ਚੰਡੀਗੜ, 01 ਅਪ੍ਰੈਲ 2019: ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ ਅਤੇ ਪੰਚਕੁਲਾ ਦੇ ਪਾਰਸ ਸੁਪਰ ਸਪੈਸ਼ਲਿਟੀ ਹਸਪਤਾਲ ਕਾਰਡੀਐਕ ਵਿਭਾਗ ਦੇ ਚੇਅਰਮੈਨ ਡਾਕਟਰ ਐਚ.ਕੇ. ਬਾਲੀ ਨੇ ਕਿਹਾ ਕਿ ਭਾਰਤ ਵਿੱਚ ਦਿਲ ਦੇ ਰੋਗ ਤੋਂ ਪੀੜਿਤ ਮਰੀਜਾਂ ਦੀ ਗਿਣਤੀ ਵਿੱਚ ਪਿਛਲੇ 26 ਸਾਲ ਦੌਰਾਨ ਬੇਸ਼ੁਮਾਰ ਵਾਧਾ ਹੋਇਆ ਹੈ। ਉਨ•ਾਂ ਕਿਹਾ ਕਿ ਭਾਰਤ ਦੀ ਸਥਿਤੀ ਇਹ ਬਣ ਚੁੱਕੀ ਹੈ ਕਿ ਇੱਥੇ ਵਿਸ਼ਵ ਦੇ ਸਾਰੇ ਦੇਸ਼ਾਂ ਤੋਂ ਵੱਧ ਦਿਲ ਦੇ ਮਰੀਜ਼ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ•ਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੇ ਮਰੀਜਾਂ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਦੀ ਬਹੁਤਾਤ ਹੈ। ਉਨ•ਾਂ ਕਿਹਾ ਕਿ ਰਹਿਣ ਸਹਿਣ ਦੇ ਤਰੀਕਿਆਂ ਵਿੱਚ ਆਈਆਂ ਤਬਦੀਲੀਆਂ ਇਸ ਬਿਮਾਰੀ ਦਾ ਵੱਡਾ ਕਾਰਨ ਹੈ।
ਉਨ•ਾਂ ਕਿਹਾ ਕਿ ਉਨ•ਾਂ ਨੇ ਆਪਣੇ 30 ਸਾਲ ਦੇ ਤਜ਼ਰਬੇ ਦੌਰਾਨ 15 ਹਜ਼ਾਰ ਤੋਂ ਜ਼ਿਆਦਾ ਮਰੀਜਾਂ ਦਾ ਇਲਾਜ਼ ਕਰ ਦਿੱਤਾ ਹੈ। ਉਨ•ਾਂ ਕਿਹਾ ਪਿਛਲੇ ਸਮੇਂ ਦੌਰਾਨ ਵੱਡੀ ਉਮਰ ਦੇ ਮਰੀਜ਼ ਆਉਂਦੇ ਸਨ ਪਰ ਅੱਜ ਕੱਲ• ਜ਼ਿਆਦਾ ਮਰੀਜ਼ 25 ਤੋਂ 35 ਸਾਲ ਦੀ ਉਮਰ ਵਾਲੇ ਹੁੰਦੇ ਹਨ। ਉਨ•ਾਂ ਕਿਹਾ ਕਿ ਭਾਰਤ ਵਿੱਚ ਇਸ ਰੋਗ ਕਾਰਨ ਪਿਛਲੇ 26 ਸਾਲਾਂ ਦੌਰਾਨ ਮੌਤਾਂ ਵਿੱਚ 34 ਫੀਸਦੀ ਵਾਧਾ ਹੋਇਆ ਹੈ।
