← Go Back
ਚੰਡੀਗੜ੍ਹ, 1 ਅਗਸਤ 2019 - ਨੈਸ਼ਨਲ ਹੈਲਥ ਮਿਸ਼ਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਏ.ਐਨ.ਐਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਕੀਤੇ ਗਏ ਨੇ। ਜਾਣਕਾਰੀ ਮੁਤਾਬਕ ਜ਼ਿਲ੍ਹਿਆਂ 'ਚ ਬਹੁਤੀਆਂ ਏ.ਐਨ.ਐਮ (ਸਹਾਇਕ ਨਰਸ ਮਿਡਵਾਈਫਰੀ) ਵੱਲੋਂ ਹੈਲਥ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐਚ.ਐਮ.ਆਈ.ਐਸ) ਰਿਪੋਰਟਿੰਗ ਨਾ ਕਰਨ ਸਬੰਧੀ ਸਰਕਾਰੀ ਕੰਮ ਪ੍ਰਭਾਵਿਤ ਹੋ ਰਿਹਾ ਹੈ ਜਿਸ ਕਾਰਨ ਡਿਊਟੀ ਦੌਰਾਨ ਦਫਤਰੀ ਕੰਮਾਂ 'ਚ ਅਨੁਸ਼ਾਸਨਹੀਣਤਾ ਵਰਤਣ ਵਾਲੀਆਂ ਸਮੂਹ ਏ.ਐਨ.ਐਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀਆਂ ਹਦਾਇਤਾਂ ਹੋਈਆਂ ਹਨ। ਇਹ ਵੀ ਕਿਹਾ ਗਿਆ ਕਿ ਇੰਨ੍ਹਾਂ ਏ.ਐਨ.ਐਮ ਨੂੰ ਨੋਟਿਸ ਦੇ ਕੇ 2 ਦਿਨ ਦਾ ਸਮਾਂ ਦਿੱਤਾ ਜਾਵੇ ਤੇ ਜੇਕਰ 2 ਦਿਨਾਂ 'ਚ ਇੰਨਾਂ ਵੱਲੋਂ ਐਚ.ਐਮ.ਆਈ.ਐਸ ਰਿਪੋਰਟਿੰਗ ਨਹੀਂ ਕੀਤੀ ਜਾਂਦੀ ਜਾਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਇੰਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ।
Total Responses : 189