ਭਾਰਤ ਵਿਚ ਹਰ ਸਾਲ ਛਾਤੀ ਦੇ ਕੈਂਸਰ ਦੇ 1.50 ਲੱਖ ਨਵੇਂ ਮਰੀਜ਼ : ਡਾ. ਰਾਜੇਸ਼ਵਰ ਸਿੰਘ
ਛਾਤੀ ਦੇ ਕੈਂਸਰ ਦੀ ਬੀਮਾਰੀ ਬੱਚੇਦਾਨੀ ਦੇ ਕੈਂਸਰ ਨਾਲੋਂ ਵੀ ਜਿਆਦਾ ਅਤੇ ਇਹ ਨਵੇਂ ਯੁਗ ਦੀ ਜਾਨਲੇਵਾ ਬੀਮਾਰੀ : ਡਾ. ਰਾਜਨ ਸਾਹੂ
8 ਵਿੱਚੋਂ ਇਕ ਔਰਤ ਛਾਤੀ ਦੇ ਕੈਂਸਰ ਦੇ ਖਤਰੇ : ਡਾ. ਪਰਨੀਤ ਸਿੰਘ
ਬੱਚੇ ਨੂੰ ਦੁੱਧ ਚੁੰਘਾਉਣ ਨਾਲ ਘਟ ਸਕਦਾ ਹੈ ਛਾਤੀ ਦਾ ਕੈਂਸਰ : ਡਾ. ਰਾਜਨ ਸਾਹੂ
ਪੰਚਕੂਲਾ, 10 ਅਕਤੂਬਰ 2019: ਭਾਰਤ ਵਿਚ ਔਰਤਾਂ 'ਚ ਛਾਤੀ ਦੇ ਕੈਂਸਰ ਵਿਚ ਵੱਧ ਰਹੇ ਰੁਝਾਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਪਾਰਸ ਹਸਪਾਤਲ ਪੰਚਕੂਲਾ ਦੇ ਔਨਕੌਲੋਜੀ ਵਿਭਾਗ ਦੇ ਡਾਇਰੈਕਟਰ ਡਾ. ਰਾਜੇਸ਼ਵਰ ਸਿੰਘ, ਸਰਜੀਕਲ ਔਨਕੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਰਾਜਨ ਸਾਹੂ ਅਤੇ ਰੇਡੀਓਥਰੈਪੀ ਦੇ ਕੰਸਲਟੈਂਟ ਡਾ. ਪਰਨੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਡਾ. ਰਾਜੇਸ਼ਵਰ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਦੱਸਿਆ ਕਿ ਬੀਤੇ ਚਾਰ ਦਹਾਕਿਆਂ ਤੋਂ ਭਾਰਤ ਵਿਚ ਬੱਚੇਦਾਨੀ ਦਾ ਕੈਂਸਰ ਸਭ ਤੋਂ ਵੱਧ ਜਾਨਲੇਵਾ ਮੰਨਿਆਂ ਜਾਂਦਾ ਸੀ, ਪਰ ਹੁਣ ਛਾਤੀ ਦਾ ਕੈਂਸਰ ਇਸ ਤੋਂ ਵੀ ਵੱਧ ਜਾਨਲੇਵਾ ਸਾਬਤ ਹੋ ਰਿਹਾ ਹੈ। ਛਾਤੀ ਦਾ ਕੈਂਸਰ ਹਰ ਸਾਲ 21 ਲੱਖ ਔਰਤਾਂ ਨੂੰ ਆਪਣੀ ਜਕੜ ਵਿਚ ਲੈ ਰਿਹਾ ਹੈ, ਜਦਕਿ ਭਾਰਤ ਵਿਚ ਹਰ ਸਾਲ ਛਾਤੀ ਦੇ ਕੈਂਸਰ ਦੇ 1.5 ਲੱਖ ਨਵੇਂ ਕੇਸ ਸਾਹਮਣੇ ਆ ਰਹੇ ਹਨ।
