ਅੇਸ.ਕੇ. ਵਿਆਸ
ਅੰਮ੍ਰਿਤਸਰ, 24 ਅਕਤੂਬਰ 2019 :ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇੰਟਰ ਕਾਲਜ ਫੁਟਬਾਲ 'ਬੀ' ਡਿਵੀਜ਼ਨ ਚੈਂਪੀਅਨਸ਼ਿਪ ਐਸ.ਐਸ.ਐਮ.ਕਾਲਜ, ਦੀਨਾਨਗਰ ਨੇ ਜਿੱਤ ਲਈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਯੂਨੀਵਰਸਿਟੀ ਦੇ ਫਿਜ਼ੀਕਲ ਐਜੂਕੇਸ਼ਨ (ਅਲਾਇਡ ਟੀਚਿੰਗ) ਵੱਲੋਂ ਕੀਤਾ ਗਿਆ ਸੀ।
ਵਿਭਾਗ ਦੇ ਮੁਖੀ, ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਵੱਖ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਦੇ ਮੈਚਾਂ ਵਿਚ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਐਸ.ਐਸ.ਐਮ. ਕਾਲਜ, ਦੀਨਾਨਗਰ ਨੇ ਪ੍ਰਾਪਤ ਕੀਤਾ ਅਤੇਜੀ.ਐਨ.ਐਨ.ਬੀ. ਕਾਲਜ, ਨਰੂੜ ਪੰਛਤ ਦੂਜੇ ਸਥਾਨ ਉਪਰ ਰਿਹਾ। ਉਨ੍ਹਾਂ ਦੱਸਿਆ ਕਿ ਨੇ ਆਰ.ਕੇ. ਆਰਿਆ ਕਾਲਜ, ਨਵਾਂ ਸ਼ਹਿਰ ਤੀਜਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ, ਜਲੰਧਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਚੈਂਪੀਅਨਸ਼ਿਪ ਦਾ ਆਯੋਜਨ ਫੁੱਟਬਾਲ ਕੋਚ ਪ੍ਰਦੀਪ ਕੁਮਾਰ ਦੀ ਦੇਖ ਰੇਖ ਹੇਠ ਸਫਲਤਾ ਪੂਰਵਕ ਹੋਇਆ।