ਸਰੀ, ਕੈਨੇਡਾ, 9 ਜੁਲਾਈ 2019 - ਉੱਤਰੀ ਅਮਰੀਕਾ ਵਿੱਚ ਫੀਲਡ ਹਾਕੀ ਦਾ ਸੀਜ਼ਨ ਅੱਜ ਕੱਲ੍ਹ ਪੂਰੇ ਜੋਬਨ 'ਤੇ ਹੈ। ਫੀਲਡ ਹਾਕੀ ਦਾ ਇਹ ਬੁਖ਼ਾਰ ਆਉਣ ਵਾਲ਼ੇ ਵੀਕ ਐਂਡ (12 ਜੁਲਾਈ ਤੋਂ 14 ਜੁਲਾਈ ਤੱਕ) ਤੇ ਪੂਰੇ ਸਿਖ਼ਰ ਤੇ ਹੋਵੇਗਾ ਜਦੋਂ ਸਰੀ ਦਾ ਟੈਮਾਨਵਿਸ ਪਾਰਕ ਕੈਨੇਡਾ ਕੱਪ ਦੀ ਮੇਜ਼ਬਾਨੀ ਕਰੇਗਾ।
ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਨੇ ਜਿੱਥੇ ਚੋਟੀ ਦੇ ਖਿਡਾਰੀਆਂ ਨੂੰ ਇਸ ਟੂਰਨਾਮੈਂਟ ਵਿੱਚ ਖੇਡਣ ਲਈ ਸੱਦਾ ਭੇਜਿਆ ਹੈ ਉਥੇ ਕਈ ਹੋਰ ਰੰਗ ਭਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਖੇਡ ਪ੍ਰੇਮੀਆਂ ਨੂੰ 12 ਜੁਲਾਈ ਤੋਂ 14 ਜੁਲਾਈ ਤੱਕ ਇਸ ਕੱਪ ਲਈ ਪ੍ਰਬੰਧਕਾਂ ਵਲੋਂ ਹਾਰਦਿਕ ਸੱਦਾ ਹੈ।