ਚੰਡੀਗੜ੍ਹ, 5 ਫਰਵਰੀ 2019 - ਜੇਕਰ ਤੁਸੀਂ ਆਪਣੇ ਮੋਟਾਪੇ ਤੋਂ ਪ੍ਰੇਸ਼ਾਨ ਹੋ ਤੇ ਵਜ਼ਨ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਉਸ ਲਈ ਰਸਤਾ ਅਸਾਨ ਨਹੀਂ ਹੈ। ਥੋੜ੍ਹੀ ਮਿਹਨਤ ਅਤੇ ਆਪਣੀ ਡਾਈਟ ਪਲਾਨ 'ਤੇ ਕੰਟ੍ਰੋਲ ਕਰਕੇ ਤੁਸੀਂ ਕੁਝ ਹੀ ਮਹੀਨਿਆਂ 'ਚ ਆਪਣੇ ਆਪ ਨੂੰ ਸਲਿਮ ਦੇਖ ਸਕਦੇ ਹੋ। ਪਰ ਕਈ ਲੋਕ ਵਜ਼ਨ ਘਟਾਉਣ ਦੇ ਚੱਕਰ 'ਚ ਬਹੁਤ ਕੁਝ ਅਜਿਹਾ ਕਰਨ ਲੱਗ ਜਾਂਦੇ ਹਨ ਕਿ ਜੋ ਉਨ੍ਹਾਂ ਦੀ ਸਿਹਤ ਲਈ ਆਉਣ ਵਾਲੇ ਸਮੇਂ 'ਚ ਬਿਲਕੁਲ ਵੀ ਲਾਭਦਾਇਕ ਨਹੀਂ ਹੁੰਦਾ, ਜਿਵੇਂ ਕਿ ਸਪਲੀਮੈਂਟਸ, ਭੁੱਖਾ ਰਹਿਣਾ, ਸਵੇਰ ਦੀ ਰੋਟੀ ਬੰਦ ਕਰ ਦੇਣਾ। ਰਾਤ ਦਾ ਖਾਣਾ ਬੰਦ ਕਰ ਦੇਣਾ ਆਦਿ। ਪਰ ਤੁਹਾਨੂੰ ਦੱਸਦੇ ਹਾਂ ਕਿ ਵਜ਼ਨ ਘਟਾਉਣ ਲਈ ਕਿਹੜੀ ਵਿਧੀ ਸਹੀ ਰਹਿੰਦੀ ਹੈ ਜਾਂ ਨਹੀਂ।
ਕਈ ਲੋਕ ਵਜ਼ਨ ਘਟਾਉਣ ਦੇ ਚੱਕਰ 'ਚ ਸਪਲੀਮੈਂਟਸ ਲੈਂਦੇ ਹਨ। ਸ਼ੁਰੂ 'ਚ ਸਪਲੀਮੈਂਟਸ ਨਾਲ ਵਜ਼ਨ ਟੁੱਟਣਾ ਤਾਂ ਸ਼ੁਰੂ ਹੋ ਜਾਂਦਾ ਹੈ ਪਰ ਬਾਅਦ 'ਚ ਇਸ ਦੇ ਬਹੁਤ ਨੁਕਸਾਨ ਹੁੰਦੇ ਹਨ। ਇੰਨ੍ਹਾਂ ਸਪਲੀਮੈਂਟਾਂ ਦੇ ਕਾਰਨ ਜੇਕਰ ਤੁਸੀਂ ਕੁਝ ਸਮੇਂ ਬਾਅਦ ਮਿਹਨਤ ਕਰਨਾ ਜਾਂ ਕਸਰਤ ਕਰਨਾ ਛੱਡ ਦਿੰਦੇ ਹੋ ਤਾਂ ਤੁਹਾਡਾ ਸਰੀਰ ਫੁੱਲਣਾ ਸ਼ੁਰੂ ਕਰ ਦਿੰਦਾ ਹੈ।