ਉਨ•ਾਂ ਦੱਸਿਆ ਕਿ ਪਾਰਸ ਸੁਪਰ ਸਪੈਸ਼ਲਿਟੀ ਪੰਚਕੁਲਾ ਵਿਖੇ ਅਜਿਹੇ ਮਰੀਜਾਂ ਦੀ ਸਹੂਲਤ ਲਈ ਵਿਸ਼ਵ ਪੱਧਰ ਦੀਆਂ ਵਿਆਪਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।ਜਿੱਥੇ ਅਤਿ ਆਧੁਨਿਕ ਤਰੀਕੇ ਨਾਲ ਮਰੀਜਾਂ ਦਾ ਇਲਾਜ਼ ਕੀਤਾ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਸਰਜਰੀ ਵਿਭਾਗ ਦੇ ਡਾ: ਰਾਣਾ ਸੰਦੀਪ ਸਿੰਘ ਨੇ ਦੱਸਿਆ ਕਿ ਇੱਥੇ ਹਰ ਤਰ•ਾਂ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਸੁਵਿਧਾਵਾਂ ਮੌਜੂਦ ਹਨ। ਉਨ•ਾਂ ਦੱਸਿਆ ਕਿ ਬੱਚਿਆਂ ਦੇ ਦਿਲ ਦਾ ਇਲਾਜ਼ ਕਰਨ ਲਈ ਵਿਸ਼ੇਸ ਕਿਸਮ ਦੀ ਸਹੂਲਤ ਵੀ ਹੈ।ਉਨ•ਾਂ ਕਿਹਾ ਕਿ ਭਾਰਤ ਵਿੱਚ ਦਿਲ ਦੇ ਇਲਾਜ਼ ਦੀਆਂ ਘੱਟ ਸਹੂਲਤਾਂ ਹੋਦ ਦੇ ਕਾਰਨ 50 ਫੀਸਦੀ ਦੇ ਕਰੀਬ ਲੋਕ ਬਿਨ•ਾਂ ਇਲਾਜ਼ ਤੋਂ ਹੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।ਉਨ•ਾਂ ਕਿਹਾ ਕਿ ਛੋਟੇ ਬੱਚਿਆਂ ਦਾ ਅਜਿਹੇ ਰੋਗ ਤੋਂ ਪੀੜਿਤ ਹੋਣਾ ਹੋਰ ਵੀ ਘਾਤਕ ਹੈ।
ਉਨ•ਾਂ ਇਸ ਸਬੰਧੀ ਸੁਝਾਅ ਦਿੰਦਿਆਂ ਕਿਹਾ ਕਿ ਛਾਤੀ, ਪੇਟ ਜਾਂ ਬਾਂਹ ਵਿੱਚ ਹੁੰਦੇ ਦਰਦ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਆਪਣੇ ਬਲੱਡ ਪ੍ਰੈਸ਼ਰ ਤੇ ਵੀ ਧਿਆਨ ਰੱਖਣਾ ਚਾਹੀਦਾ ਹੈ।ਇਸ ਤਰ•ਾਂ ਹੀ ਚੱਲਦੇ ਸਮੇਂ ਜਾਂ ਪੌੜੀ ਚੜ•ਦੇ ਸਮੇਂ ਸਾਹ ਚੜ•ਣ ਅਤੇ ਪੈਰਾਂ, ਲੱਤਾਂ ਆਦਿ ਨੂੰ ਸੋਜਿਸ਼ ਹੋਣ ਦੀ ਸਥਿਤੀ ਵਿੱਚ ਵੀ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਤੰਬਾਕੂਨੋਸ਼ੀ ਸਮੇਤ ਹੋਰ ਨਸ਼ਿਆਂ ਤੋਂ ਬਚਾਅ ਕਰਕੇ ਅਤੇ ਆਪਣੇ ਭਾਰ ਨੂੰ ਕੰਟਰੌਲ ਵਿੱਚ ਰੱਖ ਕੇ ਹਾਰਟ ਅਟੈਕ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਸੰਜੀਬ ਰਾਵਤ, ਡਾ: ਮਹੇਸ਼ ਗਰਗ ਅਤੇ ਡਾ: ਪ੍ਰਿਅੰਕਾ ਗੁਪਤਾ ਆਦਿ ਹਾਜ਼ਰ ਸਨ।
ਕਦੇ ਅੱਖੋਂ ਪਰੋਖੇ ਨਾ ਕਰੋ ਇਹ 11 ਨਿਸ਼ਾਨੀਆਂ:
1. ਛਾਤੀ ਵਿੱਚ ਦਰਦ, ਘੁਟਣ ਮਹਿਸੂਸ ਹੋਣਾ ਜਾਂ ਛਾਤੀ ਤੇ ਦਬਾਅ ਬਨਣਾ।
2. ਛਾਤੀ 'ਚ ਅਵਾਜ਼ ਆਉਣੀ, ਦਿਲ ਮਚਲਾਉਣਾ ਜਾਂ ਢਿੱਡ *ਚ ਦਰਦ।
3. ਬਾਂਹ ਵਿੱਚ ਤੇਜੀ ਨਾਲ ਦਰਦ।
4. ਬਲੱਡ ਪ੍ਰੈਸ਼ਰ 'ਚ ਅਚਾਨਕ ਗਿਰਾਵਟ।
5. ਛਾਤੀ, ਗਲੇ ਜਾਂ ਜੁਬਾੜੇ ਵਿੱਚ ਦਰਦ ਹੋਣਾ ਜਾਂ ਘੁਟਣ ਮਹਿਸੂਸ ਹੋਣਾ।
6. ਸਾਹ ਲੈਣ ਵਿੱਚ ਪ੍ਰੇਸ਼ਾਨੀ ਜਾਂ ਤੁਰਨ ਅਤੇ ਪੌੜੀਆਂ ਚੜ•ਣ ਮੌਕੇ ਸਾਹ ਚੜ•ਣਾ।
7. ਸੌਣ ਸਮੇਂ ਘਬਰਾਹਟ ਹੋਣੀ।
8. ਬਿਨ•ਾਂ ਕਿਸੇ ਕਾਰਨ ਪੇਟ ਵਿੱਚ ਦਰਦ ਹੋਣਾ।
9. ਦਿਲ ਦੀ ਧੜਕਣ ਵਿੱਚ ਅਚਾਨਕ ਤਬਦੀਲੀ ਆਉਣੀ।
10. ਲੰਬੇ ਸਮੇਂ ਲਈ ਖੰਘ ਆਉਣਾ ਅਤੇ ਬਲਗਮ ਆਉਣਾਂ
11. ਲੱਤਾਂ, ਪੈਰਾਂ ਅਤੇ ਜ਼ੋੜਾਂ ਵਿੱਚ ਸੋਜਿਸ਼।
ਦਿਲ ਦੇ ਰੋਗਾਂ ਤੋਂ ਰਾਹਤ ਪਾਉਣ ਦੇ 10 ਤਰੀਕੇ:
1. ਤੰਬਾਕੂਨੋਸ਼ੀ ਨੂੰ ਕਰੋ ਨਾਂਹ।
2. ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕਲੋਸਟ੍ਰੋਲ ਤੇ ਕਰੋ ਕੰਟਰੌਲ।
3. ਆਪਣੇ ਭਾਰ ਤੇ ਕਰੋ ਨਿਗਰਾਣੀ।
4. ਰੋਜਾਨਾ ਕਸਰਤ ਦੀ ਆਦਤ ਬਣਾਓ।
5. ਘੱਟ ਫੈਟ ਵਾਲੇ ਖਾਣੇ ਨੂੰ ਅਪਣਾਓ।
6. ਲੀਵਰ ਦੀ ਜਾਂਚ ਯਕੀਨੀ ਬਣਾਓ।
7. ਸ਼ਰਾਬ ਅਤੇ ਅਲਕੋਹਲ ਯੁਕਤ ਪਦਾਰਥਾਂ ਤੋਂ ਕਰੋ ਕਿਨਾਰਾ।
8. ਸਲਾਨਾ ਤੰਦਰੁਸਤੀ ਸੇਵਾ ਪੈਕੇਜ਼ ਦਾ ਲਾਭ ਉਠਾਓ।
9. ਯੋਗਾ ਅਤੇ ਮੈਡੀਟੇਸ਼ਨ ਦੀ ਆਦਤ ਪਾਓ।
10. ਹੋਮੋਸੈਸਟਾਇਨ ਦਾ ਪੱਧਰ ਜਾਣੋ।