ਰਾਜਿੰਦਰ ਗੁਪਤਾ ਅਤੇ ਸਮਰਥਕਾਂ ਨਾਲ 'ਨਜਿੱਠਣ' ਕਾਰਨ ਲਈ ਇਕੱਠੇ ਹੋਏ ਲੋਕਾਂ ਦੀ ਇੱਕ ਤਸਵੀਰ
ਕ੍ਰਿਕਟ ਹੰਗਾਮਾ : ਕੀ ਰਜਿੰਦਰ ਗੁਪਤਾ ਨੇ ਹੱਥ ਜੋੜ -ਅਸਤੀਫ਼ਾ ਦੇ ਕੇ ਆਪਣੀ ਜਾਨ ਬਚਾਈ ਸੀ ?
ਸਨਸਨੀਖ਼ੇਜ਼ ਤਸਵੀਰਾਂ ਅਤੇ ਵੀਡੀਓ ਕਲਿੱਪਸ ਆਈਆਂ ਸਾਹਮਣੇ- ਹਿੰਸਾ ਦੀ ਕਥਿਤ ਸਾਜ਼ਿਸ਼ ਦੀ ਰਿਪੋਰਟ ਮੁੱਖ ਮੰਤਰੀ ਕੋਲ ਪੁੱਜੀ- ਗੁਪਤਾ ਨਾਲ ਸਿੱਝਣ ਲਈ ਪੰਜਾਬ ਭਰ ਚੋਂ ਇਕੱਠੇ ਕੀਤੇ ਲੋਕ
-ਚੋਣ ਪ੍ਰੋਗਰਾਮ ਬਾਰੇ ਵਿਵਾਦ ਅਤੇ ਰੇੜਕਾ ਜਾਰੀ -
ਪ੍ਰਧਾਨ ਅਤੇ ਸੈਕਟਰੀ ਦੇ ਅਸਤੀਫ਼ੇ ਅਜੇ ਵੀ ਅਜੇ ਭੰਬਲਭੂਸੇ 'ਚ
ਕਾਨੂੰਨੀ ਚੁਨੌਤੀ ਹੇਠ ਵੀ ਆ ਸਕਦੀ ਹੈ ਪੀ ਸੀ ਏ ਦੀ 8 ਸਤੰਬਰ ਦੀ ਐਲਾਨੀ ਚੋਣ
ਚੰਡੀਗੜ੍ਹ ,2 ਸਤੰਬਰ , 2019 : ਕੱਲ੍ਹ ਪਹਿਲੀ ਸਤੰਬਰ ਨੂੰ ਪੀ ਸੀ ਦੇ ਪ੍ਰਧਾਨ ਰਜਿੰਦਰ ਗੁਪਤਾ ਵੱਲੋਂ ਕ੍ਰਿਕਟ ਖਿਡਾਰੀਆਂ ਦੀ ਬੁਲਾਈ ਗਈ ਮੀਟਿੰਗ ਨਾ ਹੋਣ ਦੇਣ ਅਤੇ ਇਸ ਮੌਕੇ ਹੋਏ ਹੰਗਾਮੇ ਅਤੇ ਤਣਾਅ ਭਰੀ ਹਾਲਤ ਕਈ ਹੋਰ ਨਵੇਂ ਅਤੇ ਬੇਹੱਦ ਸਨਸਨੀਖ਼ੇਜ਼ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਦਾ ਸਰਕਾਰ ਨੇ ਸਰਕਾਰ ਨੇ ਵੀ ਗੰਭੀਰ ਨੋਟਿਸ ਲਿਆ ਲਗਦਾ ਹੈ . ਇਹ ਵੀ ਸੂਚਨਾ ਹੈ ਕਿ ਕੱਲ੍ਹ ਜੋ ਕੁਝ ਹੋਇਆ ਉਹਦੀ ਸਾਰੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਪੁੱਜ ਗਈ ਹੈ ਪਰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਉਨ੍ਹਾਂ ਦਾ ਪ੍ਰਤੀਕਰਮ ਕਿ ਹੋਵੇਗਾ .