ਵਜ਼ਨ ਘੱਟ ਕਰਨ ਲਈ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਲੋਕ ਸਵੇਰ ਦੀ ਰੋਟੀ ਤਿਆਗ ਦਿੰਦੇ ਹਨ ਅਤੇ ਕਈ ਲੋਕ ਚਾਹ ਜਾਂ ਪਾਣੀ ਪੀ ਕੇ ਹੀ ਵਜ਼ਨ ਘੱਟ ਕਰਨ ਦੀ ਸੋਚਦੇ ਹਨ। ਸਾਡੇ ਸਰੀਰ ਨੂੰ ਬਲੱਡ ਗੁਲੂਕੋਜ਼ ਅਤੇ ਮੈਟਾਬੋਲਿਜ਼ਮ ਬਰਾਬਰ ਰੱਖਣ ਲਈ ਖਾਣੇ ਦੀ ਬਹੁਤ ਹੀ ਜ਼ਰੂਰਤ ਹੁੰਦੀ ਹੈ। ਇਸ ਲਈ ਸਵੇਰ ਦਾ ਬ੍ਰੇਕਫਾਸਟ ਸਕਿਪ ਕਰਨ ਨਾਲ ਸਰੀਰ ਨੂੰ ਨੁਕਸਾਨ ਹੋ ਸਕਦੇ ਹਨ।
ਖੁਦ ਨੂੰ ਭੁੱਖਾ ਕਦੀ ਵੀ ਨਾ ਰੱਖੋ। ਵਜ਼ਨ ਘੱਟ ਕਰਨ ਲਈ ਕੁਝ ਲੋਕ ਸੋਚਦੇ ਹਨ ਕਿ ਭੁੱਖਾ ਰਹਿਣ ਨਾਲ ਵਜ਼ਨ ਘਟ ਜਾਏਗਾ ਜਦਕਿ ਉਨ੍ਹਾਂ ਦਾ ਇਹ ਸੋਚਣਾ ਬਿਲਕੁਲ ਗਲਤ ਹੈ। ਭੁੱਖੇ ਰਹਿਣ ਨਾਲ ਵਜ਼ਨ ਘੱਟ ਹੋਣ ਦਾ ਪਤਾ ਨਹੀਂ ਪਰ ਹਾਂ ਸਰੀਰ ਨੂੰ ਬਿਮਾਰੀਆਂ ਜਰੂਰ ਲੱਗ ਜਾਣਗੀਆਂ ਤੇ ਜਿਸ ਨਾਲ ਫਿਟਨੈਸ 'ਤੇ ਵੀ ਅਸਰ ਪਵੇਗਾ।
ਫਿਟ ਰਹਿਣ ਲਈ ਸਭ ਤੋਂ ਅਹਿਮ ਕਾਰਜ ਹੈ ਕਸਰਤ। ਸਵੇਰ ਆਪਣੇ ਆਪ ਨੂੰ ਘੰਟਾ ਜਾਂ 2 ਘੰਟੇ ਜਰੂਰ ਦੇਵੋ ਤਾਂ ਜੋ ਤੁਸੀਂ ਆਪਣੇ ਸਰੀਰ ਦੀ ਦੇਖਭਾਲ ਕਰ ਸਕੋ। ਵਜ਼ਨ ਘੱਟ ਕਰਨ ਲਈ ਸੈਰ ਕਰਨਾ, ਭੱਜਣਾ ਆਦਿ ਸਰੀਰ ਲਈ ਬਹੁਤ ਲਾਭਦਾਇਕ ਹਨ। ਵੱਧ ਤੋਂ ਵੱਧ ਪਸੀਨਾ ਨਿਕਲਣ ਨਾਲ ਸਰੀਰ 'ਚੋਂ ਚਰਬੀ ਨੂੰ ਘਟਾਏਗੀ ਤੇ ਤੁਹਾਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਤੰਦਰੁਸਤ ਵੀ ਰੱਖੇਗੀ।