ਮੈਨਚੈਸਟਰ, 10 ਜੁਲਾਈ 2019 : ਮੰਗਲਵਾਰ ਨੂੰ ਇੰਗਲੈਂਡ ਵਿਖੇ ਹੋ ਰਹੇ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਕ੍ਰਿਕਟ ਦੇ ਵਿਸ਼ਵ ਕੱਪ ਮੁਕਾਬਲੇ ਦੇ ਸੈਮੀਫਾਈਨਲ ਦੌਰਾਨ ਓਲਡ ਟਰੈਫੋਰਡ ਕ੍ਰਿਕਟ ਮੈਦਾਨ 'ਚੋਂ ਚਾਰ ਖਾਲਿਸਤਾਨੀਆਂ ਬਾਹਰ ਕੱਢ ਦਿੱਤਾ ਗਿਆ । ਕਿਉਂਕਿ ਉਨ੍ਹਾਂ ਦੁਆਰਾ ਮੈਚ ਦੌਰਾਨ ਖਾਲਿਸਤਾਨੀ ਪੱਖੀ ਨਾਅਰੇਬਾਜ਼ੀ ਕੀਤੀ ਗਈ ਸੀ।
ਫੜੇ ਗਏ ਖਾਲਿਸਤਾਨੀ ਸਮਰਥਕਾਂ ਦੇ ਰੈਫਰੈਂਡਮ 2020 ਤੇ ਖਾਲਿਸਤਾਨ ਪ੍ਰਿੰਟਡ ਟੀ-ਸ਼ਰਟ ਪਾਈ ਹੋਈ ਸੀ। ਨਾਅਰੇਬਾਜ਼ੀ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਭਾਰਤੀ ਸਮਰਥਕਾਂ ਵਿਚਕਾਰ ਝੜਪ ਹੋਣ ਦੇ ਡਰ ਵਜੋਂ ਖਾਲਿਸਤਾਨੀਆਂ ਨੂੰ ਸਟੇਡੀਅਮ 'ਚੋਂ ਹਥਕੜੀਆਂ ਲਾ ਬਾਹਰ ਲੈ ਗਏ।
ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਖਾਲਸਿਤਾਨੀ ਸਮਰਥਕਾਂ ਨੂੰ ਪੁਲੀਸ ਫੜ ਕੇ ਸਟੇਡੀਅਮ 'ਚੋਂ ਬਾਹਰ ਲਿਜਾ ਰਹੀ ਸੀ ਤਾਂ ਭਾਰਤੀ ਸਮਰਥਕਾਂ ਵੱਲੋਂ ਕਾਫੀ ਹੂਟਿੰਗ ਕੀਤੀ ਗਈ, ਪਰ ਖਾਲਿਸਤਾਨੀ ਸਮਰਥਕ ਆਪਣੀ ਨਾਅਰੇਬਾਜ਼ੀ ਜਾਰੀ ਰੱਖਦੇ ਹੋਏ ਸਟੇਡੀਅਮ 'ਚੋਂ ਬਾਹਰ ਗਏ।
ਵੀਡੀਓ ਦੇਖਣ ਲਈ ਹੇਠ ਲਿੰਕ ਤੇ ਕਲਿਕ ਕਰੋ :-
https://www.youtube.com/watch?v=O4nshMd5gdc&feature=youtu.be