ਕੱਲ੍ਹ ਦੀਆਂ ਸਟੇਡੀਅਮ ਦੇ ਅੰਦਰ ਦੀਆਂ ਜੋ ਤਸਵੀਰਾਂ ਅਤੇ ਵੀਡੀਓ ਕਲਿੱਪਸ ਸਾਹਮਣੇ ਆਈਆਂ ਹਨ ਉਨ੍ਹਾਂ ਨੂੰ ਦੇਖ ਕੇ ਇਹ ਹਿਸਾਬ ਲੱਗ ਸਕਦਾ ਹੈ ਕਿ ਸ਼ਾਇਦ ਪ੍ਰਧਾਨ ਰਜਿੰਦਰ ਗੁਪਤਾ ਨੇ ਆਪਣੀ ਜਾਨ ਨੂੰ ਖ਼ਤਰਾ ਸਮਝਦੇ ਹੋਏ ਹੀ ਮਾਫ਼ੀਆਂ ਮੰਗ ਕੇ ਅਸਤੀਫ਼ੇ ਦਾ ਐਲਾਨ ਕੀਤਾ . ਇਨ੍ਹਾਂ ਤਾਸਵੇਰਾ ਅਤੇ ਵੀਡੀਓ ਕਲਿੱਪਸ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵਿਰੋਧੀ ਧੜੇ ਵੱਲੋਂ ਪੰਜਾਬ ਭਰ ਚੋਂ ਵੱਡੀ ਗਿਣਤੀ ਵਿਚ ਮੁੰਡੀਰ ਅਤੇ ਅਜਿਹੇ ਲੋਕ ਇਕੱਠੇ ਕੀਤੇ ਗਏ ਜਿਨ੍ਹਾਂ ਦਾ ਮਕਸਦ ਗੁਪਤਾ ਅਤੇ ਮੀਟਿੰਗ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਹੀ ਸੀ .
ਇਹ ਵੀ ਪਤਾ ਲੱਗਾ ਹੈ ਕਿ ਕੱਲ੍ਹ ਸਟੇਡੀਅਮ ਦੇ ਅੰਦਰ ਅਤੇ ਬਾਹਰ ਵਾਪਰੇ ਘਟਨਾਕ੍ਰਮ ਦੀ ਜੋ ਰਿਪੋਰਟ ਸੂਹੀਆ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ ਇਸ ਨੇ ਇਸ ਮੁੱਦੇ ਨੂੰ ਅਮਨ ਕਾਨੂੰਨ ਪੱਖੋਂ ਹੋਰ ਗੰਭੀਰ ਬਣਾ ਦਿੱਤਾ ਹੈ . ਇਨ੍ਹਾਂ ਰਿਪੋਰਟਾਂ ਅਨੁਸਾਰ ਕੱਲ੍ਹ ਸਵੇਰੇ ਹੀ ਕਾਫ਼ੀ ਵੱਡੀ ਗਿਣਤੀ ਵਿਚ ਬੰਦੇ ਸਟੇਡੀਅਮ ਵਿਚ ਦਾਖਲ ਹੋ ਗਏ ਸਨ ਜਿਨ੍ਹਾਂ ਵਿਚੋਂ ਕਾਫ਼ੀ ਗੈਰ-ਕ੍ਰਿਕਟਰ ਅਤੇ ਗੈਰ-ਖਿਡਾਰੀ ਦੱਸੇ ਗਏ ਹਨ . ਇਨ੍ਹਾਂ ਵਿਚੋਂ ਕੁਝ ਇੱਕ ਗਰੁੱਪਾਂ ਦੀਆਂ ਤਸਵੀਰਾਂ ਵੀ ਰਿਕਾਰਡ ਤੇ ਆਈਆਂ ਹਨ . ਇਕ ਤਸਵੀਰ ਹੁਸ਼ਿਆਰਪੁਰ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਨਾਲ ਹੈ ਜਿਸ ਵਿਚ ਖੜ੍ਹੇ ਕਾਫ਼ੀ ਨੌਜਵਾਨ ਅਜਿਹੇ ਹਨ ਜਿਨ੍ਹਾਂ ਦਾ ਕ੍ਰਿਕਟ ਨਾ ਕੋਈ ਵਾਸਤਾ ਨਹੀਂ .