ਗੁਰਭਜਨ ਗਿੱਲ
ਲੁਧਿਆਣਾ, 8 ਮਾਰਚ 2019 - ਕਿਲ੍ਹਾ ਰਾਏਪੁਰ ਦੀਆਂ ਖੇਡਾਂ ਬਾਰੇ ਅਜੇ ਵੀ ਦੁਚਿੱਤੀ ਬਰਕਰਾਰ ਹੈ। ਇਸ ਦੁਚਿੱਤੀ ਨੂੰ ਦੂਰ ਕਰਦਿਆਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਰਵਾਇਤੀ ਖੇਡਾਂ ਬੈਲ ਗੱਡੀਆਂ ਕਰਾਉਣ ਦੀ ਜਗ੍ਹਾ ਨੂੰ ਲੈ ਕੇ ਮਾਮਲਾ ਹਾਈ ਕੋਰਟ 'ਚ ਕੇਸ ਪੈਂਡਿੰਗ ਹੋਣ ਕਾਰਨ ਖੇਡਾਂ ਦੀ ਮਿਤੀ ਨਹੀਂ ਰੱਖੀ ਜਾ ਰਹੀ। ਉਨ੍ਹਾਂ ਦੱਸਿਆ ਕਿ ਜਿਸ ਦਿਨ ਕੋਈ ਫੈਸਲਾ ਆ ਗਿਆ ਤਾਂ ਉਹ ਇੱਕ ਹਫਤੇ ਵਿਚਕਾਰ ਖੇਡਾਂ ਕਰਾ ਲੈਣਗੇ। ਉਨ੍ਹਾਂ ਕਿਹਾ ਕਿ ਖੇਡਾਂ ਹਰ ਹਾਲ 'ਚ ਹੋਣਗੀਆਂ।
ਉਨ੍ਹਾਂ ਸਮੁੱਚੇ ਖੇਡ ਪ੍ਰੇਮੀਆਂ ਨੂੰ ਅਪੀਕ ਕੀਤੀ ਹੈ ਕਿ ਕਿਸੇ ਨੂੰ ਵੀ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਇਸ ਸਾਲ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਹਰ ਹਾਲ ਵਿਚ ਹੋਣਗੀਆਂ ਤੇ ਉਨ੍ਹਾਂ ਦਾ ਖੇਡਾਂ ਨੂੰ ਕਰਾਉਣ 'ਚ ਪੂਰਾ ਸਹਿਯੋਗ ਰਹੇਗਾ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/605545129869212/