ਕੈਪਸ਼ਨ: ਮਿਸ਼ਨ ਤੰਦਰੁਸਤ ਪੰਜਾਬ-2 ਤਹਿਤ ਮਮਤਾ ਦਿਵਸ ਸਬੰਧੀ ਮਾਨਸਾ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਬੰਸ ਮੱਤੀ ਬੀ.ਈ.ਈ ਅਤੇ ਫੁੱਟ ਸੋਲਜਰ ਪਾਰਥ ਗਰਗ
ਬੱਚਿਆਂ ਨੂੰ ਜਾਨ-ਲੇਵਾ ਬਿਮਾਰੀਆ ਤੋਂ ਬਚਾਉਣ ਲਈ ਸੰਪੁਰਨ ਟੀਕਾਕਰਨ ਜਰੂਰੀ: ਮੱਤੀ
ਮਾਨਸਾ, 12 ਦਸੰਬਰ, 2019 :
ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ, ਮਾਨਸਾ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ, ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ-2 ਤਹਿਤ ਸਿਵਲ ਸਰਜਨ, ਮਾਨਸਾ ਡਾ. ਲਾਲ ਚੰਦ ਠਕਰਾਲ ਦੀ ਅਗਵਾਈ ਵਿੱਚ ਸਮੇ-ਸਮੇਂ ਤੇ ਐਕਸਟੈਸ਼ਨ ਲੈਕਚਰ ਕਰਵਾਏ ਜਾਂਦੇ ਹਨ ਅਤੇ ਲੋੜ ਅਨੁਸਾਰ ਘਰੋ-ਘਰੀ,ਸਕੂਲਾਂ ਅਤੇ ਸੱਥਾਂ ਵਿੱਚ ਨੁੱਕੜ ਮੀਟਿੰਗ ਰਾਹੀ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਪੰਜਾਬ ਵਿਚੋਂ ਬਿਮਾਰੀਆਂ ਦੇ ਖਾਤਮੇ ਲਈ ਸੁਹਿਰਦ ਹੋਏ ਸਿਹਤ ਵਿਭਾਗ ਵੱਲੋਂ ਜਿੱਥੇ ਸਰਕਾਰੀ ਹਸਪਤਾਲਾਂ ਵਿਚ ਮਾਹਿਰਾਂ ਡਾਕਟਰਾਂ ਰਾਹੀਂ ਲੋਕਾਂ ਦੀਆਂ ਬਿਮਾਰੀਆਂ ਨੂੰ ਜੜੋਂ ਪੁੱਟਣ ਦਾ ਕਾਰਜ ਕੀਤਾ ਜਾ ਰਿਹਾ ਹੈ, ਉਥੇ ਹੁਣ ਜਾਗਰੂਕਤਾ ਸੈਮੀਨਾਰ ਵੀ ਲਗਾਏ ਜਾ ਰਹੇ ਹਨ ਤਾਂ ਜੇ ਆਮ ਲੋਕ ਤੰਦਰੁਸਤ ਜ਼ਿੰਦਗੀ ਜਿਉਣ । ਇਸੇ ਲੜੀ ਵਿੱਚ ਹਰਬੰਸ ਮੱਤੀ ਬੀ.ਈ.ਈ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਵੱਲੋਂ ਮਾਨਸਾ ਵਿਖੇ ਮਿਸ਼ਨ ਤੰਦਰੁਸਤ ਪੰਜਾਬ-2 ਤਹਿਤ ਮਮਤਾ ਦਿਵਸ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਹਰਬੰਸ ਮੱਤੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੰਦਰੁਸਤ ਸਿਹਤ ਪਾਉਣ ਲਈ ਆਪਣੀ ਸਿਹਤ ਸਬੰਧੀ ਸਿੱਖਿਅਕ ਤੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੁਆਰਾ ਸੂਬੇ ਦੀ ਖੁਸ਼ਹਾਲੀ ਅਤੇ ਤੰਦਰੂਸਤੀ ਲਈ ਸ਼ੁਰੂ ਕੀਤੀ ਮਿਸ਼ਨ ਤੰਦਰੁਸਤ ਪੰਜਾਬ-2 ਦਾ ਮੰਤਵ ਹਰੇਕ ਨਾਗਰਿਕ ਨੂੰ ਸਿਹਤਮੰਦ ਬਨਾਉਣਾ ਹੈ । ਹਰਬੰਸ ਮੱਤੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਦੇ ਹੁਕਮਾਂ ਅਨੁਸਾਰ ਬੱਚਿਆਂ ਨੂੰ ਜਾਨ-ਲੇਵਾ ਬਿਮਾਰੀਆ ਤੋਂ ਬਚਾਉਣ ਲਈ ਕੀਤੇ ਜਾਂ ਰਹੇ ਸੰਪੂਰਨ ਟੀਕਾਕਰਨ ਅਤੇ ਗਰਭਵਤੀ ਮਾਵਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਹਰੇਕ ਬੁੱਧਵਾਰ ਨੂੰ ਸਰਕਾਰੀ ਸਿਹਤ ਸੰਸਥਾਵਾਂ ਅਤੇ ਪਿੰਡਾਂ ਦੇ ਆਂਗਣਵਾੜੀ ਸੈਂਟਰਾਂ ਵਿਚ ਮਨਾਏ ਜਾ ਰਹੇ ਹਨ । ਜਿਲ੍ਹੇਂ ਵਿਚ ਗਰਭਵਤੀ ਮਾਵਾਂ ਅਤੇ ਨਵ-ਜੰਮੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਸਦਕਾ ਜਿਲ੍ਹੇਂ ਵਿਚ ਬਾਲ ਮੌਤ (ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆ ਦੀਆਂ ਮੌਤਾਂ) ਵਿਚ ਲਗਾਤਾਰ ਕਮੀ ਆਈ ਹੈ ਇਸ ਤੋਂ ਇਲਾਵਾ ਗੰਭੀਰ ਖਤਰੇ ਵਾਲਿਆਂ ਗਰਭਵਤੀ ਔਰਤਾਂ ਨੂੰ ਪਹਿਲ ਦੇ ਆਧਾਰ ‘ਤੇ ਉਚੇਰੀ ਸਿਹਤ ਸੰਸਥਾ ਹਸਪਤਾਲ ਵਿਚ ਜਣੇਪੇ ਲਈ ਰੈਫਰ ਕੀਤਾ ਜਾਦਾਂ ਹੈ, ਜਿੱਥੇ ਨਵ-ਜੰਮੇ ਬੱਚੇ ਦੀ ਮੁਢਲੀ ਦੇਖਭਾਲ ਕੀਤੀ ਜਾਦੀ ਹੈ। 24 ਘੰਟੇ ਬੱਚਿਆਂ ਦੇ ਮਾਹਰ ਡਾਕਟਰ ਉਪਲਬਧ ਹਨ। ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਤਹਿਤ ਬੱਚਿਆ ਦੀਆਂ ਮਾਰੂ ਬੀਮਾਰੀਆਂ ਜਿਵੇਂ, ਪੋਲਿਓ, ਖਸਰਾ, ਕਾਲੀ ਖਾਸੀ, ਧਨੁਖਵਾ, ਦਿਮਾਗੀ ਬੁਖਾਰ, ਹੈਪਟਾਈਟਸੀ ਆਦਿ ਦੇ ਬਚਾਅ ਦੇ ਟੀਕੇ ਸਿਹਤ ਸੰਸਥਾਵਾ ਵੱਲੋਂ ਮੁਫਤ ਲਗਾਏ ਜਾਦੇਂ ਹਨ। ਉਨਾਂ ਕਿਹਾ ਕਿ ਬਾਲ ਮੌਤ ਦਰ ਦਾ ਮੁੱਖ ਕਾਰਨ ਦਿਮਾਗੀ ਬੁਖਾਰ, ਨਿਮੋਨੀਆ, ਸਮੇਂ ਤੋਂ ਪਹਿਲਾਂ ਬੱਚੇ ਦਾ ਪੈਦਾ ਹੋਣਾ, ਜਮਾਦਰੂ ਨੁਕਸ ਤੇ ਸਾਹ ਵਿਚ ਤਕਲੀਫ਼ ਆਦਿ ਹਨ। ਉਨਾਂ ਕਿਹਾ ਕਿ ਸਿਹਤ ਕਰਮਚਾਰੀਆ ਰਾਹੀਂ ਮਾਵਾਂ ਨੂੰ ਜਣੇਪੇ ਤੋਂ ਬਾਅਦ ਦੀ ਸਾਭ-ਸੰਭਾਲ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਕੈਪਸ਼ਨ: ਮਿਸ਼ਨ ਤੰਦਰੁਸਤ ਪੰਜਾਬ-2 ਤਹਿਤ ਮਮਤਾ ਦਿਵਸ ਸਬੰਧੀ ਮਾਨਸਾ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਬੰਸ ਮੱਤੀ ਬੀ.ਈ.ਈ ਅਤੇ ਫੁੱਟ ਸੋਲਜਰ ਪਾਰਥ ਗਰਗ