ਦੂਜੀ ਤਸਵੀਰ ਮਾਨਸਾ ਤੋਂ ਆਏ ਲੋਕਾਂ ਦੀ ਹੈ . ਉਹ ਕ੍ਰਿਕਟ ਮੈਦਾਨ ਵਿਚ ਇਸ ਤਰ੍ਹਾਂ ਫੋਰਮੇਸ਼ਨ ਬਣਾਉਂਦੇ ਦਿਖਾਈ ਦੇ ਰਹੇ ਹਨ ਜਿਵੇਂ ਕਿਸੇ ਜੰਗੀ ਮਸ਼ਕ 'ਚ ਜਾ ਰਹੇ ਹੋਣ .ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਮੁੱਖ ਮੰਤਰੀ ਨੇ ਵੀ ਬੇਹੱਦ ਹੈਰਾਨੀ ਜ਼ਹਿਰ ਕੀਤੀ .
ਇਹ ਵੀ ਜ਼ਿਕਰ ਯੋਗ ਹੈ ਕਿ ਇਨ੍ਹਾਂ ਸਭ ਬਾਹਰੇ ਗੈਰ ਖਿਡਾਰੀਆਂ ਨੂੰ ਗੇਟ ਨੰਬਰ 9 ਰਾਹੀਂ ਅੰਦਰ ਲਿਆਨਾਦਾ ਗਿਆ ਜੋ ਕਿ ਸਿਰਫ਼ ਮੈਚਾਂ ਵੇਲੇ ਹੀ ਖੋਲ੍ਹਿਆ ਜਾਂਦਾ ਹੈ ਭਾਵ ਪੁਲਿਸ ਨੂੰ ਝਕਾਨੀ ਦੇਣ ਲਈ ਉਨ੍ਹਾਂ ਸਭ ਦੀ ਬੈਕ ਡੋਰ ਐਂਟਰੀ ਕਰਾਈ ਗਈ .
ਇਹ ਵੀ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਕਿ ਸ਼ਾਇਦ ਅਜਿਹੇ ਲੋਕਾਂ ਨੂੰ ਬੁਲਾਈ ਗਈ ਮੀਟਿੰਗ ਜਬਰੀ ਰੋਕਣ ਲਈ ਬੁਲਾਇਆ ਗਿਆ ਸੀ . ਜੇਕਰ ਮੀਟਿੰਗ ਨਾ ਰੱਦ ਕੀਤੀ ਜਾਂਦੀ ਤਾਂ ਮਾਹੌਲ ਹਿੰਸਕ ਵੀ ਹੋ ਸਕਦਾ ਸੀ ਰਜਿੰਦਰ ਗੁਪਤਾ ਅਤੇ ਹੋਰ ਅਹੁਦੇਦਾਰਾਂ ਅਤੇ ਖਿਡਾਰੀਆਂ ਦਾ ਸਰੀਰਕ ਨੁਕਸਾਨ ਵੀ ਹੋ ਸਕਦਾ ਸੀ .
ਇਹ ਸਮਝਿਆ ਜਾ ਰਿਹਾ ਹੈ ਕਿ ਗੁਪਤਾ ਵੱਲੋਂ ਅਸਤੀਫ਼ੇ ਦੇ ਐਲਾਨ ਅਤੇ ਬੁਲਾਈ ਗਈ ਮੀਟਿੰਗ ਲਈ ਜ਼ਿੱਦ ਨਾ ਕਰਨ ਕਰਕੇ ਮਾਹੌਲ ਹਿੰਸਕ ਹੋਣ ਤੋਂ ਬਚਾਅ ਹੋ ਗਿਆ .
