ਨਵੀਂ ਦਿੱਲੀ, 3 ਅਗਸਤ 2019 - ਸਪੇਨ ਦੇ ਵਿਗਿਆਨੀ ਨੇ ਚੀਨ ਦੀ ਇੱਕ ਲੈਬ 'ਚ ਪਹਿਲੀ ਵਾਰ ਅਜਿਹਾ ਡਿਜ਼ਾਈਨਰ ਭਰੂਣ ਤਿਆਰ ਕੀਤਾ ਹੈ ਜੋ ਇਨਸਾਨ ਅਤੇ ਬਾਂਦਰ ਨਾਲ ਮਿਲਾ ਕੇ ਤਿਆਰ ਕੀਤਾ ਗਿਆ ਹੈ। ਇਸ ਹਾਈਬ੍ਰਿਡ ਭਰੂਣ ਨਾਲ ਤਿਆਰ ਹੋਣ ਵਾਲੇ ਬੱਚਿਆਂ 'ਚ ਦੋਨਾਂ ਦੀਆਂ ਖੂਬੀਆਂ ਹੋਣਗੀਆਂ।
ਡੇਲੀ ਮੇਲ ਦੀ ਰਿਪੋਰਟ ਅਨੁਸਾਰ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਇਹ ਪ੍ਰਯੋਗ ਚੀਨ 'ਚ ਕੀਤਾ ਗਿਆ। ਭਰੂਣ ਨੂੰ 14 ਦਿਨ ਦਾ ਕਰਨ ਤੋਂ ਬਾਅਦ ਉਸ 'ਤੇ ਰੋਕ ਲਾ ਦਿੱਤੀ ਗਈ। ਇਹ ਕਦਮ ਇਨਸਾਨ ਤੇ ਜਾਨਵਰਾਂ ਦੇ ਅੰਗਾਂ ਨੂੰ ਟਰਾਂਸਪਲਾਂਟ ਕਰਨ ਲਈ ਅਹਿਮ ਮੰਨਿਆ ਜਾ ਰਿਹਾ ਹੈ।