ਚੰਡੀਗੜ੍ਹ, 15 ਜੂਨ - ਸਥਾਨਕ ਪਾਰਸ ਬਲਿੱਸ ਹਸਪਤਾਲ ਦੇ ਬੱਚਾ ਵਿਭਾਗ ਦੇ ਡਾਇਰੈਕਟਰ ਡਾ. ਓ.ਐਨ. ਭਾਖੂ ਨੇ ਕਿਹਾ ਕਿ ਮੁਰਦਾ ਜਨਮ ਲੈਣ ਵਾਲੇ ਬੱਚਿਆਂ ਦੇ ਮਾਮਲੇ ਵਿਚ ਭਾਰਤ ਵਿਸ਼ਵ ਦੇ ਪੰਜਵੇ ਹਿੱਸੇ ’ਤੇ ਖੜਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਵਜੰਮੇ ਬੱਚਿਆਂ ਦੀ ਮੌਤਾਂ ਵੀ ਭਾਰਤ ਵਿਚ ਵਿਸ਼ਵ ਭਰ ਦੇ ਮੁਕਾਬਲੇ ਤੀਜੇ ਹਿੱਸੇ ਵਿਚ ਹੁੰਦਿਆਂ ਹਨ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ’ਤੇ ਡਾ. ਕੇ.ਐਲ ਐਨ ਰਾਓ ਡਾਇਰੈਕਟਰ ਪੇਡੀਆਟਰਿਕ ਸਰਜਰੀ ਅਤੇ ਡਾ. ਸੌਰਭ ਗੋਇਲ ਸਲਾਹਕਾਰ ਨਿਊਨਾਟਾਲੋਜੀ ਵੀ ਮੌਜੂਦ ਰਹੇ।
ਅੱਜ ਇੱਥੇ ਨਵਜੰਮੇ ਬੱਚਿਆਂ ਦੀ ਸਿਹਤ ਸਬੰਧੀ ਭਾਰਤ ਵਿਚ ਮੌਜੂਦ ਸੁਵਿਧਾਵਾਂ ਸਬੰਧੀ ਚੇਤਨਾ ਪੈਦਾ ਕਰਨ ਲਈ ਇਕ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 6.6 ਮਿਲਿਅਨ ਬੱਚੇ ਪੰਜ ਸਾਲ ਦੀ ਉਮਰ ਦੇ ਦੌਰਾਨ ਹੀ ਵਿਸ਼ਵ ਭਰ ਅੰਦਰ ਮੌਤ ਦੀ ਗੋਦ ਅੰਦਰ ਚੱਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਹਰ ਸਾਲ 28 ਦਿਨ੍ਹਾਂ ਤੱਕ ਦੀ ਉਮਰ ਬਿਤਾ ਚੁੱਕੇ ਨਵਜੰਮੇ ਬੱਚਿਆਂ ਵਿੱਚੋਂ ਤਕਰੀਬਨ 0.75 ਮਿਲਿਅਨ ਬੱਚੇ ਮਰ ਜਾਂਦੇ ਹਨ, ਜਦੋਂਕਿ 70 ਫੀਸਦੀ ਚਾਰ ਹਫਤੇ ਤੱਕ ਦੀ ਉਮਰ ਬਿਤਾ ਚੁੱਕੇ ਬੱਚੇ ਮਰ ਰਹੇ ਹਨ।
ਇਸ ਮੌਕੇ ਬੋਲਦਿਆਂ ਕੰਸਲਟੈਂਟ ਡਾ. ਸੌਰਭ ਗੋਇਲ ਨੇ ਕਿਹਾ ਕਿ ਪਿੱਛਲੇ ਦੋ ਦਹਾਕਿਆਂ ਦੌਰਾਨ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਸਿਹਤ ਸਹੁਲਤਾਂ ਲਈ ਵੱਡੀਆਂ ਖੋਜਾਂ ਹੋਇਆਂ ਹਨ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚਿਆਂ ਦੀਆਂ ਮੌਤਾਂ ਦੇ ਜਿਆਦਾ ਕਾਰਨ ਜਨਮ ਸਮੇਂ ਇਨਫੈਕਸ਼ਨ ਹੋ ਜਾਣ ਕਾਰਨ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ 1000 ਜਨਮ ਦੇ ਪਿੱਛੇ ਹਰ ਸਾਲ 28 ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਹਨ, ਜਿਹੜਿਆਂ ਕਿ ਝਾਰਖੰਡ ਅਤੇ ਬਿਹਾਰ ਵਰਗੇ ਪਿੱਛੜੇ ਸੂਬਿਆਂ ਤੋਂ ਵੱਧ ਹਨ। ਉਨ੍ਹਾਂ ਕਿਹਾ ਕਿ ਪਾਰਸ ਹਸਪਤਾਲ ਨੇ ਫੈਸਲਾ ਕੀਤਾ ਹੈ ਕਿ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਲਈ ਅੰਬਾਲਾ, ਕਰਨਾਲ, ਯਮੁਨਾਨਗਰ ਅਤੇ ਸੋਲਨ ਵਿਖੇ ਵੈਂਟੀਲੇਟੇਡ ਐਂਬੂਲੈਂਸ ਦੀ ਸੁਵਿਧਾ ਮੁਹਇਆ ਕਰਵਾਈ ਜਾਵੇ।
ਇਸ ਮੌਕੇ ਬੋਲਦਿਆਂ ਬੱਚਾ ਸਰਜਰੀ ਵਿਭਾਗ ਦੇ ਡਾਇਰੈਕਟਰ ਡਾ. ਕੇਐਲਐਨ ਰਾਓ ਨੇ ਕਿਹਾ ਕਿ ਪਾਰਸ ਹਸਪਤਾਲ ਵਿਚ ਬੱਚਿਆਂ ਦੇ ਆਪ੍ਰਰੇਸ਼ਨ ਦੀਆਂ ਆਧੁਨਿਕ ਸਹੁਲਤਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪਾਰਸ ਹਸਪਤਾਲ ਆਸ-ਪਾਸ ਦੇ ਸ਼ਹਿਰਾਂ ਦੇ ਡਾਕਟਰਾਂ ਲਈ ਨਵੀਂ ਤਕਨੀਕਾਂ ਦੀ ਸਿੱਖਿਆ ਦੇਣ ਦੀ ਸਹੁਲਤ ਵੀ ਮੁਹਇਆ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਟੇਲੀ ਮੈਡੀਸਨ ਵਿਧੀ ਰਾਹੀਂ ਆਈਸੀਯੂ ਦੀ ਟੇ੍ਰਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਵੈਂਟੀਲੇਟੇਡ ਸੁਵਿਧਾ ਉਕਤ ਸ਼ਹਿਰਾਂ ਵਿੱਚ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਬਾਅਦ ਵਿੱਚ ਹੋਰ ਵੀ ਨਜਦੀਕੀ ਸ਼ਹਿਰਾਂ ਵਿਚ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਸਹੀ ਟਾਈਮ ’ਤੇ ਹਸਪਤਾਲ ਨਾ ਪੁੱਜਣ ਕਾਰਨ ਨਵਜੰਮੇ ਬੱਚਿਆਂ ਦੀ ਮੌਤ ਹੁੰਦੀ ਹੈ, ਜਿਸ ਕਾਰਨ ਫੈਸਲਾ ਕੀਤਾ ਗਿਆ ਹੈ ਕਿ ਵਧੀਆ ਸਹੁਲਤਾਂ ਵਾਲੀ ਟਰਾਂਸਪੋਰਟ ਸੇਵਾ ਮੁਹਇਆ ਕਰਵਾਈ ਜਾਵੇ।
ਨਵਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਦੀਆਂ ਸਿਫਾਰਸ਼ਾਂ :-
- ਵਧੀਆ ਨਤੀਜਿਆਂ ਲਈ ਮੁਹਾਰਤ, ਤਕਨਾਲੋਜੀ ਦੀ ਵਰਤੋਂ, ਨਵੀਨਤਾ ਅਤੇ ਕੁਸ਼ਲ ਪ੍ਰਬੰਧਨ ਰਾਹੀਂ ਮਾਵਾਂ ਅਤੇ ਨਵ-ਜੰਮੇ ਬੱਚਿਆਂ ਲਈ ਰੈਫਰਲ ਟ੍ਰਾਂਸਪੋਰਟ ਪ੍ਰਣਾਲੀ ਨੂੰ ਸੋਧਣਾ ਚਾਹੀਦਾ ਹੈ।
- ਆਵਾਜਾਈ ਸਥਰਿਤਾ, ਟਰਾਂਸਪੋਰਟ ਦੌਰਾਨ ਦੇਖਭਾਲ, ਰੈਫਰਲ ਸਾਈਟ ਤੇ ਸੌਂਪਣ, ਸਥਾਨਕ ਡਾਕਟਰਾਂ ਅਤੇ ਤੀਸਰੇ ਦੇਖਭਾਲ ਕੇਂਦਰ ਵਿਚਕਾਰ ਸੰਚਾਰ ਸਮੇਤ ਰੈਫਰਲ ਟਰਾਂਸਪੋਰਟ ਪ੍ਰੋਟੋਕੋਲ ਲਾਗੂ ਕਰਨਾ ਚਾਹੀਦਾ ਹੈ ।
- ਨਵਜੰਮੇ ਬੱਚਿਆਂ ਲਈ ਆਵਾਜਾਈ ਦੇ ਦੌਰਾਨ ਐਂਬੂਲੈਂਸ ਡਿਜਾਇਨ ਅਤੇ ਸਾਜ਼-ਸਾਮਾਨ ਦਾ ਆਦਰ, ਆਰਾਮ, ਸੁਰੱਖਿਆ ਅਤੇ ਐਮਰਜੈਂਸੀ ਪ੍ਰਤੀਕਰਿਆ ਵਧਾਉਣੀ ਚਾਹੀਦੀ ਹੈ ।
- ਬਿਮਾਰ ਮਰੀਜ਼ਾਂ ਨੂੰ ਵੱਧ ਸੈਂਟਰਾਂ ਤੱਕ ਪਹੁੰਚ ਕਰਨ ਲਈ ਵੱਡੇ ਰਾਜਾਂ ਵਿ ਖੇਤਰੀ ਅਤੇ ਜਿਲਾ ਪੱਧਰ ਦੇ ਕਾਲ ਸੈਂਟਰ ਸਥਾਪਤ ਕਰਨੇ ਚਾਹੀਦੇ ਹਨ ।
- ਸਮਾਲ ਨਰਸਿੰਗ ਹੋਮਜ਼, ਸੀਐਚਸੀਜ਼ ਅਤੇ ਟੀ.ਆਰ.ਆਈਜ਼ ਹਸਪਤਾਲਾਂ ਦੇ ਨਾਲ ਪੀਐਚਸੀ ਦੇ ਵਿਚਕਾਰ ਟੈਲੀ ਮੈਡੀਸਨ ਸੇਵਾਵਾਂ ਦੀ ਉਪਯੋਗੀ ਵਰਤੋਂ ਸ਼ੁਰੂ ਹੋਣੀ ਚਾਹੀਦੀ ਹੈ ।
-ਸਮੇਂ-ਸਮੇਂ ਨਵਜਾਤ ਦੇ ਡਾਕਟਰ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਏ ਐੱਨ ਐੱਮ ਦੇ ਵਿਸ਼ੇਸ ਸਿਖਲਾਈ ਮੈਡਿਊਲ ਜਾਰੀ ਹੋਣੇ ਚਾਹੀਦੇ ਹਨ।