ਇਹ ਸਵਾਲ ਉਠਾਏ ਜਾ ਰਹੇ ਹਨ ਕਿ ਉਹ ਲੋਕ ਕਿਸ ਨੇ ਸਟੇਡੀਅਮ ਵਿਚ ਬੁਲਾਏ ਅਤੇ ਕਿਸ ਨੇ ਉਨ੍ਹਾਂ ਨੂੰ ਅੰਦਰ ਆਉਣ ਦੀ ਆਗਿਆ ਦਿੱਤੀ ?ਇਸ ਲਈ ਜ਼ਿੰਮੇਵਾਰ ਕੌਣ ਹੈ ? ਕਿਸ ਨੇ ਇਹ ਸਾਰੀ ਸਾਜ਼ਿਸ਼ ਘੜੀ ? ਅੰਦਰ ਆਉਣ ਦੇ ਉਨ੍ਹਾਂ ਦੇ ਇਰਾਦੇ ਕੀ ਸਨ ? ਦੂਜੇ ਪਾਸੇ ਤਜਵੀਜ਼ ਕੀਤੀ ਮੀਟਿੰਗ 'ਚ ਸ਼ਾਮਲ ਹੋਣ ਲਈ ਆਏ ਸਾਬਕਾ ਕ੍ਰਿਕਟ ਖਿਡਾਰੀਆਂ ਨੂੰ ਗੇਟ ਦੇ ਅੰਦਰ ਵੜਨ ਨਹੀਂ ਦਿੱਤਾ ਗਿਆ ਇਸ ਦੀਆਂ ਵੀਡੀਓ ਕਲਿੱਪਸ ਸਭ ਨੇ ਦੇਖੀਆਂ ਹਨ .
ਦੂਜੇ ਪਾਸੇ ਪੀ ਸੀ ਏ ਦੇ ਪ੍ਰਧਾਨ ਰਾਜਿੰਦਰ ਗੁਪਤਾ ਅਤੇ ਸੈਕਟਰੀ ਆਰ ਪੀ ਸਿੰਗਲਾ ਵੱਲੋਂ ਦਿੱਤੇ ਅਸਤੀਫ਼ਿਆਂ ਬਾਰੇ ਵੀ ਅਜੇ ਇਹ ਸਪਸ਼ਟ ਨਹੀਂ ਕਿ ਮਨਜ਼ੂਰ ਹੋਏ ਹਨ ਕਿ ਨਹੀਂ ? ਇਹ ਵੀ ਸਵਾਲ ਹੈ ਕਿ ਇਨ੍ਹਾਂ ਨੂੰ ਪ੍ਰਵਾਨ ਜਾਂ ਰੱਦ ਕਰਨ ਦਾ ਅਧਿਕਾਰ ਹਨ ਕਿਸ ਕੋਲ ਹੈ ਜਦੋਂ ਪੀ ਸੀ ਏ ਦੀ ਚੋਣ 8 ਸਤੰਬਰ ਨੂੰ ਹੋਣੀ ਤਹਿ ਕੀਤੀ ਗਈ ਹੈ .ਰਜਿੰਦਰ ਗੁਪਤਾ ਨੇ ਤਣਾਅ ਭਰੇ ਹਾਲਾਤ ਦੌਰਾਨ ਗੁਪਤਾ ਨੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ . ਉਸ ਤੋਂ ਬਾਦ ਸ਼ਾਮ ਨੂੰ ਸਿੰਗਲਾ ਨੇ ਵੀ ਆਪਣਾ ਅਸਤੀਫ਼ਾ ਲਿਖਤੀ ਰੂਪ ਵਿਚ ਸੌਂਪ ਦਿੱਤਾ ਸੀ .