ਕੁੱਝ ਦਹਾਕੇ ਪਹਿਲਾਂ ਛਾਤੀ ਦੇ ਕੈਂਸਰ ਦੀ ਸਮੱਸਿਆ ਔਰਤਾਂ ਵਿਚ 50 ਸਾਲ ਦੀ ਉਮਰ ਤੋਂ ਬਾਅਦ ਵੇਖਣ ਵਿਚ ਆਉਂਦੀ ਸੀ ਅਤੇ ਇਸ ਬੀਮਾਰੀ ਤੋਂ ਪ੍ਰਭਾਵਤ ਜਵਾਨ ਔਰਤਾਂ ਦੀ ਗਿਦਤੀ ਬਹੁਤ ਘੱਟ ਸੀ। 65 ਤੋਂ 70 ਫੀਸਦੀ ਔਰਤਾਂ 50 ਸਾਲ ਤੋਂ ਵੱਧ ਉਮਰ ਦੀਆਂ ਹੁੰਦੀਆਂ ਸਨ ਅਤੇ 30 ਤੋਂ 35 ਫੀਸਦੀ ਔਰਤਾਂ 50 ਸਾਲ ਤੋਂ ਘੱਟ ਉਮਰ ਦੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਛਾਤੀ ਦੇ ਕੈਂਸਰ ਦੀ ਸਮੱਸਿਆ ਸੀ। ਪਰ ਹੁਣ ਜਵਾਨ ਉਮਰ ਵਿਚ ਛਾਤੀ ਦੇ ਕੈਂਸਰ ਦੀ ਸਮੱਸਿਆ ਆਮ ਹੋ ਗਈ ਹੈ। ਕੋਈ 50 ਫੀਸਦੀ ਔਰਤਾਂ 25 ਤੋਂ 60 ਸਾਲ ਦੀ ਉਮਰ ਦੇ ਵਿਚਕਾਰ ਹਨ, ਜੋ ਕੈਂਸਰ ਤੋਂ ਪੀੜਤ ਹਨ। 60 ਫੀਸਦੀ ਕੇਸ ਅਜਿਹੇ ਹਨ, ਜਿਨ੍ਹਾਂ 'ਚ ਬਚਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਅਤੇ ਜ਼ਿਆਦਾਤਰ ਦੀ ਮੌਤ ਹੋ ਰਹੀ ਹੈ।
ਡਾ. ਰਾਜਨ ਸਾਹੂ ਨੇ ਕਿਹਾ ਕਿ ਉਤਰੀ ਭਾਰਤ ਵਿਚ ਛਾਤੀ ਦੇ ਕੈਂਸਰ ਦੇ 50 ਫੀਸਦੀ ਕੇਸ 25 ਤੋਂ 60 ਸਾਲ ਦੀ ਉਮਰ ਵਿਚ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਕੈਂਸਰ ਦੀਆਂ ਮਰੀਜ਼ ਔਰਤਾਂ ਵਿਚ 27 ਫੀਸਤੀ ਛਾਤੀ ਦੇ ਕੈਂਸਰ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਇਸ ਪ੍ਰਤੀ ਜਾਗਰੂਕ ਨਾ ਹੋਏ ਅਤੇ ਛੇਤੀ ਇਸ ਦੀ ਜਾਂਚ ਨਹੀਂ ਕਰਵਾਉਂਦੇ ਤਾਂ ਸਥਿਤੀ ਹੋਰ ਵੀ ਖਰਾਬ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਛਾਤੀ ਦੇ ਕੈਂਸਰ ਦੀ ਖੁੱਦ ਜਾਂਚ ਅਤੇ ਮੈਮੋਗਰਾਫੀ ਇਸਦਾ ਪਤਾ ਲਗਾਉਣ ਲਈ ਸਾਧਾਰਣ ਤਕਨੀਕਾਂ ਹਨ, ਪਰ ਇਹ ਵੇਖਣ ਵਿਚ ਆਇਆ ਹੈ ਕਿ ਭਾਰਤ ਵਿਚ 75 ਫੀਸਦੀ ਔਰਤਾਂ ਛਾਤੀ ਦੇ ਕੈਂਸਰ ਦੀ ਜਾਂਚ ਤੋਂ ਸਰਮਾਉਂਦੀਆਂ ਹਨ।
ਡਾ. ਰਾਜਨ ਸਾਹੂ ਨੇ ਦੱਸਿਆ ਕਿ ਦੋ ਪ੍ਰਮੁੱਖ ਫੀਮੇਲ ਹਰਮੋਨ ਐਸਟ੍ਰੋਜਨ ਅਤੇ ਪ੍ਰੋਰੀਸਟਰੋਨੇ ਕੈਂਸਰ ਲਈ ਜਿੰਮੇਵਾਰ ਹਨ। ਐਸਟ੍ਰੋਜਨ ਸੈਲਾਂ ਵਿਚ ਵਾਧਾ ਕਰਦੇ ਹਨ ਜਦੋਕਿ ਪ੍ਰੋਰੀਸਟਰੋਨੇ ਸੈਲਾਂ ਨੂੰ ਪੱਕਿਆ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਔਰਤ ਜਿਸ ਵਿਚ ਕਿਸੇ ਬੀਮਾਰੀ ਜਾਂ ਸ਼ਰੀਰਕ ਕਿਰਿਆ ਕਾਰਨ ਐਸਟ੍ਰੋਜਨ ਹਾਰਮੋਨਾਂ ਵਿਚ ਬਹੁਤ ਤੇਜੀ ਨਾਲ ਵਾਧਾ ਹੁੰਦਾ ਹੈ, ਉਹ ਕੈਂਸਰ ਪ੍ਰਤੀ ਵਧੇਰੇ ਜੋਖਮ ਵਿਚ ਹੁੰਦੀ ਹੈ।
