ਨਵੀਂ ਦਿੱਲੀ, 15 ਨਵੰਬਰ 2019 - 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਨਮੂਨੀਏ ਨਾਲ ਹੋ ਰਹੀਆਂ ਮੌਤਾਂ 'ਚ ਭਾਰਤ ਦੂਸਰੇ ਸਥਾਨ 'ਤੇ ਹੈ। ਯੂ.ਐਨ ਦੀ ਰਿਪੋਰਟ ਮੁਤਾਬਕ ਵਿਸ਼ਵ ਪੱਧਰ 'ਤੇ ਹਰ 39 ਸਕਿੰਟਾਂ ਵਿਚ ਇਕ ਬੱਚੇ ਦੀ ਨਮੂਨੀਏ ਦੀ ਬਿਮਾਰੀ ਨਾਲ ਜਾਨ ਜਾ ਰਹੀ ਹੈ।
ਯੂਨਾਈਟਿਡ ਨੇਸ਼ਨਜ਼ ਚਿਲਡਰਨ ਫੰਡ (ਯੂਨੀਸੈਫ) ਦਾ ਦਾਅਵਾ ਹੈ ਕਿ ਵਿਸ਼ਵਵਿਆਪੀ ਤੌਰ ਤੇ, ਨਿਮੋਨੀਆ ਨੇ ਪਿਛਲੇ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ 8 ਲੱਖ ਤੋਂ ਵੱਧ ਬੱਚਿਆਂ ਦੀ ਜਾਨ ਲੈ ਲਈ। ਜ਼ਿਆਦਾਤਰ ਮੌਤਾਂ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹੋਈਆਂ, ਅਤੇ ਲਗਭਗ 1 ਲੱਖ 53 ਹਜ਼ਾਰ ਮੌਤਾਂ ਸਿਰਫ ਇੱਕ ਮਹੀਨੇ ਦੇ ਬੱਚਿਆਂ ਦੀਆਂ ਹੋਈਆਂ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਮੂਨੀਆ ਨਾਲ ਬੱਚਿਆਂ ਦੀ ਅੱਧ ਤੋਂ ਜ਼ਿਆਦਾ ਮੌਤਾਂ ਲਈ ਸਿਰਫ ਪੰਜ ਦੇਸ਼ ਜ਼ਿੰਮੇਵਾਰ ਹਨ, ਜਿੰਨ੍ਹਾਂ 'ਚ ਨਾਈਜੀਰੀਆ (162,000), ਭਾਰਤ (127,000), ਪਾਕਿਸਤਾਨ (58,000), ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ (40,000) ਅਤੇ ਇਥੋਪੀਆ (32,000) ਵਰਗੇ ਮੁਲਕ ਸ਼ਾਮਲ ਹਨ।