ਜ਼ਿਕਰ ਕਰਨਾ ਬਣਦਾ ਹੈ ਕਿ ਜਿਹੜੀ 8 ਸਤੰਬਰ ਨੂੰ ਅਹੁਦੇਦਾਰਾਂ ਦੀ ਚੋਣ ਤਹਿ ਦੱਸੀ ਗਈ , ਇਸ ਬਾਰੇ ਵੀ ਗੰਭੀਰ ਸਵਾਲ ਰਜਿੰਦਰ ਗੁਪਤਾ ਨੇ ਉਠਾਏ ਸਨ ਕਿ ਜਦੋਂ 18 ਅਗਸਤ ਨੂੰ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਹਾਜ਼ਰੀ ਵਾਲੀ ਜਨਰਲ ਬਾਡੀ ਮੀਟਿੰਗ ਵਿਚ ਚੋਣ ਪ੍ਰੋਗਰਾਮ ਤਹਿ ਕਰਨਾ ਏਜੰਡਾ ਹੀ ਨਹੀਂ ਸੀ ਤਾਂ ਚੋਣ ਕਰਾਉਣ ਦਾ ਨਿਰਨਾ ਕਿਹੜੀ ਮੀਟਿੰਗ ਵਿਚ ਅਤੇ ਕਿਸ ਨੇ ਕੀਤਾ ? ਸਵਾਲ ਇਹ ਵੀ ਉਠਾਏ ਜਾ ਰਹੇ ਹਨ ਕਿ ਕੀ ਉਸ ਤੋਂ ਬਾਅਦ ਕੋਈ ਨਹੀਂ ਮੀਟਿੰਗ ਕੀਤੀ ਗਈ ? ਜਾਂ 18 ਵਾਲੀ ਮੀਟਿੰਗ ਦੇ ਮਿੰਟਸ ਵਿਚ ਬਾਅਦ 'ਚ ਤਬਦੀਲੀ ਕੀਤੀ ਗਈ ? ਕੀ ਇਸ ਦਾ ਕੋਈ ਸਪਲੀਮੈਂਟਰੀ ਏਜੰਡਾ ਬਣਾਇਆ ਗਿਆ ?
ਚੋਣ ਕਰਾਉਣ ਲਈ ਚੋਣ ਅਫ਼ਸਰ ਹਰਿਆਣੇ ਤੋਂ ਲਾਏ ਜਾਣ ਤੇ ਵੀ ਸਵਾਲ ਉੱਠ ਰਹੇ ਹਨ .
ਇਹ ਵੀ ਹੋ ਸਕਦੈ ਕਿ ਇਸ ਰੋਲ -ਘਚੋਲੇ ਦੌਰਾਨ , ਇਸ ਚੋਣ ਪ੍ਰੋਗਰਾਮ ਨੂੰ ਕਾਨੂੰਨੀ ਤੌਰ ਵੀ ਕੋਈ ਚੁਨੌਤੀ ਦੇ ਸਕਦਾ ਹੈ ਕਿ ਕੀ ਇਹ ਨਿਯਮਾਂ ਅਨੁਸਾਰ ਅਤੇ ਤਹਿ ਸ਼ੁਦਾ ਵਿਧੀ ਆਪਣਾ ਕੇ ਐਲਾਨਿਆ ਗਿਆ .
ਤੇ ਸਵਾਲ ਇਹ ਵੀ ਹੈ ਕਿ ਕੱਲ੍ਹ ਸਟੇਡੀਅਮ ਦੇ ਅੰਦਰ ਅਤੇ ਬਾਹਰ ਇੰਨਾ ਕੁਝ ਵਾਪਰ ਗਿਆ ਪਰ ਚੋਣ ਅਫ਼ਸਰ ਨੇ ਅਜੇ ਤੱਕ ਇਸ ਬਾਰੇ ਕੋਈ ਪ੍ਰਤੀਕਰਮ ਕਿਉਂ ਨਹੀਂ ਦਿੱਤਾ ?