ਡਾ. ਪਰਨੀਤ ਸਿੰਘ ਨੇ ਕਿਹਾ ਕਿ ਆਉਂਦੇ ਦੋ ਦਹਾਕਿਆਂ ਵਿਚ ਭਾਰਤ ਵਿਚ ਕੈਂਸਰ ਦੇ ਕੇਸਾਂ ਦੀ ਗਿਣਤੀ 'ਚ 70 ਫੀਸਦੀ ਵਾਧਾ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕੈਂਸਰ ਅਜੇ ਵੀ ਇਕ ਲਾਹਣਤ ਸਮਝਿਆ ਜਾ ਰਿਹਾ ਹੈ ਅਤੇ ਛਾਤੀ ਦੇ ਕੈਂਸਰ ਤੋਂ ਪੀੜਤ ਔਰਤਾਂ ਆਪਣੇ ਪਰਿਵਾਰ ਵਿਚ ਇਸ ਬਾਰੇ ਖੁਲ ਕੇ ਗੱਲ ਨਹੀਂ ਕਰਦੀਆਂ। ਉਨ੍ਹਾਂ ਦੱਸਿਆ ਕਿ ਕੈਂਸਰ ਲਈ ਸਾਡੇ ਸਮਾਜ ਦੇ ਰਵਈਏ ਕਾਰਨ ਕੈਂਸਰ ਦੇ ਮਰੀਜ਼ ਆਪਣੀ ਬੀਮਾਰੀ ਬਾਰੇ ਖੁਲ੍ਹ ਕੇ ਗੱਲ ਨਹੀਂ ਕਰਦੇ ਅਤੇ ਡਰ ਦਾ ਇਹ ਚੱਕਰ ਹੀ ਮੁੱਢਲੇ ਪੜਅ ਤੇ ਕੈਂਸਰ ਦੀ ਜਾਂਚ ਵਿਚ ਅੜਿੱਕਾ ਬਣਿਆ ਹੋਇਆ ਹੈ। ਇਹੋ ਕਾਰਨ ਹੈ ਕਿ ਭਾਰਤ ਵਿਚ ਇਸ ਬੀਮਾਰੀ ਦੀ ਜਾਂਚ ਵਿਚ ਦੇਰੀ ਹੋ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆ ਮੁਤਾਬਿਕ ਸਾਡੇ ਦੇਸ਼ ਵਿਚ 60 ਫੀਸਦੀ ਕੇਸਾਂ ਦੀ ਜਾਂਚ ਉਦੋਂ ਹੁੰਦੀ ਹੈ, ਜਦ ਕੈਂਸਰ ਤੀਜੀ ਜਾਂ ਚੌਥੀ ਸਟੇਜ (ਪੜਾਅ) ਤੇ ਪਹੁੰਚ ਚੁੱਕਾ ਹੁੰਦਾ ਹੈ। ਇਸ ਕਾਰਨ ਕੈਂਸਰ ਦੇ ਮਰੀਜ਼ਾਂ ਦੇ ਬਚਾਅ ਅਤੇ ਬੀਮਾਰੀ ਦੇ ਇਲਾਜ ਦੀ ਸੰਭਾਵਨਾ ਘਟ ਜਾਂਦੀ ਹੈ।
ਪਾਰਸ ਹਸਪਤਾਲ ਦੇ ਪੰਚਕੂਲਾ ਦੇ ਫੈਸਿਲਿਟੀ ਡਾਇਰੈਕਟਰ ਅਸ਼ੀਸ਼ ਚੱਡਾ ਨੇ ਕਿਹਾ ਕਿ ਪਾਰਸ ਹਸਪਤਾਲ ਕਰਨਾਲ, ਅੰਬਾਲਾ, ਯਮੁਨਾਨਗਰ, ਪਟਿਆਲਾ ਵਿਚ ਹਰ ਮਹੀਨੇ ਕੈਂਸਰ ਕਲੀਨਿਕ ਚੱਲਾ ਰਿਹਾ ਹੈ, ਜਿੱਥੇ ਮਾਹਿਰ ਡਾਕਟਰ ਕੈਂਸਰ ਪ੍ਰਤੀ ਆਪਣੀ ਰਾਇ ਦੇਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪਾਰਸ ਹਸਪਤਾਲ ਹੁਣ ਹਿਮਾਚਲ ਸਰਕਾਰ, ਸੀਜੀਐਚਐਸ ਹੋਰ ਕਈ ਅਦਾਰਿਆਂ ਦੇ ਪੈਨਲ 'ਤੇ ਹੈ।