ਰਾਜਪੁਰਾ, 8 ਮਾਰਚ 2019 - ਜ਼ਿਲਾ ਪ੍ਰਸ਼ਾਸਨ ਵਲੋਂ 10 ਮਾਰਚ ਨੂੰ ਕਰਵਾਏ ਜਾ ਰਹੇ ਹੁਸ਼ਿਆਰਪੁਰ 'ਰਾਈਡ ਐਂਡ ਰਨ' ਈਵੈਂਟ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ।ਪੰਜਾਬ 'ਚ ਪਹਿਲੀ ਵਾਰ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ 'ਹੁਸ਼ਿਆਰਪੁਰ ਰਾਈਡ ਐਂਡ ਰਨ' ਈਵੈਂਟ ਕਰਵਾਇਆ ਜਾ ਰਿਹਾ ਹੈ, ਇਸ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਈਕਲਿਸਟਾਂ ਦੇ ਵੱਧਦੇ ਰੁਝਾਨ ਦੇ ਚੱਲਦੇ ਹੁਣ ਰੇਸ ਵਿੱਚ ਸ਼ਾਮਲ ਸਾਈਕਲਿਸਟਾਂ ਦੀ ਗਿਣਤੀ 150 ਤੋਂ ਵੱਧ ਕੇ 178 ਹੋ ਗਈ ਹੈ ਅਤੇ ਇਨਾਂ ਸਾਰੇ ਸਾਈਕਲਿਸਟਾਂ ਵਲੋਂ 120 ਕਿਲੋਮੀਟਰ ਸਾਈਕਲ ਰੇਸ ਲਗਾਈ ਜਾਵੇਗੀ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਅੱਜ ਲਾਜਵੰਤੀ ਆਉਟਡੋਰ ਸਟੇਡੀਅਮ ਵਿਖੇ ਪ੍ਰਸ਼ਾਸ਼ਨਿਕ ਅਫ਼ਸਰਾਂ ਨਾਲ ਈਵੈਂਟ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਦਿੱਤੀ। ਉਨਾਂ ਕਿਹਾ ਕਿ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਸਾਈਕਲ ਰੇਸ ਲਈ ਰੂਟ ਫਾਈਨਲ ਹੋ ਗਿਆ ਹੈ।ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ 10 ਮਾਰਚ ਨੂੰ ਜ਼ਿਲਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਸਾਈਕਲ ਫੈਡਰੇਸ਼ਨ ਆਫ਼ ਇੰਡੀਆ ਜਿਸ ਵਿਚ 120 ਕਿਲੋਮੀਟਰ ਦੀ ਪ੍ਰੋਫੈਸ਼ਨਲ ਸਾਈਕਲਿੰਗ ਰੇਸ ਵਿੱਚ ਦੇਸ਼ ਦੇ ਕਰੀਬ 150 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਈਕਲਿਸਟ ਭਾਗ ਲੈਣਗੇ ।
ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਇਸ ਈਵੈਂਟ ਤਹਿਤ ਬੀਤੀ 22 ਜਨਵਰੀ ਨੂੰ ਚੰਡੀਗੜ ਵਿਖੇ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵਲੋਂ 'ਵਿਸ਼ੇਸ਼ ਟੀ-ਸ਼ਰਟ ਵੀ ਲਾਂਚ ਕੀਤੀ ਗਈ ਸੀ। ਉਨਾਂ ਕਿਹਾ ਕਿ ਸਾਈਕਲਿੰਗ ਈਵੈਂਟ ਲਈ 5 ਲੱਖ ਰੁਪਏ ਅਤੇ ਹਾਫ ਮੈਰਾਥਨ ਲਈ 2 ਲੱਖ ਰੁਪਏ ਤੱਕ ਦੇ ਇਨਾਮ ਰੱਖੇ ਹਨ।ਇਸ ਮੌਕੇ ਸਾਈਕਲ ਫੈਡਰੇਸ਼ਨ ਆਫ਼ ਇੰਡੀਆ ਵਲੋਂ ਡਾਇਰੈਕਟਰ ਰੇਸ ਸ਼੍ਰੀ ਜਗਦੀਪ ਸਿੰਘ ਕਾਹਲੋਂ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਉਨਾਂ ਕਿਹਾ ਕਿ ਪੰਜਾਬ ਵਿੱਚ ਇਹ ਪਹਿਲਾ ਸਰਟੀਫਾਇਡ ਰੋਡ ਈਵੈਂਟ ਹੋਵੇਗਾ ਅਤੇ ਇਸ ਈਵੈਂਟ ਤੋਂ ਬਾਅਦ ਹੁਸ਼ਿਆਰਪੁਰ ਜ਼ਿਲਾ ਅੰਤਰਰਾਸ਼ਟਰੀ, ਸੈਰ-ਸਪਾਟਾ ਅਤੇ ਸਾਈਕਲਿੰਗ ਦੇ ਖੇਤਰ ਵਿਚ ਮੋਹਰੀ ਜ਼ਿਲਾ ਅਖਵਾਏਗਾ।ਸਾਈਕਲਿੰਗ ਈਵੈਂਟ ਵਿਚ 5 ਲੱਖ ਰੁਪਏ ਅਤੇ ਹਾਫ ਮੈਰਾਥਨ ਵਿਚ 2 ਲੱਖ ਰੁਪਏ ਦੇ ਇਨਾਮ ਰੱਖੇ ਹਨ। ਉਨਾਂ ਦੱਸਿਆ ਕਿ ਇਨਾਂ ਦੋਨਾਂ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ, ਮੈਡਲ, ਟੀ-ਸ਼ਰਟ, ਰਿਫਰੈਸ਼ਮੈਂਟ ਅਤੇ ਜਿੱਤਣ ਵਾਲੇ ਨੂੰ ਨਕਦ ਇਨਾਮ ਤੋਂ ਇਲਾਵਾ ਟਰਾਫੀ ਇਨਾਮ ਦੇ ਤੌਰ 'ਤੇ ਦਿੱਤੀ ਜਾਵੇਗੀ।ਉਨਾਂ ਆਸ ਪ੍ਰਗਟਾਈ ਕਿ ਇਸ ਪ੍ਰੋਗਰਾਮ ਤੋਂ ਬਾਅਦ ਹੁਸ਼ਿਆਰਪੁਰ ਜ਼ਿਲਾ ਅੰਤਰਰਾਸ਼ਟਰੀ, ਸੈਰ-ਸਪਾਟਾ ਅਤੇ ਸਾਈਕਲਿੰਗ ਦੇ ਖੇਤਰ ਵਿਚ ਮੋਹਰੀ ਜ਼ਿਲਾ ਅਖਵਾਏਗਾ।