ਫਿਰੋਜ਼ਪੁਰ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਤੇ ਹੋਰ
ਫ਼ਿਰੋਜ਼ਪੁਰ 31 ਮਾਰਚ (ਗੁਰਿੰਦਰ ਸਿੰਘ) ਨਸ਼ੇ ਖਿਲਾਫ਼ ਅਤੇ ਵੋਟਰ ਜਾਗਰੂਕਤਾ ਅਭਿਆਨ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਐਤਵਾਰ ਆਯੋਜਿਤ ਕੀਤੀ ਗਈ ਫਿਰੋਜ਼ਪੁਰ ਮੈਰਾਥਨ ਵਿੱਚ ਪਹੁ ਫੁਟਾਲੇ ਨਾਲ ਫਿਰੋਜ਼ਪੁਰ ਦੀਆਂ ਸੜਕਾਂ 'ਤੇ 3 ਹਜ਼ਾਰ ਦੇ ਕਰੀਬ ਸ਼ਹਿਰ ਵਾਸੀਆਂ ਨੇ ਦੌੜ ਲਗਾ ਕੇ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ।ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋਈ ਮੈਗਾ ਮੈਰਾਥਨ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਹਰੀ ਝੰਡੀ ਦੇਣ ਤੋਂ ਬਾਅਦ ਡਿਪਟੀ ਕਮਿਸ਼ਨਰ ਖੁਦ ਮੈਰਾਥਨ ਦੌੜ ਵਿੱਚ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਡਵੀਜ਼ਨਲ ਕਮਿਸ਼ਨਰ ਸੁਮੇਰ ਸਿੰਘ ਗੁਰਜਰ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਐਸ.ਡੀ.ਐਮ ਅਮਿਤ ਗੁਪਤਾ ਅਤੇ ਡੀ.ਸੀ.ਐਮ ਗਰੁੱਪ ਦੇ ਸੀ.ਈ.ਓ ਅਨੀਰੁੱਧ ਗੁਪਤਾ ਵੀ ਮੈਰਾਥਨ ਦੌੜ ਵਿੱਚ ਸ਼ਾਮਲ ਹੋਏ।
ਮੈਰਾਥਨ ਸ਼ਹੀਦ ਭਗਤ ਸਿੰਘ ਸਟੇਡੀਅਮ ਤੋ ਰਵਾਨਾ ਹੋਕੇ ਰੇਲਵੇ ਪੁੱਲ ਦੇ ਉੱਤੋਂ ਦੀ ਹੁੰਦੀ ਹੋਈ ਐਮ.ਐਲ ਭਾਸਕਰ ਚੌਕ ਪਾਰ ਕਰਦੇ ਹੋਏ ਮਾਲ ਰੋਡ ਪਹੁੰਚੀ, ਇੱਥੋਂ ਮੈਰਾਥਨ ਗੋਲਫ ਕੋਰਸ ਅਤੇ ਫਿਰ ਇਸੇ ਤਰ੍ਹਾਂ ਵਾਪਸ ਸਟੇਡੀਅਮ ਵਿਖੇ ਪਹੁੰਚੀ । ਮੈਰਾਥਨ ਦੇ ਰਸਤੇ ਵਿੱਚ ਸਮਾਜ ਸੇਵੀ ਸੰਗਠਨਾਂ ਵੱਲੋਂ ਪੀਣ ਦੇ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ । ਟਰੈਫ਼ਿਕ ਪੁਲਿਸ ਦੇ ਵੱਲੋਂ ਮੈਰਾਥਨ ਦੇ ਰੂਟ ਉੱਤੇ ਜਗ੍ਹਾ - ਜਗ੍ਹਾ ਬੈਰੀਕੇਟਿੰਗ ਕੀਤੀ ਗਈ ਸੀ ਤਾਂ ਕਿ ਸ਼ਹਿਰ ਵਿੱਚ ਟਰੈਫ਼ਿਕ ਅਤੇ ਮੈਰਾਥਨ ਸਾਮਾਨ ਰੂਪ ਵਿਚ ਨਾਲ ਚੱਲਦੀ ਰਹੇ। ਸ਼ਹਿਰ ਦੇ ਟਰੈਫ਼ਿਕ ਨੂੰ ਮੈਰਾਥਨ ਵਿੱਚ ਸ਼ਾਮਿਲ ਹੋਣ ਤੋ ਰੋਕਣ ਲਈ ਟਰੈਫ਼ਿਕ ਡਾਇਵਰਟ ਵੀ ਕੀਤਾ ਗਿਆ। ਕੁੱਝ ਪ੍ਰਮੁੱਖ ਸੜਕਾਂ ਦਾ ਟਰੈਫ਼ਿਕ ਮੈਰਾਥਨ ਦੋੜ ਖ਼ਤਮ ਹੋਣ ਤੱਕ ਵੰਨ-ਵੇਂ ਕਰ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਮੈਰਾਥਨ ਨਸ਼ੇ ਦੀ ਸਮੱਸਿਆ ਦੇ ਖ਼ਿਲਾਫ਼ ਅਤੇ ਮੱਤਅਧਿਕਾਰ ਦਾ ਇਸਤੇਮਾਲ ਦੇ ਪ੍ਰਤੀ ਜਾਗਰੂਕ ਕਰਨ ਲਈ ਕੱਢੀ ਗਈ ਹੈ । ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਖੇਡਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ੇ ਦਾ ਦੰਸ਼ ਇਸ ਦੀ ਦਲਦਲ ਵਿੱਚ ਫਸੇ ਵਿਅਕਤੀ ਨੂੰ ਨਹੀਂ ਬਲਕਿ ਉਸਦੇ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਸ਼ੇ ਵਿੱਚ ਫਸੇ ਆਦਮੀ ਨਾਲ ਨਫ਼ਰਤ ਕਰਨ ਦੀ ਬਜਾਏ ਉਸ ਨੂੰ ਇੱਕ ਬਿਮਾਰ ਵਿਅਕਤੀ ਦੀ ਤਰ੍ਹਾਂ ਡੀਲ ਕੀਤਾ ਜਾਵੇ ਅਤੇ ਇਲਾਜ ਲਈ ਨਸ਼ਾ ਛਡਾਓ ਕੇਂਦਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਉਹ ਮੁੱਖ ਧਾਰਾ ਵਿੱਚ ਵਾਪਸ ਆ ਸਕੇ । ਇਸ ਤਰ੍ਹਾਂ ਉਨ੍ਹਾਂ ਨੇ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਦਾ ਮਹੱਤਵ ਸਮਝਾਉਂਦੇ ਹੋਏ ਕਿਹਾ ਕਿ ਦੁਨੀਆ ਵਿੱਚ ਅੱਜ ਵੀ ਅਜਿਹੇ ਕਈ ਦੇਸ਼ ਹਨ , ਜਿੱਥੇ ਨਾਗਰਿਕਾਂ ਦੇ ਕੋਲ ਵੋਟ ਦਾ ਅਧਿਕਾਰ ਨਹੀਂ ਹਨ । ਉੱਥੇ ਲੋਕਤੰਤਰ ਤਰੀਕਾਂ ਨਾਲ ਸਰਕਾਰ ਨਹੀਂ ਚੁਣੀ ਜਾਂਦੀ ਅਤੇ ਲੋਕ ਮਤਾਧਿਕਾਰ ਲਈ ਤਰਸ ਰਹੇ ਹਨ । ਇੱਥੇ ਸਾਡੇ ਬਜ਼਼ੁ਼ੁ਼ੁ਼ੁ਼ਰਗਾਂ ਦੀ ਦੂਰ ਦਰਾਜੀ ਸੋੋਚ ਦੀ ਬਦੌਲਤ ਅੱਜ ਸਾਡੇ ਕੋਲ ਆਪਣੀ ਸਰਕਾਰ ਚੁਣਨ ਦਾ ਇੱਕ ਅਨਮੋਲ ਅਧਿਕਾਰ ਹੈ । ਇਸ ਅਧਿਕਾਰ ਨੂੰ ਸੰਵਿਧਾਨ ਵਿੱਚ ਸ਼ਾਮਿਲ ਕਰਕੇ ਲੋਕਾਂ ਨੂੰ ਸਭ ਤੋਂ ਉੱਤੇ ਰੱਖਿਆ ਗਿਆ। ਮਗਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਕੱਲ੍ਹ ਲੋਕ ਇਸ ਬੇਸ਼ਕੀਮਤੀ ਅਧਿਕਾਰ ਪ੍ਰਤੀ ਬੇਰੁਖ਼ੀ ਵਿਖਾਉਣ ਲੱਗੇ ਹਨ ਅਤੇ ਵੋਟਿੰਗ ਵਾਲੇ ਦਿਨ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਘਰਾਂ ਵਿਚੋਂ ਬਾਹਰ ਨਹੀਂ ਨਿਕਲਦੇ । ਇਹ ਮੁਸ਼ਕਿਲ ਪੜ੍ਹੇ - ਲਿਖੇ ਅਤੇ ਸ਼ਹਿਰੀ ਸਮਾਜ ਵਿੱਚ ਜ਼ਿਆਦਾ ਸਾਹਮਣੇ ਆ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਸੁਭਾਅ ਰੱਖਣ ਵਾਲੇ ਲੋਕ ਆਪਣੇ ਆਪ ਤਾਂ ਵੋਟ ਕਰਦੇ ਨਹੀਂ , ਨਾਲ ਹੀ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਵੋਟ ਨਾ ਪਾਉਣ ਲਈ ਪ੍ਰੇਰਿਤ ਕਰਦੇ ਹਨ । ਉਨ੍ਹਾਂ ਨੇ ਕਿਹਾ ਦੀ ਨਿਰਪੱਖ ਅਤੇ ਸੂਝ-ਬੂਝ ਨਾਲ ਵੋਟ ਪਾਕੇ ਨਾ ਸਿਰਫ਼ ਅਸੀਂ ਲੋਕਤੰਤਰ ਦੇ ਪ੍ਰਤੀ ਆਪਣੇ ਫ਼ਰਜ਼ ਦਾ ਠੀਕ ਤਰੀਕੇ ਨਾਲ ਇਸਤੇਮਾਲ ਸਕਦੇ ਹਾਂ ਬਲਕਿ ਇੱਕ ਚੰਗਾ ਪ੍ਰਤੀਨਿਧੀ ਚੁਣ ਕੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਅੱਗੇ ਵਧਾ ਸਕਦੇ ਹਾਂ । ਇਸ ਲਈ ਲੋਕਾਂ ਨੂੰ ਵੋਟਿੰਗ ਵਾਲੇ ਦਿਨ ਬਾਹਰ ਨਿਕਲ ਕੇ ਆਪਣੇ ਦੋਸਤਾਂ , ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੋਟ ਪਾਉਣ ਜ਼ਰੂਰ ਜਾਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਜਾਗਰੂਕਤਾ ਲਈ ਕੀਤੀਆਂ ਜਾਣ ਵਾਲੀਆ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਭ ਸਿਰਫ਼ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਵੋਟਰ ਰਜਿਸਟ੍ਰੇਸ਼ਨ ਦੇ ਲਈ www.nsvp.in ਵੈਬਸਾਈਟ ਖਾਸ ਤੌਰ 'ਤੇ ਤਿਆਰ ਕਰਵਾਈ ਗਈ ਹੈ, ਜਿਸ ਤੇ ਬਤੌਰ ਵੋਟਰ ਰਜਿਸਟ੍ਰੇਸ਼ਨ ਲਈ ਲੋਕ ਆਨਲਾਈਨ ਅਪਲਾਈ ਕਰ ਸਕਦੇ ਹਨ। ਮੈਰਾਥਨ ਦੀ ਸਮਾਪਤੀ ਮੌਕੇ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ਉੱਤੇ ਰਹਿਣ ਵਾਲੇ ਪ੍ਰਤੀ ਭਾਗੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਮੈਰਾਥਨ ਵਿੱਚ ਮੀਡੀਆ ਦੇ ਪੱਤਰਕਾਰ, ਫੋਟੋਗ੍ਰਾਫਰ ਅਤੇ ਕੈਮਰਾਮੈਨ ਵੀ ਸ਼ਾਮਲ ਹੋਏ। ਮੈਰਾਥਨ ਦਾ ਹਿੱਸਾ ਬਣਨ ਲਈ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਮੌਕੇ ਤੇ ਮੌਜੂਦ ਸਾਰੇ ਮੀਡੀਆ ਕਰਮੀਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੈਰਾਥਨ ਨੂੰ ਸਫਲ ਬਣਾਉਣ ਲਈ ਦਿਨ-ਰਾਤ ਕੰਮ ਕਰਨ ਵਾਲੇ ਆਰਗੇਨਾਇਜਿੰਗ ਕਮੇਟੀ ਦੇ ਮੈਂਬਰਾਂ ਦੀ ਪ੍ਰਸੰਸਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਮ ਦੇ ਅਣਥੱਕ ਕੋਸ਼ਿਸ਼ਾਂ ਦੀ ਵਜ੍ਹਾ ਹੀ ਇਹ ਮੈਰਾਥਨ ਸਫਲ ਹੋਈ ਹੈ। ਉਨ੍ਹਾਂ ਨੇ ਮੈਰਾਥਨ ਨੂੰ ਸਫਲ ਬਣਾਉਣ ਵਾਲੇ ਸੰਗਠਨਾਂ, ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਸ਼ਰਮਾ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਅਸ਼ੋਕ ਬਹਿਲ , ਜ਼ਿਲ੍ਹਾ ਸਿੱਖਿਆ ਅਫਸਰ ਨੇਕ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਜਗਜੀਤ ਸਿੰਘ ਚਾਹਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਭਾਗ ਲੈਣ ਵਾਲੇ ਭਾਗੀਦਾਰ ਹਾਜ਼ਰ ਸਨ।