ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 24 ਸਤੰਬਰ 2019 - ਬਠਿੰਡਾ ਵਿਖੇ ਚੱਲ ਰਹੀਆਂ ਪੰਜਾਬ ਸਕੂਲ ਖੇਡਾਂ ਦੇ ਅੰਡਰ 14 ਸਾਲ ਹਾਕੀ ਵਰਗ 'ਚ ਜਰਖੜ ਹਾਕੀ ਅਕੈਡਮੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਘੁੱਦਾ ਖੇਡ ਵਿੰਗ ਨੂੰ 5-1 ਗੋਲਾਂ ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਇਸ ਤੋਂ ਪਹਿਲਾਂ ਜਰਖੜ ਹਾਕੀ ਅਕੈਡਮੀ ਨੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਬਠਿੰਡਾ ਨੂੰ 4-0 ਨਾਲ ਹਰਾਇਆ ਅਤੇ ਪ੍ਰੀ ਕੁਆਰਟਰ ਮੁਕਾਬਲੇ 'ਚ ਜ਼ਿਲ੍ਹਾ ਅੰਮ੍ਰਿਤਸਰ ਨੂੰ 4-0 ਨਾਲ ਹਰਾਇਆ। ਇਸ ਤੋਂ ਪਹਿਲਾਂ ਜਰਖੜ ਹਾਕੀ ਅਕੈਡਮੀ ਨੇ ਲੀਗ ਦੌਰ ਵਿੱਚ ਪਟਿਆਲਾ ਨੂੰ 9-0 ਨਾਲ, ਜ਼ਿਲ੍ਹਾ ਮੋਹਾਲੀ ਨੂੰ 2-0 ਨਾਲ, ਅਤੇ ਬੁਰਜ਼ ਸਾਹਿਬ ਹਾਕੀ ਅਕੈਡਮੀ ਗੁਰਦਾਸਪੁਰ ਨੂੰ 5-0 ਨਾਲ ਹਰਾਇਆ ਜਦੋਂ ਕਿ ਐੱਸਜੀਪੀਸੀ ਅਕੈਡਮੀ ਨਾਲ ਮੁਕਾਬਲਾ ਗੋਲ ਰਹਿਤ ਬਰਾਬਰ ਰਿਹਾ।
ਜਦਕਿ ਸੈਮੀਫਾਈਨਲ ਮੁਕਾਬਲੇ ਵਿੱਚ ਤਰਨਤਾਰਨ ਖਡੂਰ ਸਾਹਿਬ ਅਕੈਡਮੀ ਨੇ ਜਰਖੜ ਹਾਕੀ ਅਕੈਡਮੀ ਨੂੰ 2-0 ਨਾਲ ਹਰਾਇਆ ਜਰਖੜ ਅਕੈਡਮੀ ਦੇ ਸਮੂਹ ਖਿਡਾਰੀਆਂ ਦਾ ਸੀਨੀਅਰ ਸੈਕੰਡਰੀ ਸਕੂਲ ਜਰਖੜ ਪੁੱਜਣ ਤੇ ਪ੍ਰਿੰਸੀਪਲ ਹਰਦੇਵ ਸਿੰਘ ਅਤੇ ਸਮੂਹ ਸਟਾਫ਼ ਨੇ ਇਸੇ ਸਨਮਾਨ ਕੀਤਾ ਇਸ ਮੌਕੇ ਪ੍ਰਿੰਸੀਪਲ ਹਰਦੇਵ ਸਿੰਘ ਅਤੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਵਧਾਈ ਦਿੱਤੀ ਅਤੇ ਅਕੈਡਮੀ ਦੇ ਕੋਚ ਗੁਰਸਤਿੰਦਰ ਸਿੰਘ ਪ੍ਰਗਟ ਅਤੇ ਸਰੀਰਕ ਸਿੱਖਿਆ ਅਧਿਆਪਕ ਮੈਡਮ ਪਰਮਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਅਗਵਾਈ ਹੇਠ ਟੀਮ ਨੇ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਸਾਰੇ ਜੇਤੂ ਖਿਡਾਰੀਆਂ ਨੂੰ ਅਤੇ ਕੋਚਾਂ ਨੂੰ ਸਕੂਲ ਦੇ ਸਟਾਫ਼ ਵੱਲੋਂ ਯਾਦਗਾਰੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਲੈਕਚਰਾਰ ਸ੍ਰੀ ਹੰਸ ਰਾਜ ਸੁਖਵਿੰਦਰ ਸਿੰਘ ਰਜੀਵ ਕੁਮਾਰ ਸੁੱਖਪ੍ਰੀਤ ਸਿੰਘ ਤੋਂ ਇਲਾਵਾ ਮੈਡਮ ਸੁਰਿੰਦਰ ਕੌਰ ਪਰਮਜੀਤ ਕੌਰ ਰਾਜਪਾਲ ਕੌਰ ਵਰਿੰਦਰ ਕੌਰ ਰੀਤੂ ਆਂਚਲ ਰਵਿੰਦਰ ਕੌਰ ਕੁਲਜੀਤ ਕੌਰ ਮਨਦੀਪ ਕੌਰ ਪਰਮਜੀਤ ਕੌਰ ਅਮਨਦੀਪ ਕੌਰ ਅਤੇ ਜਰਖੜ ਹਾਕੀ ਅਕੈਡਮੀ ਦੇ ਮੈਂਬਰ ਤਜਿੰਦਰ ਸਿੰਘ ਜਰਖੜ ਸੰਦੀਪ ਸਿੰਘ ਪੰਧੇਰ, ਜਗਦੇਵ ਸਿੰਘ ਜਰਖੜ,ਸੋਹਨ ਸਿੰਘ ਸ਼ੰਕਰ ਸੋਮਾ ਸਿੰਘ ਰੋਮੀ ਸਾਹਿਬਜੀਤ ਸਿੰਘ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਰਵਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ , ਰੁਪਿੰਦਰ ਸਿੰਘ ਰਵੀ, ਸਟੇਟ ਆਰਗਨਾਈਜ਼ ਖੇਡਾਂ ਪੰਜਾਬ, ਪੰਜਾਬ ਸਿੱਖਿਆ ਵਿਭਾਗ ,ਨਰਿੰਦਰਪਾਲ ਸਿੰਘ ਸਿੱਧੂ ਚੇਅਰਮੈਨ ਜਰਖੜ ਖੇਡਾਂ ਐਡਵੋਕੇਟ ਹਰਕਮਲ ਸਿੰਘ ਪ੍ਰਧਾਨ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਜਰਖੜ ਸਕੂਲ ਦੇ ਸਮੂਹ ਸਟਾਫ਼ ਨੇ ਕਾਂਸੀ ਤਗਮਾ ਜੇਤੂ ਜਰਖੜ ਅਕੈਡਮੀ ਦੇ ਸਮੂਹ ਖਿਡਾਰੀਆਂ ਨੂੰ ਅਤੇ ਕੋਚ ਗੁਰਸਤਿੰਦਰ ਸਿੰਘ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਇੰਚਾਰਜ ਮੈਡਮ ਪਰਮਜੀਤ ਕੌਰ ਨੂੰ ਇਸ ਮਾਣਮੱਤੀ ਪ੍ਰਾਪਤੀ ਤੇ ਵਧਾਈ ਦਿੱਤੀ ।