ਨਵੀਂ ਦਿੱਲੀ, 21 ਮਈ 2019 - ਭਾਰਤ ਦੀ 100 ਮੀਟਰ ਦੌੜਾਕ 'ਚ ਨੈਸ਼ਨਲ ਰਿਕਾਰਡ ਹੋਲਡਰ ਦੁਤੀ ਚੰਦ ਨੇ ਆਪਣੇ ਸਮਲਿੰਗੀ ਹੋਣ ਬਾਰੇ ਖੁਲਾਸਾ ਕੀਤਾ ਹੈ। ਦੁਤੀ ਨੇ ਕਿਹਾ ਕਿ ਉਹ ਆਪਣੀ ਇਕ ਔਰਤ ਮਿੱਤਰ (ਰਿਸ਼ਤੇਦਾਰ) ਨਾਲ ਸਬੰਧ 'ਚ ਹੈ। ਦੁਤੀ 100 ਮੀਟਰ, 200 ਮੀਟਰ ਤੇ 4x100 ਮੀਟਰ ਦੀ ਦੌੜਾਕ ਹੈ।
ਦੁਤੀ ਚੰਦ ਨੇ ਇੱਕ ਅੰਗ੍ਰੇਜ਼ੀ ਅਖ਼ਬਾਰ ਨੂੰ ਦੱਸਿਆ ਕਿ ਹਰ ਕਿਸੇ ਨੂੰ ਆਪਣਾ ਸਾਥੀ ਚੁਣਨ ਦੀ ਅਜ਼ਾਦੀ ਹੋਣੀ ਚਾਹੀਦੀ ਹੈ। ਦੁਤੀ ਨੇ ਕਿਹਾ ਕਿ ਸੁਪਰੀਮ ਕੋਰਟ ਦੁਆਰਾ ਆਈ.ਪੀ.ਸੀ ਦੀ ਧਾਰਾ 377 ਨੂੰ ਗੈਰ ਅਪਰਾਧਿਕ ਕਰਾਰ ਦੇਣ ਤੋਂ ਬਾਅਦ ਉਸ 'ਚ ਆਪਣੇ ਬਾਰੇ ਖੁਲਾਸਾ ਕਰਨ ਦੀ ਹਿੰਮਤ ਪੈਦਾ ਹੋਈ।