ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਕੇਂਦਰ ਦੀ ਜਾਂਚ ਕਰਦੇ ਸਿਹਤ ਭਾਗ ਦੇ ਅਧਿਕਾਰੀ ਅਤੇ ਕਰਮਚਾਰੀ
ਜਗਦੀਸ਼ ਥਿੰਦ
ਫ਼ਾਜ਼ਿਲਕਾ, 5 ਸਤੰਬਰ:
ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਵੱਲੋਂ ਮੁੜ ਵਸੇਵਾ ਕੇਂਦਰ ਫਾਜ਼ਿਲਕਾ ਵਿਖੇ ਚੱਲ ਰਹੇ ਓ.ਓ.ਏ.ਟੀ. ਸੈਂਟਰ ਦਾ ਦੌਰਾ ਕਰਕੇ ਮਰੀਜਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਪੀੜਤ ਨੌਜ਼ਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਸੈਂਟਰ ਵਿਖੇ ਰਜਿਸਟਰਡ ਕੀਤੇ ਸਾਰਿਆਂ ਮਰੀਜਾਂ ਦਾ ਇਲਾਜ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਜੋ ਮਰੀਜ਼ ਇਲਾਜ ਲਈ ਨਹੀਂ ਆ ਰਹੇ ਉਨ੍ਹਾਂ ਦੇ ਨਾ ਆਉਣ ਦਾ ਕਾਰਨ ਪਤਾ ਕੀਤਾ ਜਾਵੇ।
ਉਨ੍ਹਾਂ ਕਾਉਂਸਲਰ ਨੂੰ ਹਦਾਇਤ ਕੀਤੀ ਕਿ ਇਲਾਜ ਕਰਵਾਉਣ ਨਾ ਆਉਣ ਵਾਲੇ ਮਰੀਜ਼ਾਂ ਨੂੰ ਮੁੜ ਇਲਾਜ ਲਈ ਉਤਸ਼ਾਹਿਤ ਕੀਤਾ ਜਾਵੇ।
ਇਸ ਤੋਂ ਇਲਾਵਾਂ ਕੌਂਸਲਰ ਨੂੰ ਕਿਹਾ ਗਿਆ ਕਿ ਸੈਂਟਰ ਵਿੱਚ ਆਉਣ ਵਾਲੇ ਮਰੀਜਾਂ ਬਾਰੇ ਪਤਾ ਕੀਤਾ ਜਾਵੇ ਕਿ ਉਹ ਕਿਸ ਤਰ੍ਹਾਂ ਦੇ ਪਿਛੋਕੜ ਨਾਲ ਸਬੰਧ ਰੱਖਦੇ ਹਨ ਅਤੇ ਕਿੰਨ੍ਹਾਂ ਹਲਾਤਾਂ ਦੇ ਕਾਰਨ ਉਹ ਨਸ਼ੇ ਦੀ ਦਲ-ਦਲ ਵਿੱਚ ਫਸ ਗਏ ਹਨ। ਇਸ ਦਾ ਮਕਸੱਦ ਮਰੀਜ਼ਾਂ ਲਈ ਬੇਹਤਰ ਤਰ੍ਹਾਂ ਦੀ ਯੋਜਨਾ/ਪਾੱਲਸੀ ਤਿਆਰ ਕੀਤੀ ਜਾ ਸਕੇ।
ਉਨ੍ਹਾਂ ਓ.ਓ.ਏ.ਟੀ. ਸੈਂਟਰ ਵਿਖੇ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਦਵਾਈ ਲੈਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਉਪਲੱਬਧ ਸਿਹਤ ਸੇਵਾਵਾਂ ਹਰ ਹਾਲਤ ਵਿੱਚ ਦੇਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਜਾਗਰੂਕ ਕਰਕੇ ਇਸ ਨਸ਼ੇ ਰੂਪੀ ਦਲਦਲ ’ਚੋਂ ਬਾਹਰ ਕੱਢਣ ਲਈ ਹਰ ਇਕ ਸੰਭਵ ਯਤਨ ਕੀਤੇ ਜਾਣ ਤਾਂ ਜ਼ੋ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