ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਖੇ ਪਹਿਲੀ ਸਲਾਨਾ ਅਥਲੈਟਿਕ ਮੀਟ ਕਰਵਾਈ
ਗੁਰੂ ਤੇਗ਼ ਬਹਾਦਰ ਗੜ੍ਹ ( ਮੋਗਾ ) , 9 ਮਾਰਚ , 2019 :ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਅਦਾਰੇ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਗੁਰੂ ਤੇਗ਼ ਬਹਾਦਰ ਗੜ੍ਹ (ਮੋਗਾ) ਵਿਖੇ ਪਹਿਲੀਆਂ ਅਥਲੈਟਿਕ ਖੇਡਾਂ ਕਾਰਵਾਈਆਂ ਗਈਆਂ ਜਿਸ ਵਿੱਚ ਵੱਖ ਵੱਖ ਰੇਸਾਂ (100 ਮੀ., 200 ਮੀ. 400 ਮੀ., 1600 ਮੀ.) ਜੈਵਲਿਨ ਥ੍ਰੋਅਅ, ਡਿਸਕਸ ਥ੍ਰੋ, ਲਾਗ ਜੰਪ, ਟ੍ਰਿਪਲ ਜੰਪ, ਰਿਲੇ ਰੇਸ, ਸ਼ਾਟ ਪੁੱਟ ਆਦਿ ਅਥਲੈਟਿਕ ਖੇਡਾਂ ਕਰਵਾਈਆਂ ਗਈਆਂ।
ਉਦਘਾਟਨ ਸਮਾਰੋਹ ਸਮੇਂ ਸੰਸਥਾ ਡਾਇਰੈਕਟਰ ਡਾ. ਅਮਿਤ ਕੁਮਾਰ ਮਨੋਚਾ ਨੇ ਖੇਡਾਂ ਦੀ ਜ਼ਿੰਦਗੀ ਵਿੱਚ ਮਹੱਤਤਾ ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨੇ ਗੁਰਵੀਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ. ਸਕੈੰ. ਸਕੂਲ ਜੀ.ਟੀ.ਬੀ.ਗੜ੍ਹ (ਮੋਗਾ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਖੇਡਾਂ ਵਿਅਕਤੀ ਦੀ ਸਖਸ਼ੀਅਤ ਨੂੰ ਨਿਖਾਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ।
ਖੇਡਾਂ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਅਥਲੈਟਿਕ ਖੇਡਾਂ ਵਿੱਚ ਬੈਸਟ ਅਥਲੀਟ (ਮੁੰਡੇ) ਜਸਵਿੰਦਰ ਸਿੰਘ (ਸਿਵਲ ਇੰਜ. ਵਿਭਾਗ), ਬੈਸਟ ਅਥਲੀਟ (ਲੜਕੀਆਂ) ਰਮਨਜੀਤ ਕੌਰ (ਕੰਪਿਊਟਰ ਵਿਭਾਗ) ਨੂੰ ਘੋਸ਼ਿਤ ਕੀਤਾ ਗਿਆ ਅਤੇ ਓਵਰਆਲ ਚੈਂਪੀਅਨ ਟਰਾਫ਼ੀ ਕੰਪਿਊਟਰ ਸਾਇੰਸ ਵਿਭਾਗ ਦੇ ਹਿੱਸੇ ਆਈ। ਇਸ ਖੇਡਾਂ ਵਿੱਚ ਸਟਾਫ਼ ਅਤੇ ਵਿਦਿਆਰਥੀਆਂ ਵਿਚਕਾਰ ਰੱਸਾਕਸ਼ੀ ਦਾ ਮੈਚ ਵੀ ਕਰਵਾਇਆ ਗਿਆ ਅਤੇ ਖਿੱਚ ਦਾ ਕੇਂਦਰ ਰਿਹਾ।ਸਮਾਪਤੀ ਸਮਾਰੋਹ ਤੇ ਡਾ. ਅਮਿਤ ਕੁਮਾਰ ਮਨੋਚਾ ਨੇ ਅਥਲੈਟਿਕ ਮੀਟ ਨੂੰ ਸਹੀ ਅਤੇ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ ਲਈ ਕੋਆਰਡੀਨੇਟਰ ਇੰਜ. ਭੁਪਿੰਦਰ ਪਾਲ ਸਿੰਘ, ਇੰਜ. ਮਨੀਸ਼ਾ ਬਾਂਸਲ ਦੀ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਕੋਆਰਡੀਨੇਟਰ ਇੰਜ. ਭੁਪਿੰਦਰ ਪਾਲ ਸਿੰਘ, ਇੰਜ. ਮਨੀਸ਼ਾ ਬਾਂਸਲ , ਸਹਾਇਕ ਰਜਿਸਟਰਾਰ ਇੰਜ. ਰਾਕੇਸ਼ ਕੁਮਾਰ ਸਮੇਤ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਅਥਲੈਟਿਕ ਮੀਟ ਕਰਵਾਈ ਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਉਪ-ਕੁਲਪਤੀ ਡਾ. ਮੋਹਨਪਾਲ ਸਿੰਘ ਈਸ਼ਰ ਅਤੇ ਰਜਿਸਟਰਾਰ ਡਾ. ਜੇ.ਐੱਸ. ਹੁੰਦਲ ਨੇ ਸੰਸਥਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।