇਡਾਂ ਖੇਡਣੀਆਂ ਸਮੇਂ ਦੀ ਲੋੜ ਹੈ , ਉੱਥੇ ਸਪੋਰਟਸ ਮੈਡੀਸਨ ਨੂੰ ਅਪਣਾ ਕੇ ਮਨੁੱਖ ਆਤਮ ਸੁਰੱਖਿਅਤ ਵੀ ਬਣਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦਾ ਸਾਜੋ ਸਮਾਨ ਗੈਰ-ਮਿਆਰੀ ਤੇ ਹੰਢਣਸਾਰ ਨਾ ਹੋਣ ਕਾਰਣ ਖੇਡ ਹਾਦਸੇ ਵਾਪਰਦੇ ਹਨ।ਇਸ ਮੌਕੇ ਸਕੂਲ ਅਧਿਆਪਕ ਤੇ ਸੈਕੰਡਰੀ ਵਿਭਾਗ ਦੇ ਵਿਦਿਆਰਥੀ ਮੌਜੂਦ ਸਨ।