ਚੰਡੀਗੜ੍ਹ, 21 ਜਨਵਰੀ 2019 - ਜਿਹੜੇ ਮਰਦ ਰਾਤ ਨੂੰ 6 ਘੰਟੇ ਤੋਂ ਘੱਟ ਨੀਂਦ ਲੈਂਦੇ ਹਨ, ਉਨ੍ਹਾਂ 'ਚ 7 ਜਾਂ 8 ਘੰਟੇ ਸੌਣ ਵਾਲੇ ਮਰਦਾਂ ਦੀ ਤੁਲਨਾ 'ਚ ਦਿਲ ਦੇ ਰੋਗਾਂ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਹ ਇਕ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਜਿਸ 'ਚ ਇਹ ਸਾਫ ਤੌਰ 'ਤੇ ਸਿੱਧ ਹੋਇਆ ਹੈ ਕਿ 6 ਘੰਟਿਆਂ ਤੋਂ ਘੱਟ ਨੀਂਦ ਲੈਣਾ 'ਐਥੇਰੋਸਕਲੇਰੋਸਿਸ' (ਨਾੜਾਂ ਦਾ ਹੌਲੀ ਹੌਲੀ ਸੁੰਗੜਨਾ) ਦਾ ਖਤਰਾ ਵਧ ਜਾਂਦਾ ਹੈ।
ਇਸ ਰਿਸਰਚ 'ਚ ਕਰੀਬ 4 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜਰਨਲ ਆਫ ਦੀ ਅਮੈਰੀਕਨ ਕਾਲਜ ਆਫ ਕਾਰਡੀੳਲਾਜੀ ਦੇ ਜਰਨਲ 'ਚ ਪ੍ਰਕਾਸ਼ਿਤ ਅਧਿਐਨ ਲਈ, ਟੀਮ 'ਚ 3974 ਬੈਂਕ ਕਰਮਚਾਰੀ ਸ਼ਾਮਲ ਸਨ। ਜਿੰਨਾਂ 'ਚ ਸਾਰੇ ਬਿਨਾ ਦਿਲ ਦੇ ਰੋਗੀ ਸਨ ਅਤੇ ਦੋ ਤਿਹਾਈ ਮਰਦ ਸਨ। ਜਿੰਨ੍ਹਾਂ 'ਚ ਘੱਟ ਨੀਂਦ ਅਤੇ ਨੀਂਦ ਨਾ ਆਉਣ ਦੇ ਚੱਕਰ 'ਚ ਸ਼ਰਾਬ ਅਤੇ ਕੈਫੇਨ ਦਾ ਸੇਵਨ ਕਰਨ ਦਾ ਕਾਰਨ ਮਿਲਿਆ।