ਗੁਰਨਾਮ ਸਿੱਧੂ
ਫਿਰੋਜ਼ਪੁਰ 07 ਨਵੰਬਰ 2019 : ਖੇਡ ਵਿਭਾਗ ਪੰਜਾਬ ਵੱਲੋਂ ਪੰਜਾਬ ਰਾਜ ਖੇਡਾਂ ਅੰਡਰ-25 (ਵੂਮੈਨ) 14 ਨਵੰਬਰ 2019 ਤੋਂ 17 ਨਵੰਬਰ 2019 ਤੱਕ ਮਾਨਸਾ ਵਿਖੇ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਸਬੰਧ ਵਿੱਚ ਐਥਲੈਟਿਕਸ (100 ਮੀਟਰ, 400, 800, 1500, 3000 ਮੀਟਰ ਦੌੜ, ਲੋਂਗ ਜੰਪ, ਟ੍ਰਿਪਲ ਜੰਪ, ਹਾਈ ਜੰਪ, ਸ਼ਾਟਪੁੱਟ (4 ਕਿੱਲੋਗ੍ਰਾਮ), ਡਿਸਕਸ ਥਰੋਅ (1 ਕਿੱਲੋਗ੍ਰਾਮ), ਜੈਵਲੀਅਨ ਥਰੋਅ (600 ਕਿੱਲੋ ਗ੍ਰਾਮ), 4 ਗੁਣਾ 400 ਮੀਟਰ ਰਿਲੇਅ, 4 ਗੁਣਾ 100 ਮੀਟਰ ਰਿਲੇਅਈਵੈਂਟ), ਬਾਕਸਿੰਗ (ਅਪ ਟੂ 45 ਤੋਂ 48, 51, 54, 57, 60, 64, 69, 75, 81,+81 ਕਿੱਲੋਗ੍ਰਾਮ), ਬਾਸਕਿਟਬਾਲ, ਬੈਡਮਿੰਟਨ, ਹਾਕੀ, ਹੈਂਡਬਾਲ, ਕੁਸ਼ਤੀ (ਅਪ ਟੂ 50, 53, 55, 57, 59, 62, 65, 68, 72, 76 (ਫਰੀ ਸਟਾਈਲ)), ਖੋ-ਖੋ, ਫੈਨਸਿੰਗ, ਚੈਂਸ, ਤੈਰਾਕੀ (ਫ੍ਰੀ ਸਟਾਇਲ 50, 100, 200 ਮੀਟਰ, ਬੈਕ ਸਟ੍ਰਾਕ 50, 100 ਮੀਟਰ, ਬਰੈਸਟ ਸਟ੍ਰਾਕ 50,100 ਮੀਟਰ, ਬਟਰਫਲਾਈ ਸਟ੍ਰਾਕ 50, 100 ਮੀਟਰ ਅਤੇ 4 ਗੁਣਾ 100 ਮੀਟਰ ਫਰੀ ਸਟਾਈਲ ਰੀਲੇਅ, 4 ਗੁਣਾ 1000 ਮੀਟਰ ਮੈਡਲੇ ਰੀਲੇਅ), ਕਬੱਡੀ (ਨੈਸ਼ਨਲ ਸਟਾਈਲ +75 ਕਿੱਲੋਗ੍ਰਾਮ), ਕਬੱਡੀ (ਸਰਕਲ ਸਟਾਈਲ +75 ਕਿੱਲੋਗ੍ਰਾਮ) ਅਤੇ ਰੋਲਰ ਸਕੇਟਿੰਗ ਗੇਮਾਂ ਦੇ ਟਰਾਇਲ 9 ਨਵੰਬਰ 2019 ਨੂੰ ਸਵੇਰੇ 11 ਵਜੇ ਸ਼ਹੀਦ ਭਗਤ ਸਿੰਘ ਸਟੇਡੀਅਮ, ਫਿਰੋਜ਼ਪੁਰ ਵਿਖੇ ਲਏ ਜਾ ਰਹੇ ਹਨ। ਇਨ੍ਹਾਂ ਟਰਾਇਲਾਂ ਵਿਚ ਭਾਗ ਲੈਣ ਵਾਲੀਆਂ ਖਿਡਾਰਣਾਂ ਦੀ ਜਨਮ ਮਿਤੀ 1 ਜਨਵਰੀ 1995 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ।