ਚੰਡੀਗੜ੍ਹ, 07 ਮਈ 2019: ਦਿਲ ਰੋਗਿਆਂ ਲਈ ਵੱਡੀ ਸਹੁਲਤ ਮੁਹੱਇਆ ਕਰਵਾ ਰਹੇ ਪੰਚਕੁਲਾ ਦੇ ਪਾਰਸ ਹਸਪਤਾਲ ਨੇ ਆਪਣੇ ਕਾਬਿਲ ਡਾਕਟਰਾਂ ਦੀ ਬਦੌਲਤ ਇਕ 18 ਸਾਲਾ ਨੌਜਵਾਨ ਦਾ ਸਫਲ ਆਪ੍ਰੇਸ਼ਨ ਕਰਕੇ ਉਸਨੂੰ ਦਿਲ ਦੀ ਨਾਮੁਰਾਦ ਬੀਮਾਰੀ ਤੋਂ ਰਾਹਤ ਦਿਲਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ ਅਤੇ ਪੰਚਕੁਲਾ ਦੇ ਪਾਰਸ ਸੁਪਰ ਸਪੈਸ਼ਲਿਟੀ ਹਸਪਤਾਲ ਕਾਰਡੀਐਕ ਵਿਭਾਗ ਦੇ ਚੇਅਰਮੈਨ ਡਾਕਟਰ ਐਚ.ਕੇ. ਬਾਲੀ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਇਲਾਜ ਲਈ ਚੰਡੀਗੜ੍ਹ ਦੇ ਰੋਟਰੀ ਕਲੱਬ ਵੱਲੋਂ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦਾ ਪਰਿਵਾਰ ਗਰੀਬ ਹੋਣ ਕਾਰਨ ਇਲਾਜ ਕਰਵਾਉਣ ਤੋਂ ਅਸਮਰਥ ਸੀ। ਰੋਟਰੀ ਕਲੱਬ ਵੱਲੋਂ ਵੱਡੀ ਰਾਹਤ ਮੁਹਇਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਬਚਪਨ ਤੋਂ ਹੀ ਇਸ ਰੋਗ ਤੋਂ ਪ੍ਰਭਾਵਿਤ ਸੀ, ਜਿਸਨੂੰ ਸਮੇਂ ਸਿਰ ਇਲਾਜ਼ ਮੁਹਇਆ ਕਰਵਾਕੇ ਨਵਾਂ ਜੀਵਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਹਪਸਤਾਲ ਵੱਲੋਂ ਉਕਤ ਨੌਜਵਾਨ ਦੇ ਇਲਾਜ ਲਈ ਕਾਫੀ ਰਿਆਇਤ ਦਿੱਤੀ ਗਈ।
ਇਸ ਮੌਕੇ ਬੋਲਦਿਆਂ ਸੀਟੀਵੀਐਸ ਦੇ ਡਾਇਰੈਕਟਰ ਡਾ. ਰਾਣਾ ਸੰਦੀਪ ਸਿੰਘ, ਡਾ. ਸੰਜੀਬ ਸਿੰਘ ਅਤੇ ਡਾ. ਪ੍ਰਿੰਯਕਾ ਗੋਇਲ ਨੇ ਕਿਹਾ ਕਿ ਹਸਪਤਾਲ ਦੀ ਟੀਮ ਵੱਲੋਂ ਉਕਤ ਨੌਜਵਾਨ ਸਚਿਨ ਜੋ ਕਿ ਆਪਣੇ ਪਿੰਡ ਵਿੱਚ ਬਲਿਯੂ ਬੇਬੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦਾ ਸਫਲਤਾ ਨਾਲ ਇਲਾਜ ਕਰਕੇ ਇਕ ਵੱਡੀ ਪ੍ਰਾਪਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਚਿਨ ਨੂੰ ਬਚਪਨ ਤੋਂ ਹੀ ਸਾਂਹ ਲੈਣ ਦੀ ਸਮਸਿਆ ਸੀ ਅਤੇ ਉਸਦੀ ਖੰਘ ਵਿੱਚ ਖੂਨ ਆਉਂਦਾ ਸੀ। ਉਨ੍ਹਾਂ ਕਿਹਾ ਕਿ ਸਚਿਨ ਦੇ ਮਾਪਿਆਂ ਵੱਲੋਂ ਉਸਨੂੰ ਪੀਜੀਆਈ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਸੀ, ਪਰ ਉਥੇ ਲੰਬੀ ਕਤਾਰ ਹੋਣ ਕਾਰਨ ਉਸਦਾ ਇਲਾਜ ਸੰਭਵ ਨਹੀਂ ਹੋ ਸਕਿਆ ਸੀ। ਉਨ੍ਹਾਂ ਕਿਹਾ ਕਿ ਸਚਿਨ ਦੇ ਦਿਲ ਵਿੱਚ ਸੁਰਾਖ ਹੋ ਜਾਣ ਦੇ ਕਾਰਨ ਉਸਦੀ ਸਮਸਿਆ ਹੋਰ ਗੰਭੀਰ ਹੋ ਗਈ ਸੀ। ਡਾ. ਪ੍ਰਿੰਯਕਾ ਗੋਇਲ ਨੇ ਕਿਹਾ ਕਿ ਉਨ੍ਹਾਂ ਲਈ ਇਹ ਕੇਸ ਚੁਣੌਤੀ ਭਰਿਆ ਸੀ, ਪਰ ਫਿਰ ਵੀ ਉਨ੍ਹਾਂ ਨੇ ਇਸ ਨੂੰ ਬੜੀ ਸਫਲਤਾ ਦੇ ਨਾਲ ਹੱਲ ਕਰ ਲਿਆ। ਇਸ ਮੌਕੇ ਬੋਲਦਿਆਂ ਡਾ: ਪ੍ਰਿੰਅਕਾ ਗੋਇਲ ਨੇ ਕਿਹਾ ਕਿ ਅਨੇਕਾਂ ਥਾਵਾਂ ਤੋਂ ਜਵਾਬ ਹਾਸਿਲ ਕਰ ਚੁੱਕੇ ਅਜਿਹੇ ਮਰੀਜ਼ ਦਾ ਇਲਾਜ਼ ਕਰਨਾ ਅਸਲ ਵਿੱਚ ਇੱਕ ਚੁਣੌਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਵੱਫੀ ਸਫਲਤਾ ਹੈ ਕਿ ਮਰੀਜ਼ ਨੂੰ 8 ਦਿਨ ਬਾਅਦ ਹੀ ਛੁੱਟੀ ਦਿੱਤੀ ਗਈ ਹੈ।
ਡਾ: ਐਚ.ਕੇ. ਬਾਲੀ ਨੇ ਕਿਹਾ ਕਿ ਰੋਟਰੀ ਕਲੱਬ ਚੰਡੀਗੜ੍ਹ ਅਜਿਹੇ ਦਿਲ ਦੇ ਰੋਗੀ ਮਰੀਜਾਂ ਦੇ ਇਲਾਜ਼ ਲਈ ਸਹਾਇਕ ਬਣ ਰਿਹਾ ਹੈ, ਜਿੰਨ੍ਹਾਂ ਦੇ ਕੋਲ ਆਪਣਾ ਇਲਾਜ਼ ਕਰਵਾਉਣ ਲਈ ਕੋਈ ਸਹੂਲਤ ਨਹੀਂ ਹੈ। ਡਾ. ਬਾਲੀ ਨੇ ਕਿਹਾ ਕਿ ਅਨੇਕਾਂ ਬੱਚਿਆਂ ਵਿੱਚ ਜਨਮ ਤੋਂ ਹੀ ਦਿਲ ਦੇ ਰੋਗ ਦੀ ਬਿਮਾਰੀ ਦੀ ਸ਼ਿਕਾਇਤ ਮਿਲ ਜਾਂਦੀ ਹੈ।
ਇਸ ਮੌਕੇ ਬੋਲਦਿਆਂ ਡਾ. ਰਾਣਾ ਸੰਦੀਪ ਸਿੰਘ ਨੇ ਦੱਸਿਆ ਕਿ ਸਚਿਨ ਨੂੰ 3 ਸਾਲ ਦੀ ਉਮਰ ਤੋਂ ਇਸ ਬੀਮਾਰੀ ਤੋਂ ਪਰੇਸ਼ਾਨ ਸੀ ਅਤੇ ਸਚਿਨ ਦੇ ਮਾਪੇ ਉਸ ਨੂੰ ਪੀ.ਜੀ.ਆਈ. ਲੈ ਗਏ ਪਰ ਲੰਬੇ ਇੰਤਜਾਰ ਕਾਰਨ ਉ੍ਹਥੇ ਵੀ ਇਲਾਜ਼ ਨਾ ਹੋ ਸਕਿਆ। ਜਿਸਦਾ ਪਾਰਸ ਹਸਪਤਾਲ ਦੀ ਟੀਮ ਨੇ ਇਲਾਜ਼ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਭਾਰਤ ਵਿੰਚ ਲੱਗਭੱਗ 3 ਲੱਖ ਬੱਚੇ ਜਨਮ ਤੋਂ ਹੀ ਦਿਲ ਦੇ ਰੋਗ ਤੋਂ ਪੀੜਤ ਹੁੰਦੇ ਹਨ, ਪਰ ਸਮੇਂ 'ਤੇ ਇਲਾਜ ਹੋਣ ਨਾਲ ਉਹ ਬਿਲਕੁਲ ਠੀਕ ਹੋ ਜਾਂਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੰਜੀਵ ਰਾਵਤ ਨੇ ਵੀ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਬੱਚੇ ਦੇ ਜਨਮ ਸਮੇਂ ਉਸ ਦੀ ਮਾਤਾ ਦੀ ਸਰੀਰਕ ਸਥਿਤੀ ਬੱਚੇ ਦੀ ਸਿਹਤ ਨੂੰ ਕਾਫ਼ੀ ਪ੍ਰਭਾਵਿਤ ਕਰਦੀ ਹੈ।
ਇਸ ਮੌਕੇ ਬੋਲਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਏ.ਪੀ. ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਕੇ ਖੁਸ਼ੀ ਹੁੰਦੀ ਹੈ। ਉਨ੍ਹਾਂ ਮੁਤਾਬਿਕ ਉਹ ਹੁਣ ਤੱਕ 720 ਦਿਲ ਦੇ ਰੋਗੀ ਮਰੀਜਾ ਦਾ ਇਲਾਜ਼ ਕਰਵਾ ਚੁੱਕੇ ਹਨ।