ਨਾਮਵਰ ਹਾਰਟ ਸਰਜਨ ਡਾਕਟਰ ਰਾਣਾ ਸਮੇਤ 7 ਹਸਤੀਆਂ ਦਾ ਸਨਮਾਨ
ਚੰਡੀਗੜ੍ਹ, 3 ਮਾਰਚ 2019 - ਪੀ.ਜੀ.ਆਈ. ਚੰਡੀਗੜ੍ਹ ਦੇ ਕਾਰਡਿਅਕ ਸਰਜਨ ਡਾ. ਰਾਣਾ ਸੰਦੀਪ ਸਿੰਘ ਨੂੰ ਹਿਮਾਚਲ ਪ੍ਰਦੇਸ਼ ਦੀ ਪੁਰਾਣੀ ਅਤੇ ਬਹੁਤ ਹੀ ਵੱਕਾਰੀ ਸੰਸਥਾ 'ਦ ਹਿਮੋਟਕਾਰਸ਼ ਪਰੀਸ਼ਦ' ਵੱਲੋਂ ਮੈਡੀਕਲ ਖੇਤਰ 'ਚ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ । ਡਾ. ਰਾਣਾ ਸੰਦੀਪ ਸਿੰਘ ਲੰਮੇ ਸਮੇਂ ਤੋਂ ਚੰਡੀਗੜ੍ਹ ਦੇ ਨਾਮੀ ਹਸਪਤਾਲ ਪੀਜੀਆਈ 'ਚ ਕਾਰਡੀਓਲੌਜੀ ਵਿਭਾਗ ਦੇ ਮੁਖੀ ਦੇ ਤੌਰ 'ਤੇ ਸੇਵਾਵਾਂ ਨਿਭਾਉਂਦੇ ਰਹੇ ਹਨ ।
ਨਾਮੀ ਸੰਸਥਾ 'ਦ ਹਿਮੋਟਕਾਰਸ਼ ਪਰੀਸ਼ਦ' ਨੇ ਡਾ.ਰਾਣਾ ਦੀਆਂ ਮੈਡੀਕਲ ਦੇ ਖੇਤਰ 'ਚ ਪ੍ਰਾਪਤੀਆਂ ਅਤੇ ਸੇਵਾਵਾਂ ਲਈ ਚੋਣ ਕਰ ਕੇ ਉਨ੍ਹਾਂ ਨੂੰ ਵਿਸ਼ੇਸ਼ ਸਾਲਾਨਾ ਕੌਮੀ ਏਕਤਾ ਐਵਾਰਡ ਨਾਲ ਸਨਮਾਨਿਆ । ਡਾਕਟਰ ਰਾਣਾ ਨੇ ਹਾਲ ਹੀ ਵਿਚ ਪੰਚਕੂਲਾ ਵਿਖੇ ਪਾਰਸ ਹਸਪਤਾਲ ਵਿਚ ਕਾਰਡੀਓਥਰੋਕਿਕ ਅਤੇ ਵੈਸਕੁਲਰ ਸਰਜਰੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ .
ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਬੀ.ਕੇ ਅਗਰਵਾਲ, ਸੀਨੀਅਰ ਪੱਤਰਕਾਰ ਸ਼੍ਰੀ ਅਮਿਤ ਸ਼ਰਮਾ, ਸਣੇ ਸੱਤ ਹਸਤੀਆਂ ਨੂੰ ਕੌਮਾਂਤਰੀ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਪੁਰਾਣੇ ਅਤੇ ਵੱਕਾਰੀ ਸੰਗਠਨ 'ਹਿਮੋਟਾਰਕਸ਼ ਪਰੀਸ਼ਦ' ਵੱਲੋਂ ਸਾਲਾਨਾ ਐਵਾਰਡ ਦਿੱਤੇ ਗਏ। ਕਸ਼ਮੀਰ ਵਿਚ ਸ਼ਹੀਦ ਹੋਏ ਜਵਾਨ ਬ੍ਰਿਜੇਸ਼ ਨੂੰ ਮਾਰਨ-ਉਪਰੰਤ ਸਨਮਾਨਿਤ ਕੀਤਾ ਗਿਆ .
ਹਿਮਾਚਲ ਦੇ ਵਜ਼ੀਰ ਵਰਿੰਦਰ ਕੰਵਰ ਅਤੇ ਹਿਮਾਚਲ ਬੀ ਜੇ ਪੀ ਦੇ ਮੁਖੀ ਸਤਪਾਲ ਸੱਤੀ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਨ .
ਅਮਿਤ ਸ਼ਰਮਾ ਰੈਜ਼ੀਡੈਂਟ ਸੰਪਾਦਕ , ਜਾਗਰਣ , ਪੰਜਾਬ