ਇਹ ਵੀ ਯਾਦ ਰਹੇ ਕਿ ਕੱਲ੍ਹ ਕੁਝ ਸਾਬਕਾ ਕ੍ਰਿਕਟ ਖਿਡਾਰੀਆਂ ਨੇ ਕੁਝ ਵਰ੍ਹੇ ਪਹਿਲਾਂ ਸਟੇਡੀਅਮ ਲਈ ਜ਼ਮੀਨ ਬੇਲੋੜੇ ਮਹਿੰਗੇ ਭਾਅ ਖ਼ਰੀਦਣ ਦੇ ਕਥਿਤ ਘਪਲੇ ਦੇ ਜੋ ਦੋਸ਼ ਲਾਏ ਸਨ , ਇਸ ਨਾਲ ਕਈ ਸਰਕਾਰੀ ਜਾਂਚ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਹਨ . ਇਨ੍ਹਾਂ ਦੀ ਪੜਤਾਲ ਤੋਂ ਹੀ ਅਸਲੀਅਤ ਸਾਹਮਣੇ ਆ ਸਕਦੀ ਹੈ .
ਦੋ ਧੜਿਆਂ 'ਚ ਵੰਡੀ ਗਈ ਪੀ ਸੀ ਏ ਦਾ ਇਹ ਵਿਵਾਦ ਪਤਾ ਨਹੀਂ ਸੁਲਝੇਗਾ ਜਾਂ ਨਹੀਂ ਪਰ ਪਿਛਲੇ ਦੋ ਦਿਨ ਦੀਆਂ ਵਾਪਰੀਆਂ ਘਟਨਾਵਾਂ ਨੇ ਇੱਕ ਵਾਰ ਪੀ ਸੀ ਏ ਦੇ ਅਕਸ ਨੂੰ ਕਾਫ਼ੀ ਨੁਕਸਾਨ ਪੁਚਾਇਆ ਹੈ .
ਇਸੇ ਦੌਰਾਨ ਪੀ ਸੀ ਏ ਦਫ਼ਤਰ ਵੱਲੋਂ ਜਾਰੀ ਇੱਕ ਪ੍ਰੈੱਸ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਕੱਲ੍ਹ ਸਟੇਡੀਅਮ ਦੇ ਗੇਟ ਅੱਗੇ ਕੁਝ ਨਿਰਾਸ਼ ਬੰਦੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਇਹ ਝੂਠਾ ਪ੍ਰਚਾਰ ਕੀਤਾ ਕਿ ਅੰਦਰ '200 ਗੁੰਡੇ ਇਕੱਠੇ " ਕੀਤੇ ਹੋਏ ਸਨ
ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਓਪਨ ਨੋਟਿਸ ਰਾਹੀਂ ਬੁਲਾਈ ਗਈ ਮੀਟਿੰਗ ਨਹੀਂ ਸੀ ਹੋ ਸਕਦੀ ਕਿਉਂਕਿ ਚੋਣ ਦੇ ਐਲਾਨ ਨਾਲ ਕੋਡ ਲਾਗੂ ਹੋ ਚੁੱਕਾ ਹੈ .ਜਿਹੜੇ ਅਹੁਦੇਦਾਰ ਜਾਂ ਖਿਡਾਰੀ ਜ਼ਿਲ੍ਹਿਆਂ ਤੋਂ ਆਏ ਸਨ ਉਨ੍ਹਾਂ ਨੂੰ ਕਲੱਬ ਹਾਊਸ ਚ ਬਿਠਾਇਆ ਗਿਆ ਅਤੇ ਉਹ ਬਾਅਦ ਚ ਵਾਪਸ ਚਲੇ ਗਏ .