ਚੰਡੀਗੜ੍ਹ, 2 ਅਗਸਤ 2019 - ਪਿਸ਼ਾਬ ਨਾ ਰੋਕ ਸਕਣ ਦੀ ਬੀਮਾਰੀ ਅਤੇ ਜਣਨ ਅੰਗਾਂ ਦੇ ਢਿੱਲੇਪਣ ਦੀ ਸਮੱਸਿਆ ਤੋਂ ਪੀੜਤ ਔਰਤਾਂ ਹੁਣ ਬਿਨ੍ਹਾਂ ਅਪਰੇਸ਼ਨ ਤੋਂ ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਵਾ ਸਕਦੀਆਂ ਹਨ।
ਉਘੀ ਇਸਤਰੀ ਰੋਗ ਅਤੇ ਆਈਵੀਐਫ ਮਾਹਿਰ ਅਤੇ ਟੱਚ ਕਲੀਨਿਕ ਮੋਹਾਲੀ ਦੀ ਡਾਇਰੇਕਟਰ ਡਾ. ਪ੍ਰੀਤੀ ਜਿੰਦਲ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 50 ਫੀਸਦੀ ਔਰਤਾਂ ਇਕ ਖਾਸ ਉਮਰ ਤੋਂ ਬਾਅਦ ਬਿਨ੍ਹਾਂ ਹਾਲਤ ਤੋਂ ਪਿਸ਼ਾਬ ਨਿਕਲਣ ਅਤੇ ਜਣਨ ਅੰਗਾਂ ਦੇ ਢਿੱਲੇਪਣ ਦਾ ਸ਼ਿਕਾਰ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਇਹ ਵੇਖਣ ਵਿਚ ਆਇਆ ਹੈ ਕਿ ਔਰਤਾਂ ਨੂੰ ਪਿਸ਼ਾਬ ਨਾ ਰੋਕ ਸਕਣ ਦੀ ਬੀਮਾਰੀ ਤੋਂ ਇਲਾਵਾ ਜਣਨ ਅੰਗਾਂ ਖਾਸ ਕਰ ਕੇ ਯੋਨੀ ਦੇ ਪੱਠਿਆਂ ਦੇ ਢਿੱਲੇਪਣ ਦੀ ਸਮਸਿਆ ਆ ਜਾਂਦੀ ਹੈ, ਜਿਸ ਕਾਰਨ ਉਹ ਵਿਆਹੁਤਾ ਜ਼ਿੰਦਗੀ ਦਾ ਆਨੰਦ ਨਹੀਂ ਲੈ ਸਕਦੀਆਂ ਅਤੇ ਉਹ ਪ੍ਰੇਸ਼ਾਨ ਰਹਿੰਦੀਆਂ ਹਨ। ਉਨ੍ਹਾਂ ਨੂੰ ਲਗਾਤਾਰ ਕਮਰ ਦਰਦ ਅਤੇ ਭਾਰ ਪੈਣ ਦੀ ਸ਼ਿਕਾਇਤ ਰਹਿੰਦੀ ਹੈ।
ਡਾ. ਪ੍ਰੀਤੀ ਜਿੰਦਲ ਨੇ ਦੱਸਿਆ ਕਿ ਗ੍ਰਹਿਸਤੀ ਜੀਵਨ ਵਿਚ ਜ਼ਿਆਦਾ ਸਰਗਰਮ ਔਰਤਾਂ ਇਕ ਖਾਸ ਉਮਰ 'ਚ ਜਾ ਕੇ ਯੋਨੀ ਦਾ ਢਿੱਲਾਪਣ ਮਹਿਸੂਸ ਕਰਦੀਆਂ ਹਨ ਅਤੇ ਅਜਿਹਾ ਬੱਚੇ ਪੈਦਾ ਕਰਨ ਅਤੇ ਸ਼ਰੀਰ ਵਿਚ ਹਾਰਮੋਨਜ ਦੀਆਂ ਤਬਦੀਲੀਆਂ ਕਾਰਨ ਹੁੰਦਾ ਹੈ। ਵਜ਼ਨ ਦਾ ਵੱਧਣਾ ਤੇ ਘਟਣਾ ਵੀ ਇਸ ਦਾ ਇਕ ਕਾਰਨ ਹੈ। ਉਨ੍ਹਾਂ ਕਿਹਾ ਕਿ ਜਣਨ ਅੰਗਾਂ ਦੇ ਢਿੱਲੇਪਣ ਪੈ ਜਾਣ ਕਾਰਨ ਔਰਤਾਂ ਵਿਚ ਸੰਭੋਗ ਦੀ ਇੱਛਾ ਵੀ ਘੱਟ ਜਾਂਦੀ ਹੈ ਅਤੇ ਉਹ ਪਰਿਵਾਰਿਕ ਅਤੇ ਮਾਨਸਿਕ ਉਲਝਣ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਉਮਰ ਬੀਤਣ ਨਾਲ ਪੱਠਿਆਂ ਦੀ ਕਮਜ਼ੋਰੀ ਕਾਰਨ ਪਿਸ਼ਾਬ ਰੋਕਣ ਦੀ ਸਮਰਥਾ ਘਟ ਜਾਂਦੀ ਹੈ ਅਤੇ ਇਸ ਦੇ ਇਲਾਜ ਲਈ ਅਕਸਰ ਕੇਗੇਲ ਕਸਰਤਾਂ ਲਈ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਅਭਿਆਸ ਸੰਭਵ ਨਹੀਂ ਹੈ, ਕਿਉਂਕਿ ਲੋਕ ਇਹ ਕਸਰਤਾਂ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ। ਇਸ ਤੋਂ ਬਾਅਦ ਸਿਰਫ਼ ਸਰਜ਼ਰੀ ਦਾ ਵਿਕਲਪ ਰਹਿ ਜਾਂਦਾ ਹੈ।
ਡਾ. ਜਿੰਦਲ ਨੇ ਦੱਸਿਆ ਕਿ ਹੁਣ ਸਰਜ਼ਰੀ ਦੀ ਜਰੂਰਤ ਨਹੀਂ ਹੈ ਅਤੇ ਔਰਤਾਂ ਹਾਈਫੈਮ ਹਾਈਲੀ ਫੋਕਸਡ ਇਲੈਕਟਰੋਮੈਗਨੈਟਿਕ ਟੈਕਨੋਲੋਜੀ ਰਾਹੀਂ ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਵਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਬਿਨ੍ਹਾਂ ਕਿਸੇ ਤਕਲੀਫ ਤੋਂ ਅੱਧੇ ਘੰਟੇ ਵਿਚ ਆਰਾਮਦਾਇਕ ਕੁਰਸੀ ਤੇ ਬਿਠਾ ਕੇ ਇਸ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਕ ਮਹੀਨੇ ਵਿਚ ਮਰੀਜ਼ ਨੂੰ ਤਿੰਨ ਵਾਰ ਕਲੀਨਿਕ ਆਉਣਾ ਪੈਂਦਾ ਹੈ। ਡਾ. ਜਿੰਦਲ ਨੇ ਦੱਸਿਆ ਕਿ ਇਸ ਇਲਾਜ ਤੋਂ ਬਾਅਦ ਕਾਫੀ ਹੱਦ ਤੱਕ ਔਰਤਾਂ ਵਿਆਹੁਤਾ ਜੀਵਨ ਦਾ ਆਨੰਦ ਲੈਣ ਦੇ ਸਮਰੱਥ ਹੋ ਜਾਂਦੀਆਂ ਹਨ। ਟੱਚ ਕਲੀਨਿਕ ਵੱਲੋਂ ਪਹਿਲਾਂ ਹੀ ਪਿੱਛਲੇ ਇਕ ਸਾਲ ਤੋਂ ਸੀਓ2 ਲੇਜ਼ਰ ਟਰੀਟਮੈਂਟ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਯੁਰੋਪ ਤੋਂ ਖਾਸ ਤੌਰ 'ਤੇ ਪਹੁੰਚੇ ਬੀਟੀਐਲ ਇੰਡੀਆ ਦੇ ਇੰਟਰਨੈਸ਼ਨਲ ਸੇਲਜ ਹੈਡ ਮਾਰਿਅਸ ਯਰਦਨ ਅਤੇ ਸੇਲਜ ਡਾਇਰੈਕਟਰ ਪੁਨੀਤ ਤ੍ਰਿਵੇਦੀ ਨੇ ਵੀ ਮੀਡੀਆ ਨਾਲ ਮੁਖਾਤਿਬ ਹੋਏ।