ਨਵੀਂ ਦਿੱਲੀ, 6 ਜੁਲਾਈ 2019- ਭਾਰਤੀ ਕ੍ਰਿਕਟ ਟੀਮ ਅੱਜ ਇੱਥੇ ਹੈਡਗਿਲੇ ਦੇ ਮੈਦਾਨ 'ਤੇ ਸ੍ਰੀਲੰਕਾ ਵਿਰੁੱਧ ਆਈ. ਸੀ. ਸੀ. ਵਿਸ਼ਵ ਕੱਪ 2019 ਦਾ ਆਪਣਾ ਆਖ਼ਰੀ ਲੀਗ ਮੈਚ ਖੇਡੇਗੀ। ਭਾਰਤ ਪਹਿਲਾਂ ਹੀ ਸੈਮੀਫਾਈਨਲ 'ਚ ਆਪਣੀ ਥਾਂ ਬਣਾ ਚੁੱਕਾ ਹੈ, ਜਦੋਂਕਿ ਸ੍ਰੀਲੰਕਾ ਆਖ਼ਰੀ-4 ਦੀ ਦੌੜ 'ਚੋਂ ਬਾਹਰ ਚੁੱਕਾ ਹੈ।
ਅਜਿਹੇ 'ਚ ਇਸ ਮੈਚ ਦੇ ਨਤੀਜੇ ਨਾਲ ਆਖ਼ਰੀ-4 'ਤੇ ਕੋਈ ਪ੍ਰਭਾਵ ਨਹੀਂ ਪਵੇਗਾ ਪਰ ਆਤਮ ਵਿਸ਼ਵਾਸ ਦੇ ਹਿਸਾਬ ਨਾਲ ਇਹ ਮੈਚ ਭਾਰਤ ਲਈ ਅਹਿਮ ਹੈ। ਇਸ ਦੇ ਨਾਲ ਹੀ ਭਾਰਤ ਦੀਆਂ ਨਜ਼ਰਾਂ ਮੈਚ 'ਚ ਜਿੱਤ ਹਾਸਲ ਕਰਕੇ ਲੀਗ ਦੌਰ ਦਾ ਅੰਤ ਚੋਟੀ ਦੇ ਸਥਾਨ 'ਤੇ ਰਹਿ ਕਰਨ 'ਤੇ ਹੋਣਗੀਆਂ। ਉੱਥੇ ਹੀ ਸ੍ਰੀਲੰਕਾ ਵੀ ਜਿੱਤ ਨਾਲ ਵਿਸ਼ਵ ਕੱਪ ਤੋਂ ਵਿਦਾਈ ਲੈਣ ਚਾਹੇਗਾ।