2 ਤੋਂ 7 ਦਸੰਬਰ ਤੱਕ ਮਲੇਸ਼ੀਆ ਵਿੱਚ ਹੋਵੇਗੀ ਚੈਂਪੀਅਨਸ਼ਿਪ
ਗੁਰਨਾਮ ਸਿੱਧੂ
ਫ਼ਿਰੋਜ਼ਪੁਰ 23 ਨਵੰਬਰ 2019 : ਦਸੰਬਰ ਦੇ ਪਹਿਲੇ ਹਫਤੇ ਮਲੇਸ਼ੀਆ ਵਿੱਚ ਹੋਣ ਜਾ ਰਹੀ 21ਵੀਂ ਏਸ਼ੀਅਨ ਮਾਸਟਰਜ਼ ਐਥਲੈਟਿਕਸ ਚੈਪੀਅਨਸ਼ਿਪ ਵਿੱਚ ਫ਼ਿਰੋਜ਼ਪੁਰ ਦੇ 8 ਮਾਸਟਰਜ਼ ਐਕਲੀਟ ਭਾਰਤੀ ਦਲ ਦਾ ਹਿੱਸਾ ਬਣਨ ਜਾ ਰਹੇ ਹਨ। ਮਾਸਟਰਜ਼ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਪੰਜਾਬ ਦੇ ਜਨਰਲ ਸਕੱਤਰ ਕਾਬੁਲ ਸਿੰਘ ਲਾਲੀ ਔਲਖ ਨੇ ਦੱਸਿਆ ਕਿ 2 ਤੋਂ 7 ਦਸੰਬਰ 2019 ਤੱਕ ਮਲੇਸ਼ੀਆ ਦੇ ਸ਼ਹਿਰ ਕੂਚਿੰਗ ਸਾਰਾਵਾਕ ਵਿਖੇ ਹੋਣ ਜਾ ਰਹੀ ਏਸ਼ੀਅਨ ਐਥਲੈਟਿਕਸ ਚੈਪੀਅਨਸ਼ਿਪ ਵਿੱਚ ਭਾਗ ਲੈਣ ਜਾ ਰਹੀ ਭਾਰਤੀ ਟੀਮ ਵਿੱਚ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ 8 ਮਾਸਟਰ ਐਥਲੀਟ ਵੱਖ ਵੱਖ ਉਮਰ ਵਰਗਾਂ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਟੀਮ 29 ਨਵੰਬਰ ਨੂੰ ਮਲੇਸ਼ੀਆ ਲਈ ਰਵਾਨਾ ਹੋਵੇਗੀ ਅਤੇ 10 ਦਸਬੰਰ ਨੂੰ ਵਾਪਸ ਵਤਨ ਪਰਤੇਗੀ। ਲਾਲੀ ਔਲਖ ਨੇ ਦੱਸਿਆ ਕਿ ਭਾਰਤੀ ਟੀਮ ਦੀ ਨੁਮਾਇੰਦਗੀ ਲਈ ਫ਼ਿਰੋਜ਼ਪੁਰ ਦੇ ਜਿਹਨਾਂ ਮਾਸਟਰ ਐਥਲੀਟ ਦੀ ਚੋਣ ਹੋਈ ਹੈ ਉਨ੍ਹਾਂ ਵਿੱਚ 70 ਸਾਲ ਤੋੋਂ ਵੱਧ ਉਮਰ ਵਰਗ ਵਿੱਚ ਗੁਰਦਿਅਲ ਸਿੰਘ ਵਿਰਕ ਹੈਮਰ ਥਰੋਅ ਅਤੇ ਡਿਸਕਸ ਥਰੋਅ, 65 ਸਾਲ ਉਮ ਵੱੱਧ ਉਮਰ ਵਰਗ ਵਿੱਚ ਡਾ: ਗੁਰਿੰਦਰਜੀਤ ਸਿੰਘ ਢਿੱਲੋਂ ਜੈਵਲਿਨ ਥਰੋਅ, ਹੈਮਰ ਥਰੋਅ ਤੇ ਸ਼ਾਟਪੁੱਟ, ਇਸੇ ਵਰਗ ਵਿੱਚ ਕਰਨਲ ਕਸ਼ਮੀਰ ਸਿੰਘ ਢਿੱਲੋਂ 5000 ਮੀਟਰ ਵਾਕ, 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਇੰਜੀਨੀਅਰ ਮਨਪ੍ਰੀਤਮ ਸਿੰਘ 100 ਮੀਟਰ ਤੇ 400 ਮੀਟਰ ਹਰਡਲਜ਼ ਦੌੜ, 45 ਸਾਲ ਤੋਂ ਵੱਧ ਉਮਰ ਵਰਗ ਵਿੱਚ ਈਸ਼ਵਰ ਸ਼ਰਮਾ ਜੈਵਲਿਨ ਥਰੋਅ ਅਤੇ ਸ਼ਾਟਪੁੱਟ, 40 ਸਾਲ ਤੋਂ ਵੱਧ ਉਮਰ ਵਰਗ ਵਿੱਚ ਮਨਿੰਦਰਜੀਤ ਕੌਰ ਸ਼ਾਟਪੁੱਟ ਅਤੇ ਡਿਸਕਸ ਥਰੋਅ, ਇਸੇ ਵਰਗ ਵਿੱਚ ਇੰਦਰਜੀਤ 200 ਮੀਟਰ ਤੇ 400 ਮੀਟਰ ਰੇਸ ਅਤੇ 35 ਸਾਲ ਤੋਂ ਵੱਧ ਉਮਰ ਵਰਗ ਵਿੱਚ ਪ੍ਰਗਟ ਸਿੰਘ ਹੈਮਰ ਥਰੋਅ ਅਤੇ ਸ਼ਾਟਪੁੱਟ ਵਿੱਚ ਭਾਰਤੀ ਟੀਮ ਵੱਲੋਂ ਆਪਣੀ ਕਿਸਮਤ ਅਜਮਾਉਣਗੇ। ਉਨ੍ਹਾਂ ਦੱਸਿਆ ਕਿ ਫਰਵਰੀ ਮਹੀਨੇ ਆਂਧਰਾ ਪ੍ਰਦੇਸ਼ ਦੇ ਗੁਨਟੂਰ ਵਿਖੇ ਹੋਈ ਕੌਮੀ ਮਾਸਟਰਜ਼ ਐਥਲੈਟਿਕ ਚੈਪੀਅਨਸ਼ਿਪ ਦੌਰਾਨ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਵਧੀਆ ਪ੍ਰਦਰਸ਼ਨ ਕਰਨ ਅਤੇ ਜਿੱਤਾ ਹਾਸਲ ਕਰਨ 'ਤੇ ਮਾਸਟਰਜ਼ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਨਿਰਧਾਰਤ ਕੌਮੀ ਚੋਣ ਕਮੇਟੀ ਵੱਲੋਂ ਇਹਨਾਂ ਮਾਸਟਰਜ਼ ਐਥਲੀਟਸ ਦੀ ਏਸ਼ੀਅਨ ਚੈਪੀਅਨਸ਼ਿਪ ਲਈ ਚੋਣ ਹੋਈ ਸੀ। ਫ਼ਿਰੋਜ਼ਪੁਰ ਦੇ 8 ਮਾਸਟਰਜ਼ ਐਥਲੀਟਸ ਦੀ ਏਸ਼ੀਅਨ ਮਾਸਟਰਜ਼ ਐਥਲੈਟਿਕਸ ਚੈਪੀਅਨਸ਼ਿਪ ਵਿੱਖ ਚੋਣ 'ਤੇ ਜ਼ਿਲ•ਾ ਖੇਡ ਅਫ਼ਸਰ ਸੁਨੀਲ ਕੁਮਾਰ ਸ਼ਰਮਾ, ਸਕੱਤਰ ਰੈੱਡ ਕਰਾਸ ਅਸੋਕ ਬਹਿਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਜੀਤ ਸਿੰਘ ਚਾਹਲ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾ: ਆਰ.ਐੱਲ ਤਨੇਜਾ, ਡਾ: ਨਰੇਸ਼ ਖੰਨਾ, ਜ਼ਿਲ•ਾ ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਹਿਲ ਸਿੰਘ ਭੁੱਲਰ, ਡਾ: ਸਤਿੰਦਰ ਸਿੰਘ ਨੈਸ਼ਨਲ ਅਵਾਰਡੀ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੌਮੋਰੀਅਲ ਸੁਸਾਇਟੀ ਦੇ ਜਸਵਿੰਦਰ ਸਿੰਘ ਸੰਧੂ, ਐੱਮ.ਐੱਲ ਭਾਸਕਰ ਫਾਊਂਡੇਸ਼ਨ ਦੇ ਗੌਰਵ ਭਾਸਕਰ, ਡੀ.ਸੀ.ਐੱਮ ਗਰੁੱਪ ਦੇ ਸੀਈਓ ਅਨਿਰੁਧ ਗੁਪਤਾ, ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਬੀਰ ਪ੍ਰਤਾਪ ਸਿੰਘ ਗਿੱਲ ਆਦਿ ਨੇ ਖੁਸ਼ੀ ਜਾਹਿਰ ਕਰਦਿਆਂ ਮਾਸਟਰਜ਼ ਐਥਲੀਟਸ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ।