ਫੋਟੋ - ਟਵਿੱਟਰ ਐਨ.ਬੀ.ਏ
ਟੋਰਾਂਟੋ, 13 ਜੂਨ 2019 - ਦੋ ਕੈਨੇਡੀਅਨ-ਭਾਰਤੀ ਸਿੱਖਾਂ ਨੇ ਪਹਿਲੀ ਵਾਰ ਐਨ.ਬੀ.ਏ ਲਈ ਪੰਜਾਬੀ 'ਚ ਕੁਮੈਂਟਰੀ ਕੀਤੀ। ਪਰਮਿੰਦਰ ਸਿੰਘ ਅਤੇ ਪ੍ਰੀਤ ਰੰਧਾਵਾ ਨੂੰ ਓਰੇਕਲ ਅਰੇਨਾ ਵਿਖੇ ਐਨਬੀਏ ਫਾਈਨਲਜ਼ ਮੌਕੇ ਪੰਜਾਬੀ ਵਿੱਚ ਕੁਮੈਂਟਰੀ ਕਰਨ ਲਈ ਕਿਹਾ ਗਿਆ ਸੀ। ਅਜਿਹਾ ਪਹਿਲੀ ਵਾਰ ਹੋਇਆ ਕਿ ਐਨ.ਬੀ.ਏ ਨੇ ਪੰਜਾਬੀ 'ਚ ਕੁਮੈਂਟਰੀ ਕਰਾਈ ਹੋਵੇ।
ਗਲੋਬਲ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਦੋਹਾਂ 'ਚੋਂ ਇੱਕ ਸਿੱਖ ਨੇ ਕਿਹਾ ਕਿ ਇਹ ਵਾਕਿਆ ਹੀ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਜਜ਼ਬਾਤਾਂ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੇ।
ਪਹਿਲੀ ਵਾਰ ਇਸ ਲੀਗ ਲਈ ਕੈਨੇਡੀਅਨ ਸਿੱਖਾਂ ਨੇ ਕੁਮੈਂਟਰੀ ਕੀਤੀ ਜੋ ਕਿ 200 ਵੱਖਰੇ ਦੇਸ਼ਾਂ ਨੂੰ ਪ੍ਰਸਾਰਿਤ ਕੀਤੀ ਗਈ ।