ਪਟਿਆਲਾ 22 ਜੂਨ 2019 - ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸੈਸ਼ਨ 2019-20 ਦੌਰਾਨ ਯੂਨੀਵਰਸਿਟੀ ਕੈਂਪਸ ਅਤੇ ਇਸਦੇ ਅਧੀਨ ਆਉਂਦੇ ਕਾਲਜਾਂ ਵਿੱਚ ਕਿਸੇ ਵੀ ਕੋਰਸ/ਕਲਾਸ ਵਿੱਚ ਉੱਚ ਕੋਟੀ ਦੇ ਖਿਡਾਰੀਆਂ ਲਈ ਸਪੋਰਟਸ ਕੋਟੇ ਅਧੀਨ ਰਾਖਵੀਆਂ 5-5 ਵਾਧੂ ਸੀਟਾਂ ਤਹਿਤ ਦਾਖਲਾ ਲੈਣ ਦੇ ਚਾਹਵਾਨ ਖਿਡਾਰੀਆਂ (ਲੜਕੇ ਅਤੇ ਲੜਕੀਆਂ) ਲਈ ਏ.ਆਈ.ਯੂ. ਖੇਡ ਕੈਲੰਡਰ ਵਿਚ ਸ਼ਾਮਲ ਹੇਠ ਲਿਖੀਆਂ ਖੇਡਾਂ ਅਨੁਸਾਰ ਟਰਾਇਲ /ਕਾਊਂਸਲਿੰਗ ਮਿਤੀ 26.06.2019 ਨੂੰ ਸਵੇਰੇ 9.00 ਵਜੇ ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ।
ਖੇਡਾਂ ਦੀ ਸੂਚੀ:
ਐਕਵੈਟਿਕਸ (ਪੁਰਸ਼ ਅਤੇ ਮਹਿਲਾ), ਆਰਚਰੀ (ਪੁਰਸ਼ ਅਤੇ ਮਹਿਲਾ), ਐਥਲੈਟਿਕਸ (ਪੁਰਸ਼ ਅਤੇ ਮਹਿਲਾ), ਬੈਡਮਿੰਟਨ (ਪੁਰਸ਼ ਅਤੇ ਮਹਿਲਾ), ਬੇਸਬਾਲ (ਪੁਰਸ਼ ਕੇਵਲ), ਬਾਸਕਟਬਾਲ (ਪੁਰਸ਼ ਅਤੇ ਮਹਿਲਾ), ਬਾਕਸਿੰਗ (ਪੁਰਸ਼ ਅਤੇ ਮਹਿਲਾ), ਕੈਨੋਇੰਗ ਅਤੇ ਕੈਯਾਕਿੰਗ (ਪੁਰਸ਼ ਅਤੇ ਮਹਿਲਾ), ਕ੍ਰਿਕਟ (ਪੁਰਸ਼ ਅਤੇ ਮਹਿਲਾ), ਕਰਾਸ ਕੰਟਰੀ ਦੌੜਾਂ (ਪੁਰਸ਼ ਅਤੇ ਮਹਿਲਾ), ਸਾਈਕਲਿੰਗ ਰੋਡ (ਪੁਰਸ਼ ਅਤੇ ਮਹਿਲਾ), ਸਾਈਕਲਿੰਗ ਟਰੈਕ (ਪੁਰਸ਼ ਅਤੇ ਮਹਿਲਾ), ਫੈਨਸਿੰਗ (ਪੁਰਸ਼ ਅਤੇ ਮਹਿਲਾ), ਫੁੱਟਬਾਲ (ਪੁਰਸ਼ ਅਤੇ ਮਹਿਲਾ), ਜਿਮਨਾਸਟਿਕਸ (ਪੁਰਸ਼ ਅਤੇ ਮਹਿਲਾ), ਹੈਂਡਬਾਲ (ਪੁਰਸ਼ ਅਤੇ ਮਹਿਲਾ), ਹਾਕੀ (ਪੁਰਸ਼ ਅਤੇ ਮਹਿਲਾ), ਜੂਡੋ (ਪੁਰਸ਼ ਅਤੇ ਮਹਿਲਾ), ਕਬੱਡੀ ਨ.ਸ. (ਪੁਰਸ਼ ਅਤੇ ਮਹਿਲਾ), ਖੋ-ਖੋ (ਪੁਰਸ਼ ਅਤੇ ਮਹਿਲਾ), ਨੈਟਬਾਲ (ਔਰਤਾਂ ਕੇਵਲ), ਰੋਇੰਗ (ਪੁਰਸ਼ ਅਤੇ ਮਹਿਲਾ), ਰਗਬੀ (ਪੁਰਸ਼ ਅਤੇ ਮਹਿਲਾ), ਸੇਪਕਟਾਕਰਾ (ਪੁਰਸ਼ ਅਤੇ ਮਹਿਲਾ), ਸ਼ੂਟਿੰਗ-ਏਅਰ ਪਿਸਟਲ, ਏਅਰ ਰਾਈਫਲ ਅਤੇ ਸ਼ਾਟਗੰਨ (ਪੁਰਸ਼ ਅਤੇ ਮਹਿਲਾ), ਸੋਫਟ ਟੈਨਿਸ (ਪੁਰਸ਼ ਅਤੇ ਮਹਿਲਾ), ਸੌਫਟਬਾਲ (ਔਰਤਾਂ ਕੇਵਲ), ਟੇਬਲ ਟੈਨਿਸ (ਪੁਰਸ਼ ਅਤੇ ਮਹਿਲਾ), ਤਾਇਕਵਾਂਡੋ (ਪੁਰਸ਼ ਅਤੇ ਮਹਿਲਾ), ਟੈਨਿਸ (ਪੁਰਸ਼ ਅਤੇ ਮਹਿਲਾ), ਵਾਲੀਬਾਲ (ਪੁਰਸ਼ ਅਤੇ ਮਹਿਲਾ), ਰੈਸਲਿੰਗ-ਐਫ.ਐਸ. ਅਤੇ ਰੈਸਲਿੰਗ- ਜੀ.ਆਰ.ਐਸ. (ਪੁਰਸ਼ ਅਤੇ ਮਹਿਲਾ), ਵੇਟ ਲਿਫਟਿੰਗ (ਪੁਰਸ਼ ਅਤੇ ਮਹਿਲਾ), ਵੁਸ਼ੂ (ਪੁਰਸ਼ ਅਤੇ ਮਹਿਲਾ), ਪੈਨਕੈਕ ਸਿਲਟ (ਪੁਰਸ਼ ਅਤੇ ਮਹਿਲਾ), ਕਰਾਟੇ (ਪੁਰਸ਼ ਅਤੇ ਮਹਿਲਾ) ਅਤੇ ਯੋਗਾ (ਪੁਰਸ਼ ਅਤੇ ਮਹਿਲਾ)।
ਕਾਊਂਸਲਿੰਗ ਵਿੱਚ ਭਾਗ ਲੈਣ ਵਾਲੇ ਹਰ ਇਕ ਖਿਡਾਰੀ ਕੋਲ ਆਪਣੇ ਵਿਦਿਅਕ ਅਤੇ ਖੇਡਾਂ ਦੇ ਅਸਲੀ ਸਰਟੀਫਿਕੇਟਸ ਅਤੇ ਉਹਨਾਂ ਦੀ ਫੋਟੋਕਾਪੀ ਹੋਣੇ ਲਾਜ਼ਮੀ ਹਨ। ਖਿਡਾਰੀਆਂ ਦੀ ਚੋਣ ਉਹਨਾਂ ਦੀਆਂ ਪਿਛਲੇ ਦੋ ਸਾਲਾਂ ਦੌਰਾਨ (2017-18 ਅਤੇ 2018-19 ਦੌਰਾਨ) ਕੀਤੀ ਕਾਰਗੁਜ਼ਾਰੀ / ਪ੍ਰਾਪਤੀਆਂ (ਪਹਿਲੀਆਂ ਤਿੰਨ ਪੁਜੀਸ਼ਨਾਂ ਹੀ ਮੰਨਣਯੋਗ ਹੋਣਗੀਆ) ਦੇ ਆਧਾਰ ਤੇ ਕੀਤੀ ਜਾਵੇਗੀ। ਲੋੜ ਅਨੁਸਾਰ ਖਿਡਾਰੀਆਂ ਦੇ ਟਰਾਇਲਜ਼ ਵੀ ਮੌਕੇ ਤੇ ਕਰਵਾਏ ਜਾ ਸਕਦੇ ਹਨ। ਚੁਣੇ ਗਏ ਖਿਡਾਰੀਆਂ ਨੂੰ ਟਰੇਨਿੰਗ ਦੀਆਂ ਬੇਹਤਰੀਨ ਸੁਵਿਧਾਵਾਂ ਤੋਂ ਇਲਾਵਾ ਮੁਫ਼ਤ ਪੜ੍ਹਾਈ, ਸਪੋਰਟਸ ਕਿੱਟ ਅਤੇ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਦੀ ਮੈਰਿਟ ਦੇ ਅਨੁਸਾਰ ਡਾਈਟ ਮਨੀ ਮੁਹੱਈਆ ਕੀਤੀ ਜਾਵੇਗੀ।