ਰੀਓ ਡੇ ਜਨੇਰਿਓ, 8 ਫਰਵਰੀ 2019 - ਬ੍ਰਾਜ਼ੀਲ ਦੇ ਰੀਓ ਡੇ ਜਨੇਰੀੳ ਦੇ ਇਕ ਵੱਡੇ ਫੁੱਟਬਾਲ ਕਲੱਬ ਦੇ ਇਕ ਸਿਖਲਾਈ ਕੰਪਲੈਕਸ ਵਿਚ ਭਿਆਨਕ ਅੱਗ ਲੱਗਣ ਕਾਰਨ 10 ਮੌਤਾਂ ਅਤੇ ਤਿੰਨ ਅਥਲੀਟ ਜ਼ਖਮੀ ਹੋਣ ਦੀ ਦਰਦਨਾਕ ਖਬਰ ਹੈ। ਘਟਨਾ ਫਲੇਮਿੰਗੋ ਸੌਕਰ ਕਲੱਬ ਦੇ ਨਿਨ੍ਹੋ ਡੇ ੳਰੂਬੂ ਟ੍ਰੇਨਿੰਗ ਗਰਾਉਂਡ 'ਚ ਵਾਪਰੀ।
ਵਿਦੇਸ਼ੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਮਾਰੇ ਗਏ 10 ਨੌਜਵਾਨ ਖਿਡਾਰੀ ਸਨ ਜੋ ਉਥੇ ਅਭਿਆਸ ਕਰਨ ਲਈ ਆਏ ਹੋਏ ਸਨ। ਘਟਨਾ ਸ਼ੁੱਕਰਵਾਰ ਸਵੇਰੇ 5 ਵਜੇ (ਬ੍ਰਾਜ਼ੀਲ ਸਮੇਂ ਅਨੁਸਾਰ) ਵਾਪਰੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਾਲਿਆਂ ਨੂੰ ਬੁਲਾ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਅੱਗ ਬਹੁਤ ਹੀ ਭਿਆਨਕ ਸੀ ਤੇ ਫਿਲਹਾਲ ਇਸਦੇ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਮਾਰੇ ਗਏ ਨੌਜਵਾਨ ਅਥਲੀਟਾਂ ਦੀ ਉਮਰ ਅਤੇ ਪਛਾਣ ਹਾਲੇ ਨਹੀਂ ਕੀਤੀ ਗਈ, ਪਰ ਤਿੰਨ ਜ਼ਖ਼ਮੀ ਨੌਜਵਾਨਾਂ ਦੀ ਉਮਰ 14, 15 ਅਤੇ 16 ਸਾਲ ਦੱਸੀ ਜਾ ਰਹੀ ਹੈ, ਜਿੰਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਲਿਜਾਇਆ ਗਿਆ।